Home /News /national /

ਝਿੜਕਣ ਤੋਂ ਨਾਰਾਜ਼ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ, CCTV

ਝਿੜਕਣ ਤੋਂ ਨਾਰਾਜ਼ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ, CCTV

ਝਿੜਕਣ ਤੋਂ ਨਾਰਾਜ਼ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ, CCTV

ਝਿੜਕਣ ਤੋਂ ਨਾਰਾਜ਼ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ, CCTV

ਪੁਲਿਸ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਗੋਲੀਆਂ ਲੱਗੀਆਂ ਹਨ, ਜਿਸ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸੀਤਾਪੁਰ ਤੋਂ ਲਖਨਊ ਭੇਜਿਆ ਗਿਆ ਹੈ। ਸੀਤਾਪੁਰ ਦੇ ਐਸਪੀ ਐਨਪੀ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਿੰਦਰ ਸਿੰਘ ਵਜੋਂ ਹੋਈ ਹੈ, ਜਿਸ ਦੀ ਇੱਕ ਦਿਨ ਪਹਿਲਾਂ ਇੱਕ ਹੋਰ ਵਿਦਿਆਰਥੀ ਨਾਲ ਲੜਾਈ ਹੋਈ ਸੀ।

ਹੋਰ ਪੜ੍ਹੋ ...
  • Share this:

    ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਇੱਕ ਸਕੂਲ ਦੇ ਪ੍ਰਿੰਸੀਪਲ ਵੱਲੋਂ ਝਿੜਕਣ ਤੋਂ ਨਾਰਾਜ਼ ਇੱਕ 12ਵੀਂ ਜਮਾਤ ਦੇ ਵਿਦਿਆਰਥੀ ਨੇ ਸ਼ਨੀਵਾਰ ਨੂੰ ਗੋਲੀ ਚਲਾ ਦਿੱਤੀ, ਜਿਸ ਵਿੱਚ ਪ੍ਰਿੰਸੀਪਲ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਲਖਨਊ ਭੇਜਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਸੀਤਾਪੁਰ ਜ਼ਿਲ੍ਹੇ ਦੀ ਬਿਸਵਾਂ ਤਹਿਸੀਲ ਦੇ ਸਦਰਪੁਰ ਥਾਣਾ ਖੇਤਰ ਦੇ ਆਦਰਸ਼ ਰਾਮਸਵਰੂਪ ਇੰਟਰ ਕਾਲਜ ਦੀ ਹੈ।

    ਪੁਲਿਸ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਗੋਲੀਆਂ ਲੱਗੀਆਂ ਹਨ, ਜਿਸ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸੀਤਾਪੁਰ ਤੋਂ ਲਖਨਊ ਭੇਜਿਆ ਗਿਆ ਹੈ। ਸੀਤਾਪੁਰ ਦੇ ਐਸਪੀ ਐਨਪੀ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਿੰਦਰ ਸਿੰਘ ਵਜੋਂ ਹੋਈ ਹੈ, ਜਿਸ ਦੀ ਇੱਕ ਦਿਨ ਪਹਿਲਾਂ ਇੱਕ ਹੋਰ ਵਿਦਿਆਰਥੀ ਨਾਲ ਲੜਾਈ ਹੋਈ ਸੀ।

    ਉਸ ਨੇ ਦੱਸਿਆ ਕਿ ਬਾਅਦ ਵਿੱਚ ਇਸ ਮਾਮਲੇ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਰਾਮ ਸਿੰਘ ਵਰਮਾ ਵੱਲੋਂ ਉਸ ਨੂੰ ਝਿੜਕਿਆ ਗਿਆ।ਅਡੀਸ਼ਨਲ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਗੁਰਿੰਦਰ ਪ੍ਰਿੰਸੀਪਲ ਤੋਂ ਨਾਰਾਜ਼ ਸੀ, ਇਸ ਲਈ ਉਸ ਨੇ ਗੋਲੀ ਚਲਾ ਦਿੱਤੀ।

    ਘਟਨਾ ਦੀ ਵੀਡੀਓ ਸਾਹਮਣੇ ਆਈ

    ਯੂਪੀ ਦੇ ਸੀਤਾਪੁਰ ਵਿੱਚ ਇੱਕ ਵਿਦਿਆਰਥੀ ਵੱਲੋਂ ਕਾਲਜ ਵਿੱਚ ਦਾਖ਼ਲ ਹੋ ਕੇ ਪ੍ਰਿੰਸੀਪਲ ’ਤੇ ਚਲਾਈ ਗਈ ਗੋਲੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਫੁਟੇਜ 'ਚ ਵਿਦਿਆਰਥੀ ਹੱਥ 'ਚ ਗੈਰ-ਕਾਨੂੰਨੀ ਹਥਿਆਰ ਲੈ ਕੇ ਪ੍ਰਿੰਸੀਪਲ ਰਾਮ ਸਿੰਘ ਵਰਮਾ ਵੱਲ ਭੱਜਦਾ ਨਜ਼ਰ ਆ ਰਿਹਾ ਹੈ।

    ਗੋਲੀ ਮਾਰਨ ਤੋਂ ਬਾਅਦ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਫੜ ਲਿਆ ਅਤੇ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਕਾਲਜ ਵਿੱਚ ਮੌਜੂਦ ਵਿਦਿਆਰਥੀ ਭੱਜਣ ਲੱਗੇ। ਲੜਾਈ ਵਿੱਚ ਗੁਰਵਿੰਦਰ ਨੇ ਪਿਸਤੌਲ ਦੇ ਬੱਟ ਨਾਲ ਪ੍ਰਿੰਸੀਪਲ ਰਾਮ ਸਿੰਘ ਵਰਮਾ ’ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਕਾਲਜ ਦਾ ਇੱਕ ਵਿਅਕਤੀ ਹੱਥ ਵਿੱਚ ਡੰਡਾ ਲੈ ਕੇ ਵਿਦਿਆਰਥੀ ਗੁਰਵਿੰਦਰ ਨੂੰ ਮਾਰਨ ਲਈ ਦੌੜਿਆ ਅਤੇ ਇਸੇ ਦੌਰਾਨ ਉਹ ਮੌਕੇ ਤੋਂ ਭੱਜ ਗਿਆ।

    Published by:Gurwinder Singh
    First published:

    Tags: Crime, Crime news, Murder