ਰਾਹੁਲ ਤੇ ਪ੍ਰਿਅੰਕਾ ਨੇ ਲਖਨਊ 'ਚ ਰੋਡ ਸ਼ੋਅ ਕਰਕੇ ਮੋਦੀ ਨੂੰ ਵੰਗਾਰਿਆ, ਵਰਕਰਾਂ ਤੋਂ ਲਵਾਏ ‘ਚੌਂਕੀਦਾਰ ਚੋਰ’ ਦੇ ਨਾਅਰੇ


Updated: February 12, 2019, 2:48 PM IST
ਰਾਹੁਲ ਤੇ ਪ੍ਰਿਅੰਕਾ ਨੇ ਲਖਨਊ 'ਚ ਰੋਡ ਸ਼ੋਅ ਕਰਕੇ ਮੋਦੀ ਨੂੰ ਵੰਗਾਰਿਆ, ਵਰਕਰਾਂ ਤੋਂ ਲਵਾਏ ‘ਚੌਂਕੀਦਾਰ ਚੋਰ’ ਦੇ ਨਾਅਰੇ

Updated: February 12, 2019, 2:48 PM IST
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਵੱਲੋਂ ਅੱਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਰੋਡ ਸ਼ੋਅ ਕੀਤਾ ਗਿਆ। ਉੱਤਰ ਪ੍ਰਦੇਸ਼ ਪੂਰਬ ਦੀ ਜਨਰਲ ਸਕੱਤਰ ਬਣਨ ਤੋਂ ਬਾਅਦ ਪ੍ਰਿਅੰਕਾ ਦਾ ਇਹ ਪਹਿਲਾ ਲਖਨਊ ਦੌਰਾ ਹੈ। ਇਸ ਮੌਕੇ ਪ੍ਰਿਅੰਕਾ ਦੇ ਨਾਲ ਰਾਹੁਲ ਗਾਂਧੀ ਅਤੇ ਉੱਤਰ ਪ੍ਰਦੇਸ਼ ਪੱਛਮ ਤੋਂ ਕਾਂਗਰਸ ਦੇ ਜਨਰਲ ਸਕੱਤਰ ਜੋਤੀਰਾਦਿਤਿਆ ਸਿੰਧੀਆ ਵੀ ਮੌਜੂਦ ਹਨ। ਇਥੇ ਹਵਾਈ ਅੱਡੇ ਤੋਂ ਉੱਤਰਦਿਆਂ ਹੀ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋ ਗਿਆ। ਇਸ ਦੌਰਾਨ ਰਾਹੁਲ ਨੇ ਰੋਡ ਸ਼ੋਅ ਵਿਚਾਲੇ ਸੰਖੇਪ ਭਾਸ਼ਣ ਵੀ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬੈਕਫੁੱਟ 'ਤੇ ਖੇਡਣ ਵਾਲੇ ਨਹੀਂ ਹਨ। ਉਨ੍ਹਾਂ ਵਰਕਰਾਂ ਕੋਲੋਂ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਵਾਏ। ਉਨ੍ਹਾਂ ਪੀਐਮ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੇ ਚੌਕੀਦਾਰ ਨੇ ਉੱਤਰ ਪ੍ਰਦੇਸ਼, ਹੋਰ ਸੂਬਿਆਂ ਅਤੇ ਹਵਾਈ ਫੌਜ ਦਾ ਪੈਸਾ ਚੋਰੀ ਕੀਤਾ ਹੈ।

ਰਾਹੁਲ ਤੇ ਪ੍ਰਿਅੰਕਾ ਨੇ ਲਖਨਊ 'ਚ ਰੋਡ ਸ਼ੋਅ ਕਰਕੇ ਮੋਦੀ ਨੂੰ ਵੰਗਾਰਿਆ


ਪ੍ਰਿਅੰਕਾ ਤੇ ਸਿੰਧੀਆ ਦਾ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਟੀਚਾ ਲੋਕ ਸਭਾ ਚੋਣਾਂ ਜ਼ਰੂਰ ਹੈ ਪਰ ਇਨ੍ਹਾਂ ਨੇ ਵਿਧਾਨ ਸਭਾ ਵਿੱਚ ਵੀ ਕਾਂਗਰਸ ਦੀ ਸਰਕਾਰ ਬਣਾਉਣੀ ਹੈ। ਜਦੋਂ ਤੱਕ ਕਾਂਗਰਸ ਦੀ ਸਰਕਾਰ ਨਹੀਂ ਬਣਦੀ, ਉਦੋਂ ਤੱਕ ਪ੍ਰਿਅੰਕਾ, ਸਿੰਧੀਆ ਤੇ ਉਹ ਆਪ ਲੜਦੇ ਰਹਿਣਗੇ। ਰਾਹੁਲ ਨੇ ਆਖਿਆ ਕਿ ਰਾਜਧਾਨੀ ਲਖਨਾਊ ਆ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਮੋਦੀ ਸਰਕਾਰ ਨੇ ਪੰਜ ਸਾਲ ਵਿਚ ਕੀ ਕੰਮ ਕੀਤਾ। ਚੌਂਕੀਦਾਰ ਨੇ ਸਾਨੂੰ ਰੁਜ਼ਗਾਰ ਨਹੀਂ ਦਿੱਤਾ, ਮੋਦੀ ਨੇ ਕਿਹਾ ਸੀ ਕਿ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਪਰ ਸਿਰਫ ਉਤਯੋਗਪਤੀਆਂ ਨੂੰ ਹੀ ਫਾਇਦਾ ਪਹੁੰਚਾਇਆ। ਪੁੰਜੀਪਤੀਆਂ ਦਾ ਕਰਜ਼ ਮੁਆਫ ਕਰ ਦਿੱਤਾ। ਪਰ ਕਿਸਾਨਾਂ ਦਾ ਨਹੀਂ। ਉਨ੍ਹਾਂ ਮੰਚ ਉਤੇ ਆਖਿਆ ਕਿ ‘ਚੌਂਕੀਦਾਰ ਚੋਰ’ ਹੈ।

ਰਾਹੁਲ ਤੇ ਪ੍ਰਿਅੰਕਾ ਨੇ ਲਖਨਊ 'ਚ ਰੋਡ ਸ਼ੋਅ ਕਰਕੇ ਮੋਦੀ ਨੂੰ ਵੰਗਾਰਿਆ
First published: February 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...