ਦੇਸ਼ ਦੇ ਕਈ ਸੂਬਿਆਂ 'ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਨਾਲੇ ਵਿਚ ਰੁੜ੍ਹੀ ਇਕ ਸਕੂਲ ਬੱਸ ਦੀ ਵੀਡੀਓ ਸਾਹਮਣੇ ਆਈ ਹੈ।
ਇਹ ਬੱਸ ਸੜਕ ਉਤੇ ਪਾਣੀ ਦੇ ਤੇਜ਼ ਵਹਾਅ ਕਾਰਨ ਨਾਲੇ ਵਿਚ ਜਾ ਡਿੱਗੀ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਸਵੇਰੇ ਸਵੇਰੇ ਬੱਚਿਆਂ ਨੂੰ ਲੈਣ ਜਾ ਰਹੀ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ।
ਇਹ ਹਾਦਸਾ ਉਤਰਾਖੰਡ ਦੇ ਚੰਪਾਵਤ ਜਿਲ੍ਹੇ ਦੇ ਕੇਟਨਕਪੁਰ ਵਿਚ ਵਾਪਰੀਆ ਹੈ।
ਇਹ ਬੱਸ ਸਵੇਰੇ ਛੇ ਵਜੇ ਨਾਲੇ ਉਤੇ ਬਣੀ ਸੜਕ ਉਤੋਂ ਲੰਘ ਰਹੀ ਸੀ। ਪਾਣੀ ਦਾ ਵਹਾਅ ਤੇਜ਼ ਸੀ, ਜਿਸ ਕਾਰਨ ਬੱਸ ਨਾਲੇ ਵਿਚ ਜਾ ਡਿੱਗੀ। ਚੰਗੀ ਕਿਸਮਤ ਨੂੰ ਇਸ ਵਿਚ ਬੱਚੇ ਸਵਾਰ ਨਹੀਂ ਸੀ। ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Heavy rain fall, Viral, Viral news, Viral video