• Home
  • »
  • News
  • »
  • national
  • »
  • UTTARAKHAND DRUG TRAFFICKING BUSTED IN JAILS TWO SISTERS ARRESTED FOR SELLING DRUGS UNDER THE GUISE OF COURIER KS

Uttrakhand: ਜੇਲ੍ਹਾਂ 'ਚ ਡਰੱਗ ਕਾਰੋਬਾਰ ਦਾ ਪਰਦਾਫਾਸ਼, ਕੋਰੀਅਰ ਦੀ ਆੜ 'ਚ ਨਸ਼ਾ ਵੇਚਣ ਵਾਲੀਆਂ 2 ਭੈਣਾਂ ਗ੍ਰਿਫ਼ਤਾਰ

ਸੂਚਨਾ 'ਤੇ ਆਈਐੱਸਬੀਟੀ ਨੇੜੇ ਦੋ ਲੜਕੀਆਂ ਦੀ ਤਲਾਸ਼ੀ ਲਈ, ਜਿਨ੍ਹਾਂ ਦੀ ਗੱਡੀ 'ਚੋਂ 320 ਨਸ਼ੀਲੀਆਂ ਗੋਲੀਆਂ ਅਤੇ 150 ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਸਕੀਆਂ ਭੈਣਾਂ ਹਨ।

  • Share this:
    ਦੇਹਰਾਦੂਨ (Uttrakhand): ਉਤਰਾਖੰਡ ਪੁਲਿਸ (Uttrakhan police) ਨੇ ਦੋ ਵੱਡੀਆਂ ਕਾਰਵਾਈਆਂ ਤਹਿਤ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਬਦਮਾਸ਼ਾਂ ਵੱਲੋਂ ਜੇਲ੍ਹਾਂ ਵਿੱਚੋਂ ਹੀ ਨਸ਼ਿਆਂ ਦਾ ਕਾਰੋਬਾਰ ਚਲਾਉਣ (Drug Business) ਦਾ ਪਰਦਾਫਾਸ਼ ਕੀਤਾ ਹੈ। ਦੇਹਰਾਦੂਨ ਪੁਲਿਸ (Dehradoon Police) ਨੇ ਕੋਰੀਅਰ ਸਰਵਿਸ (Corier Sevice) ਦੀ ਆੜ 'ਚ ਨਸ਼ੇ ਦਾ ਕਾਰੋਬਾਰ ਚਲਾਉਣ ਵਾਲੀਆਂ ਦੋ ਸਕੀਆਂ ਭੈਣਾਂ ਨੂੰ ਪਟੇਲ ਨਗਰ 'ਚ ਨੇ ਨਸ਼ੀਲੀਆਂ ਗੋਲੀਆਂ ਅਤੇ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ। ਪਟੇਲ ਨਗਰ ਦੇ ਇੰਚਾਰਜ ਦੇਵੇਂਦਰ ਚੌਹਾਨ ਦਾ ਕਹਿਣਾ ਹੈ ਕਿ ਪੁਲਿਸ ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਕਿੱਥੋਂ ਨਸ਼ਾ ਖਰੀਦਦੀਆਂ ਸਨ ਅਤੇ ਕਿਸ ਨੂੰ ਕੋਰੀਅਰ ਕਰਦੀਆਂ ਸਨ। ਇਸ ਨਾਲ ਹੀ ਪੁਲਿਸ ਦੋਵਾਂ ਦੇ ਖਾਤਿਆਂ ਦੀ ਵੀ ਜਾਂਚ ਕਰ ਰਹੀ ਹੈ, ਤਾਂ ਜੋ ਪੁਲਿਸ ਵੱਲੋਂ ਕੋਈ ਹੋਰ ਵੱਡੀ ਸੁਰਾਗ ਮਿਲ ਸਕੇ।

    ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੰਗਲਵਾਰ ਦੇਰ ਰਾਤ ਮੁਖਬਰ ਦੀ ਸੂਚਨਾ 'ਤੇ ਆਈਐੱਸਬੀਟੀ ਨੇੜੇ ਦੋ ਲੜਕੀਆਂ ਦੀ ਤਲਾਸ਼ੀ ਲਈ, ਜਿਨ੍ਹਾਂ ਦੀ ਗੱਡੀ 'ਚੋਂ 320 ਨਸ਼ੀਲੀਆਂ ਗੋਲੀਆਂ ਅਤੇ 150 ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਸਕੀਆਂ ਭੈਣਾਂ ਹਨ ਅਤੇ ਉੱਤਰਕਾਸ਼ੀ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਹਨ। ਇਹ ਦੋਵੇਂ ਦੇਹਰਾਦੂਨ ਵਿੱਚ ਪੜ੍ਹਦੀਆਂ ਹਨ ਅਤੇ ਕੋਰੀਅਰ ਸਰਵਿਸ ਦਾ ਕੰਮ ਵੀ ਕਰਦੀਆਂ ਹਨ। ਰਿਸਪਾਨਾ ਪੁਲ 'ਤੇ ਦੁਕਾਨ ਚਲਾਉਣ ਵਾਲੀਆਂ ਦੋਵੇਂ ਭੈਣਾਂ ਨੇ ਦੱਸਿਆ ਕਿ ਪੈਸੇ ਕਮਾਉਣ ਲਈ ਉਹ ਕੋਰੀਅਰ ਦੀ ਆੜ 'ਚ ਗ੍ਰਾਹਕਾਂ ਨੂੰ ਚਰਸ ਅਤੇ ਨਸ਼ੀਲੀਆਂ ਦਵਾਈਆਂ ਦਿੰਦੀਆਂ ਸਨ। ਲੜਕੀਆਂ ਹੋਣ ਕਾਰਨ ਉਨ੍ਹਾਂ 'ਤੇ ਸ਼ੱਕ ਦੀ ਸੰਭਾਵਨਾ ਘੱਟ ਸੀ, ਇਸ ਦਾ ਫਾਇਦਾ ਉਠਾ ਕੇ ਦੋਵੇਂ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ।

    ਅਲਮੋੜਾ ਜੇਲ੍ਹ 'ਚੋਂ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ, 5 ਗ੍ਰਿਫ਼ਤਾਰ
    ਸੂਬੇ 'ਚ ਲੰਬੇ ਸਮੇਂ ਤੋਂ ਨਸ਼ਿਆਂ ਨਾਲ ਜੂਝ ਰਹੀ ਪੁਲਸ ਅਤੇ ਐੱਸ.ਟੀ.ਐੱਫ. ਨੂੰ ਸੂਚਨਾ ਮਿਲੀ ਸੀ ਕਿ ਸੂਬੇ 'ਚ ਜੇਲ ਤੋਂ ਹੀ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ। ਐਸਟੀਐਫ ਨੇ ਅਲਮੋੜਾ ਜੇਲ੍ਹ ਦੇ ਨਾਲ-ਨਾਲ ਦੇਹਰਾਦੂਨ, ਪੌੜੀ, ਕੋਟਦਵਾਰ, ਰਿਸ਼ੀਕੇਸ਼ ਸਮੇਤ 6 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ, ਜਿਸ 'ਚ ਜੇਲ੍ਹ 'ਚੋਂ ਛਾਪੇਮਾਰੀ ਦੌਰਾਨ ਪੈਸੇ, ਮੋਬਾਈਲ ਫ਼ੋਨ ਅਤੇ ਹੋਰ ਥਾਵਾਂ ਦੀ ਵੱਡੀ ਖੇਪ ਮਿਲੀ। ਦੀਪਕ ਤਿਵਾਰੀ, ਸੰਤੋਸ਼, ਭਾਸਕਰ, ਸੰਤੋਸ਼ੀ ਅਤੇ ਮਨੀਸ਼ ਬਿਸ਼ਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਮਹੀਪਾਲ ਅਤੇ ਸਾਥੀ ਅੰਕਿਤ ਬਿਸ਼ਟ ਲਈ ਕੰਮ ਕਰਦੇ ਸਨ, ਜੋ ਜੇਲ੍ਹ ਵਿੱਚ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਸਨ।

    ਪੁਲਿਸ ਵੱਲੋਂ ਫੜਿਆ ਇੱਕ ਹੋਰ ਨਸ਼ਾ ਤਸਕਰ।


    ਦੱਸਿਆ ਗਿਆ ਹੈ ਕਿ ਇਹ ਲੋਕ ਜੇਲ੍ਹ ਵਿੱਚੋਂ ਰਿਹਾਅ ਹੋਏ ਲੋਕਾਂ ਦੇ ਗਰੋਹ ਬਣਾ ਲੈਂਦੇ ਸਨ ਅਤੇ ਜੇਲ੍ਹ ਵਿੱਚੋਂ ਹੀ ਮੋਬਾਈਲ ਰਾਹੀਂ ਨਸ਼ੇ ਦਾ ਕਾਰੋਬਾਰ ਕਰਵਾਉਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਗਰੋਹ ਵਿੱਚ ਬੱਸ ਕੰਡਕਟਰ ਅਤੇ ਬਲੱਡ ਬੈਂਕ ਵਿੱਚ ਕੰਮ ਕਰਦੇ ਕਰਮਚਾਰੀ ਵੀ ਸ਼ਾਮਲ ਹਨ। ਉਥੇ ਹੀ ਐਸਪੀ ਐਸਟੀਐਫ ਚੰਦਰਮੋਹਨ ਸਿੰਘ ਦਾ ਕਹਿਣਾ ਹੈ ਕਿ ਜੇਲ੍ਹਾਂ ਵਿੱਚ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਗਰੋਹ ਨਾਲ ਜੁੜੇ ਕਈ ਲੋਕ ਅਜੇ ਵੀ ਫਰਾਰ ਹਨ।
    Published by:Krishan Sharma
    First published: