ਦੇਸ਼ ਵਿੱਚ GST ਨੂੰ ਲਾਗੂ ਕਰਨ ਤੋਂ ਬਾਅਦ ਲੋਕਾਂ ਵਿੱਚ GST ਵਾਲਾ ਪੱਕਾ ਬਿੱਲ ਲੈਣ ਦੀ ਆਦਤ ਨੂੰ ਬਣਾਉਣ ਲਈ ਉੱਤਰਾਖੰਡ ਸਰਕਾਰ ਨੇ ਇੱਕ ਅਣੋਖੀ ਸਕੀਮ ਲਾਗੂ ਕੀਤੀ ਹੈ। ਇਸ ਦਾ ਨਾਮ "ਬਿੱਲ ਲਿਆਓ ਇਨਾਮ ਪਾਓ" ਰੱਖਿਆ ਗਿਆ ਹੈ। ਉੱਤਰਾਖੰਡ ਸਰਕਾਰ ਨੇ 9 ਸਤੰਬਰ ਨੂੰ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਇਸ ਯੋਜਨਾ ਨੂੰ ਸ਼ੁਰੂ ਕੀਤਾ ਹੈ। ਇਹ ਯੋਜਨਾ ਰਾਜ ਟੈਕਸ ਵਿਭਾਗ ਵਲੋਂ ਚਲਾਈ ਜਾ ਰਹੀ ਹੈ। ਇਸ ਲਈ ਉੱਤਰਾਖੰਡ ਦੇ ਲੋਕਾਂ ਨੂੰ ਵੱਧ ਤੋਂ ਵੱਧ GST ਵਾਲੇ ਪੱਕੇ ਬਿੱਲ ਅਪਲੋਡ ਕਰਨੇ ਹੋਣਗੇ।
ਕੀ ਹਨ ਇਨਾਮ: ਜੇਕਰ ਇਨਾਮਾਂ ਦੀ ਗੱਲ ਕਰੀਏ ਤਾਂ ਇਸ ਸਕੀਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਇੱਕ ਮੈਗਾ ਡਰਾਅ ਕਢਿਆ ਜਾਵੇਗਾ ਜਿਸ ਵਿੱਚ ਕਾਰ, ਇਲੈਕਟ੍ਰਿਕ ਸਕੂਟਰ, ਬਾਈਕ, ਲੈਪਟਾਪ, ਮੋਬਾਈਲ ਫੋਨ ਆਦਿ ਜਿੱਤਣ ਦਾ ਮੌਕਾ ਮਿਲੇਗਾ।
ਇਸ ਤਰ੍ਹਾਂ ਲਵੋ ਭਾਗ: ਜੇਕਰ ਉੱਤਰਾਖੰਡ ਦਾ ਕੋਈ ਵੀ ਵਿਅਕਤੀ ਇਸ ਵਿੱਚ ਹਿੱਸਾ ਲੈਣਾ ਚਾਹੁੰਦੇ ਹੈ ਤਾਂ ਸਰਕਾਰ ਦੇ ਰਾਜ ਟੈਕਸ ਵਿਭਾਗ ਨੇ ਇੱਕ App BLIP GST UK ਲਾਂਚ ਕੀਤੀ ਹੈ ਉਸਨੂੰ ਡਾਊਨਲੋਡ ਕਰਕੇ ਇਸ ਵਿੱਚ ਹਿੱਸਾ ਲੈ ਸਕਦਾ ਹੈ ਜਾਂ ਵੈਬਸਾਈਟ gst.uk.gov.in 'ਤੇ ਜਾ ਕੇ ਬਿੱਲ ਅੱਪਲੋਡ ਕਰ ਕੀਤੇ ਜਾ ਸਕਦੇ ਹਨ।
ਇਸ ਸਕੀਮ ਲਈ ਕਿਸੇ ਵੀ ਗਾਹਕ ਨੂੰ 200 ਰੁਪਏ ਤੋਂ ਵੱਧ ਦੇ GST ਬਿੱਲ ਨੂੰ ਅਪਲੋਡ ਕਰਨਾ ਹੋਵੇਗਾ। ਦੋ ਤਰ੍ਹਾਂ ਦੇ ਡਰਾਅ ਕੱਢੇ ਜਾਣਗੇ-ਲੱਕੀ ਡਰਾਅ ਅਤੇ ਮੈਗਾ ਡਰਾਅ। ਇਹ ਸਾਰੇ ਬਿੱਲ B2C ਹੋਣੇ ਚਾਹੀਦੇ ਹਨ ਤਾਂ ਹੀ ਉਹ ਸਵੀਕਾਰ ਕੀਤੇ ਜਾਣਗੇ।
ਇਹ ਹੈ ਆਖਰੀ ਤਰੀਕ:ਜੇਕਰ ਕੋਈ ਇਸਦਾ ਲਾਭ ਲੈਣਾ ਚਾਹੁੰਦਾ ਹੈ ਤਾਂ 1 ਸਤੰਬਰ 2022 ਤੋਂ 31 ਮਾਰਚ 2023 ਤੱਕ ਇਹ ਸਕੀਮ ਚਲੇਗੀ। ਇਸ ਸਕੀਮ ਵਿੱਚ ਹਰ ਮਹੀਨੇ 1500 ਲੱਕੀ ਡਰਾਅ ਕੱਢੇ ਜਾਣਗੇ ਅਤੇ ਸਕੀਮ ਦੇ ਅਖੀਰ 'ਤੇ 1888 ਮੈਗਾ ਡਰਾਅ ਕੱਢੇ ਜਾਣਗੇ।
ਇੱਥੋਂ ਕਰੋ ਐੱਪ ਡਾਊਨਲੋਡ: ਤੁਸੀਂ Google Play Store 'ਤੇ ਜਾ ਕੇ ਸਰਚ ਬਾਕਸ ਵਿੱਚ BLIP UK ਲਿਖ ਕੇ ਇਸ ਨੂੰ ਲੱਭ ਸਕਦੇ ਹੋ। ਇਸਨੂੰ ਡਾਊਨਲੋਡ ਕਰ ਲਓ।
ਤੁਹਾਨੂੰ ਦੱਸ ਦੇਈਏ ਕਿ GST ਬਿੱਲ ਦੇਣਾ ਹਰ ਦੁਕਾਨਦਾਰ ਦਾ ਫਰਜ਼ ਹੈ ਜੇਕਰ ਕੋਈ GST ਵਾਲਾ ਬਿੱਲ ਨਹੀਂ ਦਿੰਦਾ ਤਾਂ ਤੁਸੀਂ ਉਸ ਬਾਰੇ 1800120122277 ਫੋਨ ਕਰਕੇ ਸ਼ਿਕਾਇਤ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bills, Lottery, National news