Home /News /national /

ਖ਼ਾਸ ਹੈ Adi Shankaracharya ਦੀ ਮੂਰਤੀ ਦੀਆਂ ਇਹ ਗੱਲਾਂ, 9 ਕਾਰੀਗਰਾਂ ਨੇ 1 ਸਾਲ 'ਚ ਕੀਤਾ ਤਿਆਰ

ਖ਼ਾਸ ਹੈ Adi Shankaracharya ਦੀ ਮੂਰਤੀ ਦੀਆਂ ਇਹ ਗੱਲਾਂ, 9 ਕਾਰੀਗਰਾਂ ਨੇ 1 ਸਾਲ 'ਚ ਕੀਤਾ ਤਿਆਰ

ਪ੍ਰਧਾਨ ਮੰਤਰੀ ਮੋਦੀ ਨੇ ਇਥੇ ਸ਼ੰਕਰਾਚਾਰੀਆ ਦੀ ਸਮਾਧੀ (Shankaracharya Smadhi) ਸਥਾਨ ਦਾ ਵੀ ਉਦਘਾਟਨ ਕੀਤਾ। ਇਹ ਸਥਾਨ 2013 ਵਿੱਚ ਕੁਦਰਤੀ ਕਹਿਰ ਕਾਰਨ ਟੁੱਟ ਗਿਆ ਸੀ। ਸ਼ੰਕਰਾਚਾਰੀਆ ਦੀ ਮੂਰਤੀ ਨਾਲ ਜੁੜੇ ਕਈ ਅਹਿਮ ਪਹਿਲੂ ਹਨ, ਜਿਨ੍ਹਾਂ ਨੂੰ ਅਸੀਂ ਇਥੇ ਜਾਣਦੇ ਹਾਂ:

  • Share this:
    ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸ਼ੁੱਕਰਵਾਰ ਨੂੰ ਕੇਦਾਰਨਾਥ ਧਾਮ ਪੁੱਜੇ ਅਤੇ ਪੂਜਾ ਕਰਨ ਤੋਂ ਬਾਅਦ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਾਘਾਟਨ ਵੀ ਕੀਤਾ। ਹਾਲਾਂਕਿ ਇਸ ਦੌਰਾਨ ਸਭ ਤੋਂ ਖ਼ਾਸ ਗੱਲ ਆਦਿ ਗੁਰੂ ਸ਼ੰਕਰਾਚਾਰੀਆ (Adi Shankaracharya) ਦੀ ਮੂਰਤੀ ਦਾ ਉਦਘਾਟਨ ਕਿਹਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਥੇ ਸ਼ੰਕਰਾਚਾਰੀਆ ਦੀ ਸਮਾਧੀ (Shankaracharya Smadhi) ਸਥਾਨ ਦਾ ਵੀ ਉਦਘਾਟਨ ਕੀਤਾ। ਇਹ ਸਥਾਨ 2013 ਵਿੱਚ ਕੁਦਰਤੀ ਕਹਿਰ ਕਾਰਨ ਟੁੱਟ ਗਿਆ ਸੀ। ਸ਼ੰਕਰਾਚਾਰੀਆ ਦੀ ਮੂਰਤੀ ਨਾਲ ਜੁੜੇ ਕਈ ਅਹਿਮ ਪਹਿਲੂ ਹਨ, ਜਿਨ੍ਹਾਂ ਨੂੰ ਅਸੀਂ ਇਥੇ ਜਾਣਦੇ ਹਾਂ:

    ਕਿਵੇਂ ਚੁਣੀ ਗਈ ਮੂਰਤੀ
    ਦੱਸਿਆ ਜਾ ਰਿਹਾ ਹੈ ਕਿ ਕਈ ਮੂਰਤੀਕਾਰਾਂ ਨੇ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਅੰਕੜੇ ਦੱਸਦੇ ਹਨ ਕਿ ਮੂਰਤੀ ਦੇ ਕਰੀਬ 18 ਮਾਡਲ ਤਿਆਰ ਕੀਤੇ ਗਏ ਸਨ ਪਰ ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਾਅਦ ਇਕ ਮਾਡਲ ਦੀ ਚੋਣ ਕੀਤੀ ਗਈ। ਪੀਐਮ ਮੋਦੀ ਮੈਸੂਰ ਦੇ ਕਲਾਕਾਰ ਅਰੁਣ ਯੋਗੀਰਾਜ ਵੱਲੋਂ ਤਿਆਰ ਇਸ ਮੂਰਤੀ ਦਾ ਸ਼ੁੱਕਰਵਾਰ ਉਦਘਾਟਨ ਕੀਤਾ। ਖਾਸ ਗੱਲ ਇਹ ਹੈ ਕਿ ਇਸ ਮੂਰਤੀ ਨੂੰ ਸਿਰਫ ਇਕ ਚੱਟਾਨ ਤੋਂ ਬਣਾਇਆ ਗਿਆ ਹੈ।

    9 ਕਲਾਕਾਰ ਅਤੇ 1 ਸਾਲ ਤੋਂ ਵੱਧ ਦੀ ਮਿਹਨਤ
    ਏਬੀਪੀ ਦੀ ਰਿਪੋਰਟ ਮੁਤਾਬਕ ਇਸ ਮੂਰਤੀ ਨੂੰ ਤਿਆਰ ਕਰਨ ਦਾ ਕੰਮ ਸਤੰਬਰ 2020 ਵਿੱਚ ਸ਼ੁਰੂ ਹੋ ਗਿਆ ਸੀ। ਲਗਭਗ 9 ਕਾਰੀਗਰਾਂ ਨੇ ਸਖ਼ਤ ਮਿਹਨਤ ਕਰਕੇ ਆਦਿ ਗੁਰੂ ਸ਼ੰਕਰਾਚਾਰੀਆ ਦਾ ਇਹ ਸਰੂਪ ਤਿਆਰ ਕੀਤਾ। ਸਤੰਬਰ ਵਿੱਚ ਮੂਰਤੀ ਨੂੰ ਚਿਨੂਕ ਹੈਲੀਕਾਪਟਰ ਦੀ ਮਦਦ ਨਾਲ ਉੱਤਰਾਖੰਡ ਲਿਆਂਦਾ ਗਿਆ ਸੀ। ਕਲਾਕਾਰਾਂ ਦੀ ਟੀਮ ਨੇ ਇਸ ਮੂਰਤੀ ਲਈ ਵਿਸ਼ੇਸ਼ ਚੱਟਾਨ ਦੀ ਚੋਣ ਕੀਤੀ। ਖਾਸ ਗੱਲ ਇਹ ਹੈ ਕਿ 130 ਵਜ਼ਨ ਵਾਲੀ ਚੱਟਾਨ ਨੂੰ ਉੱਕਰੀ ਜਾਣ ਤੋਂ ਬਾਅਦ ਇਸ ਦਾ ਭਾਰ 35 ਟਨ ਹੋ ਗਿਆ।

    ਦੱਸਿਆ ਜਾ ਰਿਹਾ ਹੈ ਕਿ ਕਲਾਕਾਰਾਂ ਨੇ ਆਦਿ ਗੁਰੂ ਸ਼ੰਕਰਾਚਾਰੀਆ ਦੀ 'ਤੇਜ' ਨੂੰ ਦਿਖਾਉਣ ਲਈ ਮੂਰਤੀ 'ਤੇ ਨਾਰੀਅਲ ਪਾਣੀ ਦੀ ਵਰਤੋਂ ਵੀ ਕੀਤੀ ਹੈ। ਇਸ ਦੀ ਮਦਦ ਨਾਲ ਮੂਰਤੀ ਦੀ ਸਤ੍ਹਾ 'ਤੇ ਚਮਕ ਬਣੀ ਰਹੇਗੀ। ਮੂਰਤੀ ਦੀ ਉਚਾਈ ਕਰੀਬ 12 ਫੁੱਟ ਹੋਵੇਗੀ।
    Published by:Krishan Sharma
    First published:

    Tags: Dehradun, Kedarnath Dham, Modi, Modi government, Narendra modi, Prime Minister, Statue

    ਅਗਲੀ ਖਬਰ