ਵੈਕਸੀਨ ਘੁਟਾਲਾ! ਇਕ ਹੀ ਆਧਾਰ ਨੰਬਰ ਉਤੇ 16-16 ਲੋਕਾਂ ਦਾ ਟੀਕਾਕਰਨ- ਰਿਪੋਰਟ

News18 Punjabi | News18 Punjab
Updated: June 29, 2021, 12:09 PM IST
share image
ਵੈਕਸੀਨ ਘੁਟਾਲਾ! ਇਕ ਹੀ ਆਧਾਰ ਨੰਬਰ ਉਤੇ 16-16 ਲੋਕਾਂ ਦਾ ਟੀਕਾਕਰਨ- ਰਿਪੋਰਟ
ਵੈਕਸੀਨ ਘੁਟਾਲਾ! ਇਕ ਹੀ ਆਧਾਰ ਨੰਬਰ ਉਤੇ 16-16 ਲੋਕਾਂ ਦਾ ਟੀਕਾਕਰਨ- ਰਿਪੋਰਟ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾਵਾਇਰਸ (Coronavirus In India) ਨੂੰ ਹਰਾਉਣ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਅਜਿਹੇ ਵਿਚ ਇਸ ਮੁਹਿੰਮ ਦੌਰਾਨ ਇਕ ਵੱਡੀ ਗੜਬੜੀ ਸਾਹਮਣੇ ਆਈ ਹੈ। ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਟੀਕਿਆਂ ਦੀ ਗਿਣਤੀ ਵਿਚ ਵਾਧੇ ਨੂੰ ਦਰਸਾਉਣ ਲਈ ਇਕ ਅਧਾਰ 'ਤੇ 16-16 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ।

ਇਹ ਮਾਮਲਾ ਮੱਧ ਪ੍ਰਦੇਸ਼ ਦਾ ਹੈ। ਦੱਸ ਦਈਏ ਕਿ 21 ਜੂਨ ਨੂੰ ਕੋਰੋਨਾ ਟੀਕਾਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਵਿਚ ਇਹ ਰਾਜ ਪਹਿਲੇ ਨੰਬਰ 'ਤੇ ਆਇਆ ਸੀ। 21 ਜੂਨ ਨੂੰ ਦੇਸ਼ ਭਰ ਵਿਚ ਲਗਭਗ 83 ਲੱਖ ਖੁਰਾਕਾਂ ਦਿੱਤੀਆਂ ਗਈਆਂ ਸਨ, ਜਿਸ ਵਿਚ ਇਕੱਲੇ ਐਮਪੀ ਵਿਚ ਤਕਰੀਬਨ 16 ਲੱਖ ਟੀਕੇ ਲਗਾਏ ਜਾਣ ਦਾ ਦਾਅਵਾ ਕੀਤਾ ਗਿਆ ਸੀ, ਹਾਲਾਂਕਿ, ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ 555 ਆਧਾਰ ਨੰਬਰਾਂ ‘ਤੇ 2-2, 90 ਉਤੇ 3-3 ਲੋਕਾਂ ਦਾ ਟੀਕਾਕਰਨ ਕੀਤਾ ਗਿਆ।

ਹਿੰਦੀ ਅਖਬਾਰ ਦੈਨਿਕ ਭਾਸਕਰ ਦੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਬੈਰਾਗੜ੍ਹ ਦੇ ਇਕ ਕੈਂਪ ਵਿਚ ਇਕ ਹੀ ਆਧਾਰ ਕਾਰਡ 'ਤੇ 16 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਇਸ ਵਿੱਚੋਂ ਤਿੰਨ ਲੋਕ ਝਾਰਖੰਡ, ਮਹਾਰਾਸ਼ਟਰ ਅਤੇ ਸਤਨਾ ਦੇ ਵਸਨੀਕ ਹਨ।
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਲੋਕ ਕਦੇ ਵੀ ਭੋਪਾਲ ਨਹੀਂ ਆਏ ਸਨ। ਇਹ ਦਾਅਵਾ ਕੀਤਾ ਗਿਆ ਹੈ ਕਿ ਕੋਲਾਰ, ਬੈਰਾਗੜ੍ਹ, ਬੈਰਸਿਆ ਅਤੇ ਸਿਟੀ ਖੇਤਰ ਦੇ 10,000 ਵਸਨੀਕਾਂ ਨੂੰ ਕੀਤੇ ਟੀਕਾਕਰਨ ਦੀ ਜਾਂਚ ਕੀਤੀ ਗਈ ਹੈ।

ਅਖਬਾਰ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 661 ਵਿਅਕਤੀਆਂ ਦੇ ਅਧਾਰ ਉਤੇ 1459 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਇਸ ਵਿਚੋਂ ਸਭ ਤੋਂ ਵੱਧ 555 ਆਧਾਰ ਨੰਬਰ ਅਜਿਹੇ ਹਨ ਜਿਨ੍ਹਾਂ 'ਤੇ 2-2 ਵਿਅਕਤੀ ਟੀਕਾਕਰਨ ਦੇ ਰਿਕਾਰਡ ਵਿਚ ਦਰਜ ਕੀਤੇ ਗਏ ਹਨ।

ਰਿਪੋਰਟ ਦੇ ਅਨੁਸਾਰ ਟੀਕਾਕਰਨ ਕੇਂਦਰ ਵਿਖੇ ਆਧਾਰ ਨੰਬਰ 9999 'ਤੇ ਸੁਲੇਮਾਨ ਨੂੰ ਟੀਕਾ ਲਗਾਇਆ ਗਿਆ ਹੈ। ਸਰਕਾਰੀ ਰਿਕਾਰਡ ਵਿਚ ਸੁਲੇਮਾਨ ਦਾ ਜੋ ਨੰਬਰ ਦਰਜ ਕੀਤਾ ਗਿਆ ਹੈ, ਉਹ ਸਤਨਾ ਦੇ ਰਾਜ ਚੰਦਵਾਨੀ ਦਾ ਹੈ। ਰਿਪੋਰਟ ਵਿਚ ਰਾਜ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ 6 ਸਾਲਾਂ ਤੋਂ ਭੋਪਾਲ ਨਹੀਂ ਆਇਆ ਹੈ। ਅਜਿਹੇ ਹੋਰ ਵੀ ਮਾਮਲਾ ਸਾਹਮਣੇ ਆਏ ਹਨ।
Published by: Gurwinder Singh
First published: June 29, 2021, 12:07 PM IST
ਹੋਰ ਪੜ੍ਹੋ
ਅਗਲੀ ਖ਼ਬਰ