ਦੇਸ਼ ਉਤੇ ਮੁੜ ਭੂਚਾਲ (earthquake) ਦਾ ਖ਼ਤਰਾ ਮੰਡਰਾ ਰਿਹਾ ਹੈ। ਗੁਆਂਢੀ ਦੇਸ਼ ਨੇਪਾਲ ਦੀ ਧਰਤੀ ਦੇ 10 ਕਿਲੋਮੀਟਰ ਹੇਠਾਂ ਹਿਲਜੁਲ ਕਾਰਨ ਬੀਤੀ 8 ਨਵੰਬਰ ਦੀ ਰਾਤ ਨੂੰ ਨੇਪਾਲ ਦੇ ਨਾਲ-ਨਾਲ ਭਾਰਤ ਦੇ ਕਈ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 5.7 ਮਾਪੀ ਗਈ। ਦੇਰ ਰਾਤ ਆਏ ਭੂਚਾਲ ਤੋਂ ਬਾਅਦ ਉਤਰਾਖੰਡ ਦੇ ਪਿਥੌਰਾਗੜ੍ਹ ਸਮੇਤ ਹੋਰ ਥਾਵਾਂ ਉਤੇ ਲੋਕਾਂ ਨੇ ਦੋ ਹੋਰ ਝਟਕੇ ਮਹਿਸੂਸ ਕੀਤੇ। ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿਚ ਦਹਿਸ਼ਤ ਹੈ।
ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਭੂ-ਵਿਗਿਆਨੀ ਦਾ ਦਾਅਵਾ ਹੈ ਕਿ ਅਗਲੇ 40 ਦਿਨਾਂ ਤੱਕ ਭੂਚਾਲ ਆਉਣ ਦਾ ਬਣਿਆਂ ਹੋਇਆ ਖਤਰਾ ਹੈ। ਭਾਰਤ ਦੇ ਕਈ ਰਾਜਾਂ ਵਿਚ ਇਸ ਦੇ ਝਟਕੇ ਮੁੜ ਆ ਸਕਦੇ ਹਨ। ਹਾਲਾਂਕਿ, ਇਹ ਦੱਸਣਾ ਮੁਸ਼ਕਲ ਹੈ ਕਿ ਇਸ ਦੀ ਤੀਬਰਤਾ ਕਿੰਨੀ ਹੋਵੇਗੀ ਅਤੇ ਇਸ ਨਾਲ ਕਿੰਨਾ ਨੁਕਸਾਨ ਹੋਵੇਗਾ।
BHU ਦੇ ਭੂ-ਭੌਤਿਕ ਵਿਭਾਗ ਦੇ ਪ੍ਰੋਫੈਸਰ ਰੋਹਤਾਸ ਕੁਮਾਰ ਨੇ ਦੱਸਿਆ ਕਿ ਭੂਚਾਲ ਦੇ ਝਟਕਿਆਂ ਤੋਂ ਬਾਅਦ ਛੋਟੇ-ਛੋਟੇ ਝਟਕੇ ਆਉਂਦੇ ਹਨ, ਜਿਨ੍ਹਾਂ ਨੂੰ ਆਫਟਰਸ਼ਾਕ ਕਿਹਾ ਜਾਂਦਾ ਹੈ।
40 ਦਿਨਾਂ 'ਚ ਮੁੜ ਆ ਸਕਦਾ ਹੈ ਭੂਚਾਲ!
ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਛੋਟੇ-ਛੋਟੇ ਝਟਕੇ ਵੱਡੇ ਭੂਚਾਲ ਦਾ ਸੰਕੇਤ ਦਿੰਦੇ ਹਨ। ਅਜਿਹੇ ਵਿਚ ਭੂਚਾਲ ਦੇ ਝਟਕਿਆਂ ਤੋਂ ਬਾਅਦ 30 ਤੋਂ 40 ਦਿਨਾਂ ਤੱਕ ਇਸ ਦੇ ਦੁਬਾਰਾ ਆਉਣ ਦਾ ਖਤਰਾ ਹੈ। ਹਾਲਾਂਕਿ ਇਸ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ, ਪਰ ਹਿਮਾਲਿਆ ਖੇਤਰ ਵਿਚ ਇਸ ਦੇ ਆਉਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ।
ਹਿਮਾਲੀਅਨ ਖੇਤਰ 'ਚ ਆਏ ਭੂਚਾਲ ਕਾਰਨ ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਸਮੇਤ ਉੱਤਰੀ ਭਾਰਤ 'ਚ ਇਸ ਦੇ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Earthquake