ਪੜਾਈ ਵਿਚ ਹੁਸ਼ਿਆਰ ਹੋਣ ਲਈ ਤੀਜੀ ਦੀ ਵਿਦਿਆਰਥਣ ਨੇ ਖੁਦ ਨੂੰ ਲਾਈ ਅੱਗ

News18 Punjab
Updated: September 10, 2019, 6:07 PM IST
share image
ਪੜਾਈ ਵਿਚ ਹੁਸ਼ਿਆਰ ਹੋਣ ਲਈ ਤੀਜੀ ਦੀ ਵਿਦਿਆਰਥਣ ਨੇ ਖੁਦ ਨੂੰ ਲਾਈ ਅੱਗ

  • Share this:
  • Facebook share img
  • Twitter share img
  • Linkedin share img
ਟੀਵੀ ਸੀਰੀਅਲ ਨਾਲ ਫੈਲਦਾ ‘ਅੰਧਵਿਸ਼ਵਾਸ’

ਟੀਵੀ ਦੀ ਦੁਨੀਆਂ ਅੱਜ ਦੇ ਆਧੁਨਿਕ ਸਮਾਜ ਵਿਚ ਅੰਧਵਿਸ਼ਵਾਸ ਦਾ ਜ਼ਹਿਰ ਘੋਲ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਉਤਰ ਪ੍ਰਦੇਸ਼ ਦੇ ਭਦੋਹੀ (Bhadohi)ਵਿਚ ਮਿਲੀ ਹੈ। ਇਥੇ ਤੀਜੀ ਜਮਾਤ ਦੀ ਵਿਦਿਆਰਥਣ ਨੇ ਖੁਦ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਵਿਦਿਆਰਥਣ ਨੂੰ ਵਾਰਾਣਸੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਹੈ, ਜਿਥੇ ਉਸਦਾ ਇਲਾਜ ਚਲ ਰਿਹਾ ਹੈ।

ਸੁਮਿਤ ਬਰਨਵਾਲ ਦਸਦੇ ਹਨ ਕਿ ਇਕ ਉਹ ਇਕ ਟੀਵੀ ਸੀਰੀਅਲ ਤੋਂ ਪ੍ਰਭਾਵਿਤ ਸੀ, ਜਿਸ ਨੂੰ ਉਹ ਰੋਜ਼ਾਨਾ ਕਦੇ ਟੀਵੀ ਤੇ ਕਦੇ ਮੋਬਾਇਲ ਵਿਚ ਦੇਖਦੀ ਹੁੰਦੀ ਸੀ। ਉਸ ਸੀਰੀਅਲ ਦਾ ਨਾਂ ‘ਲਾਲ ਇਸ਼ਕ’ ਹੈ। ਇਕ ਦਿਨ ਸੀਰੀਅਲ ਦੇ ਐਪੀਸੋਡ ਵਿਚ ਵਿਖਾਇਆ ਕਿ ਇਕ ਬੱਚਾ ਤੰਤਰ-ਮੰਤਰ ਕਰਦਾ ਹੈ ਅਤੇ ਬਾਅਦ ਵਿਚ ਖੁਦ ਨੂੰ ਅੱਗ ਲਗਾ ਲੈਂਦਾ ਹੈ। ਬੱਚਾ ਅੱਗ ਲਗਾਉਣ ਤੋਂ ਬਾਅਦ ਬਚ ਜਾਂਦਾ ਹੈ ਅਤੇ ਪੜ੍ਹਾਈ ਵਿਚ ਤੇਜ਼ ਹੋ ਜਾਂਦਾ ਹੈ। ਇਸ ਸੀਰੀਅਲ ਨੂੰ ਵੇਖਣ ਤੋਂ ਬਾਅਦ ਮਾਸੂਮ ਕੁੜੀ ਨੇ ਇਹੀ ਦੁਹਰਾਇਆ ਅਤੇ ਅਪਣ ਸਕੂਲ ਦੇ ਬਾਥਰੂਮ ਵਿਚ ਖੁਦ ਨੂੰ ਅੱਗ ਲਗਾ ਲਈ। ਇਸ ਘਟਨਾ ਨਾਲ ਸਾਰੇ ਹੈਰਾਨ ਹਨ।
ਮਨੋਵਿਗਿਆਨੀ ਐਮਕੇ ਸਿੰਘ ਆਖਦੇ ਹਨ ਬੱਚੇ ਜੋ ਟੀਵੀ ਜਾਂ ਮੋਬਾਇਲ ਵਿਚ ਦੇਖਦੇ ਹਨ, ਉਸ ਨੂੰ ਦੁਹਰਾਉਣ ਲੱਗਦੇ ਹਨ।


VNS psychiatrist ਮਨੋਵਿਗਿਆਨੀ ਐਮਕੇ ਸਿੰਘ ਆਖਦੇ ਹਨਾ ਕਿ ਸਮਾਜ ਵਿਚ ਮੋਬਾਇਲ ਅਤੇ ਟੀਵੀ ਬੱਚਿਆਂ ’ਤੇ ਖਾਸਾ ਪ੍ਰਭਾਵ ਪਾ ਰਹੇ ਹਨ। ਬੱਚੇ ਜੋ ਟੀਵੀ ਜਾਂ ਮੋਬਾਇਲ ਵਿਚ ਦੇਖਦੇ ਹਨ, ਉਸ ਨੂੰ ਸੱਚ ਮੰਨ ਲੈਂਦੇ ਹਨ ਅਤੇ ਉਸ ਨੂੰ ਦੁਹਰਾਉਣ ਲੱਗਦੇ ਹਨ। ਇਸ ਲਈ ਮਾਪਿਆਂ ਨੂੰ ਬੱਚਿਆਂ ਉਪਰ ਖਾਸ ਧਿਆਨ ਦੇਣ ਦੀ ਲੋੜ ਹੈ। ਅੱਜਕਲ ਮਾਪੇ ਬੱਚਿਆਂ ਨੂੰ ਖੁਦ ਮੋਬਾਇਲ ਫੋਨ ਦਿੰਦੇ ਹਨ ਅਤੇ ਫੇਰ ਧਿਆਨ ਨਹੀਂ ਦਿੰਦੇ। ਇਹੀ ਲਾਪਰਵਾਹੀ ਅੱਗੇ ਜਾ ਕੇ ਮੁਸੀਬਤ ਬਣ ਜਾਂਦੀ ਹੈ।
First published: September 10, 2019, 4:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading