Home /News /national /

UP: ਵੋਟਿੰਗ ਕੇਂਦਰ ਦੇ ਬਾਹਰ ਕੂੜੇ 'ਚੋਂ ਮਿਲੀਆਂ VVPAT ਦੀਆਂ ਪਰਚੀਆਂ, ਬਸਪਾ ਉਮੀਦਵਾਰ ਵੱਲੋਂ ਮੁੜ ਵੋਟਿੰਗ ਦੀ ਮੰਗ

UP: ਵੋਟਿੰਗ ਕੇਂਦਰ ਦੇ ਬਾਹਰ ਕੂੜੇ 'ਚੋਂ ਮਿਲੀਆਂ VVPAT ਦੀਆਂ ਪਰਚੀਆਂ, ਬਸਪਾ ਉਮੀਦਵਾਰ ਵੱਲੋਂ ਮੁੜ ਵੋਟਿੰਗ ਦੀ ਮੰਗ

  • Share this:
    ਉੱਤਰ ਪ੍ਰਦੇਸ਼ ਚੋਣਾਂ ਨਤੀਜਿਆਂ (UP Elections Result) ਤੋਂ ਪਹਿਲਾਂ ਵਿਰੋਧੀ ਧਿਰਾਂ ਵੱਲੋਂ ਕੋਈ ਗੜਬੜੀ ਹੋਣ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵਾਰਾਣਸੀ ਵਿੱਚ ਈਵੀਐਮ ਤੋਂ ਬਾਅਦ ਹੁਣ ਚੰਦੌਲੀ (Chandauli) ਵਿੱਚ VVPAT ਦੇ ਚੋਣ ਚਿੰਨ੍ਹ ਵਾਲੀਆਂ ਪਰਚੀਆਂ ਬਰਾਮਦ ਹੋਈਆਂ ਹਨ।

    ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੈਯਦਰਾਜਾ ਤੋਂ ਉਮੀਦਵਾਰ ਅਮਿਤ ਯਾਦਵ ਮੰਗਲਵਾਰ ਵੱਡੀ ਗਿਣਤੀ 'ਚ ਵੀ.ਪੀ.ਪੀ.ਏ.ਟੀ. ਪਰਚੀਆ ਨਾਲ ਦੇਰ ਰਾਤ ਗਿਣਤੀ ਵਾਲੀ ਥਾਂ 'ਤੇ ਪਹੁੰਚ ਕੇ ਧਰਨੇ 'ਤੇ ਬੈਠ ਗਏ। ਹਾਲਾਂਕਿ ਬਾਅਦ ਵਿੱਚ ਐਸਡੀਐਮ ਸਦਰ ਵੱਲੋਂ ਜਾਂਚ ਮਗਰੋਂ ਕਾਰਵਾਈ ਦੇ ਭਰੋਸੇ ’ਤੇ ਲੋਕਾਂ ਨੇ ਹਾਮੀ ਭਰੀ ਅਤੇ ਧਰਨਾ ਸਮਾਪਤ ਕਰ ਦਿੱਤਾ।

    ਦਰਅਸਲ, ਸੈਯਦਰਾਜਾ ਤੋਂ ਬਸਪਾ ਉਮੀਦਵਾਰ ਅਮਿਤ ਯਾਦਵ ਲਾਲਾ ਨੇ ਦੋਸ਼ ਲਾਇਆ ਹੈ ਕਿ ਵਿਧਾਨ ਸਭਾ ਹਲਕੇ ਦੇ ਪਿੰਡ ਅਮਾਦਪੁਰ ਸਥਿਤ ਪੋਲਿੰਗ ਸਟੇਸ਼ਨ 'ਤੇ ਵੱਖ-ਵੱਖ ਪਾਰਟੀਆਂ ਦੀਆਂ ਪਰਚੀਆਂ ਸਾੜੀਆਂ ਜਾ ਰਹੀਆਂ ਹਨ। ਜਿਸ ਦੀ ਸੂਚਨਾ ਤੋਂ ਬਾਅਦ ਬਸਪਾ ਉਮੀਦਵਾਰ ਮੌਕੇ 'ਤੇ ਪਹੁੰਚ ਗਏ ਅਤੇ ਬਾਕੀ ਬਚੀਆਂ ਵੀਵੀਪੈਟ ਸਲਿੱਪਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ।

    ਬਰਾਮਦ ਹੋਈਆਂ ਪਰਚੀਆਂ ਵਿੱਚ ਬਹੁਜਨ ਸਮਾਜ ਪਾਰਟੀ, ਸਪਾ, ਕਾਂਗਰਸ ਅਤੇ ਨੋਟਾ ਦੀਆਂ ਪਰਚੀਆਂ ਸ਼ਾਮਲ ਹਨ। ਪਰ ਇਨ੍ਹਾਂ ਵਿੱਚੋਂ ਭਾਜਪਾ ਦੀ ਇੱਕ ਵੀ ਪਰਚੀ ਨਹੀਂ ਨਿਕਲੀ। ਇਨ੍ਹਾਂ ਸਾਰੀਆਂ ਵੀ.ਵੀ.ਪੀ.ਏ.ਟੀ ਪਰਚੀਆਂ ਨੂੰ ਲੈ ਕੇ ਬਸਪਾ ਉਮੀਦਵਾਰ ਆਪਣੇ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਨਵੀਂ ਮੰਡੀ ਵਾਲੀ ਥਾਂ 'ਤੇ ਪੁੱਜੇ ਅਤੇ ਧਰਨੇ 'ਤੇ ਬੈਠ ਗਏ ਅਤੇ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ ।

    ਪ੍ਰਸ਼ਾਸਨ ਨੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ
    VVPAT ਪਰਚੀ ਲੈ ਕੇ ਧਰਨੇ 'ਤੇ ਬੈਠਣ ਦੀ ਸੂਚਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਕਾਹਲੀ ਵਿੱਚ ਐਸਡੀਐਮ ਸਦਰ ਅਵਨੀਸ਼ ਕੁਮਾਰ ਮੌਕੇ ’ਤੇ ਪੁੱਜੇ। ਜਿਸ ਤੋਂ ਬਾਅਦ ਐਸਡੀਐਮ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਲੋਕ ਮੁੜ ਵੋਟਾਂ ਦੀ ਮੰਗ 'ਤੇ ਅੜੇ ਰਹੇ। ਜਿਸ ਤੋਂ ਬਾਅਦ ਜ਼ਿਲ੍ਹਾ ਚੋਣ ਅਫ਼ਸਰ ਸੰਜੀਵ ਸਿੰਘ ਨੇ ਲੋਕਾਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਵੀ ਦਿੱਤਾ,  ਜਿਸ ਤੋਂ ਬਾਅਦ ਲੋਕਾਂ ਨੇ ਹਾਮੀ ਭਰੀ ਅਤੇ ਧਰਨਾ ਸਮਾਪਤ ਹੋ ਗਿਆ।
    Published by:Gurwinder Singh
    First published:

    Tags: Assembly Elections 2022, Elections, Punjab Election Results 2022, Uttar-pradesh-assembly-elections-2022

    ਅਗਲੀ ਖਬਰ