• Home
  • »
  • News
  • »
  • national
  • »
  • VARUN GANDHI SHARED THE VIDEO OF KISAN MAHAPANCHAYAT SAID WE HAVE TO UNDERSTAND THE PAIN OF FARMERS

BJP ਸਾਂਸਦ ਵਰੁਣ ਗਾਂਧੀ ਨੇ ਸਾਂਝੀ ਕੀਤੀ ਮਹਾਪੰਚਾਇਤ ਦੀ ਵੀਡੀਓ, ਬੋਲੇ- ਕਿਸਾਨਾਂ ਦਾ ਦਰਦ ਸਮਝਣਾ ਹੋਵੇਗਾ

BJP ਸਾਂਸਦ ਵਰੁਣ ਗਾਂਧੀ ਨੇ ਸਾਂਝੀ ਕੀਤੀ ਮਹਾਪੰਚਾਇਤ ਦੀ ਵੀਡੀਓ, ਬੋਲੇ- ਕਿਸਾਨਾਂ ਦਾ ਦਰਦ ਸਮਝਣਾ ਹੋਵੇਗਾ (ਫਾਇਲ ਫੋਟੋ)

BJP ਸਾਂਸਦ ਵਰੁਣ ਗਾਂਧੀ ਨੇ ਸਾਂਝੀ ਕੀਤੀ ਮਹਾਪੰਚਾਇਤ ਦੀ ਵੀਡੀਓ, ਬੋਲੇ- ਕਿਸਾਨਾਂ ਦਾ ਦਰਦ ਸਮਝਣਾ ਹੋਵੇਗਾ (ਫਾਇਲ ਫੋਟੋ)

  • Share this:
    ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਅੱਜ ਹੋ ਰਹੀ ਕਿਸਾਨ ਮਹਾਪੰਚਾਇਤ ਕਾਰਨ ਯੂਪੀ ਦੀ ਸਿਆਸਤ ਗਰਮਾ ਗਈ ਹੈ। ਮਹਾਪੰਚਾਇਤ ਵਿੱਚ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਖਿਲਾਫ ਨਾਅਰੇ ਵੀ ਲਗਾਏ ਜਾ ਰਹੇ ਹਨ।

    ਇਸ ਦੌਰਾਨ, ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਮਹਾਪੰਚਾਇਤ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਦੇ ਨਾਲ ਵਰੁਣ ਗਾਂਧੀ ਨੇ ਕਿਹਾ ਹੈ ਕਿ ਮੁਜ਼ੱਫਰਨਗਰ ਵਿੱਚ ਹੋ ਰਹੀ ਮਹਾਪੰਚਾਇਤ ਵਿੱਚ ਲੱਖਾਂ ਕਿਸਾਨਾਂ ਨੇ ਹਿੱਸਾ ਲਿਆ ਹੈ। ਸਾਨੂੰ ਇਨ੍ਹਾਂ ਕਿਸਾਨਾਂ ਦੇ ਦਰਜ ਨੂੰ ਸਮਝਣਾ ਪਵੇਗਾ।


    ਭਾਜਪਾ ਨੇਤਾ ਵਰੁਣ ਗਾਂਧੀ ਨੇ ਟਵਿੱਟਰ 'ਤੇ ਸਾਂਝੇ ਕੀਤੇ ਆਪਣੇ ਵੀਡੀਓ ਰਾਹੀਂ ਬਿਆਨ ਦਿੱਤਾ ਹੈ ਕਿ ਸਾਨੂੰ ਕਿਸਾਨਾਂ ਨਾਲ ਆਦਰਪੂਰਨ ਗੱਲਬਾਤ ਕਰਨ ਦੀ ਲੋੜ ਹੈ। ਉਨ੍ਹਾਂ ਦੀ ਪੀੜਾ, ਦਰਦ ਨੂੰ ਸਮਝਣ ਦੀ ਲੋੜ ਹੈ। ਕਿਸਾਨਾਂ ਦੀ ਗੱਲ ਜਾਣਨ ਤੋਂ ਬਾਅਦ ਹੀ ਜ਼ਮੀਨੀ ਸਥਿਤੀ ਨੂੰ ਸਮਝਣ ਵਿੱਚ ਸਹਾਇਤਾ ਮਿਲੇਗੀ।

    ਤੁਹਾਨੂੰ ਦੱਸ ਦਈਏ ਕਿ ਯੂਪੀ ਦੇ ਮੁਜ਼ੱਫਰਨਗਰ ਵਿੱਚ ਹੋ ਰਹੀ ਕਿਸਾਨ ਮਹਾਪੰਚਾਇਤ ਵਿੱਚ ਯੂਪੀ ਤੋਂ ਇਲਾਵਾ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਇੱਥੋਂ ਤੱਕ ਕਿ ਕਰਨਾਟਕ, ਤਾਮਿਲਨਾਡੂ ਅਤੇ ਕੇਰਲਾ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਹੈ।

    ਭਾਰਤੀ ਕਿਸਾਨ ਯੂਨੀਅਨ ਸਮੇਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਮੁਜ਼ੱਫਰਨਗਰ ਪਹੁੰਚ ਗਏ ਹਨ। ਬੀਕੇਯੂ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ 5 ਸਤੰਬਰ ਦੀ ਮਹਾਪੰਚਾਇਤ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਨਮਾਨ ਨਾਲ ਜੁੜੀ ਹੋਈ ਹੈ।
    Published by:Gurwinder Singh
    First published: