Home /News /national /

ਗਊ ਮਾਤਾ ਦੀ ਰੱਖਿਆ ਲਈ ਘਰਾਂ ਵਿਚ ਤਲਵਾਰਾਂ ਰੱਖੋ: ਸਾਧਵੀ ਸਰਸਵਤੀ

ਗਊ ਮਾਤਾ ਦੀ ਰੱਖਿਆ ਲਈ ਘਰਾਂ ਵਿਚ ਤਲਵਾਰਾਂ ਰੱਖੋ: ਸਾਧਵੀ ਸਰਸਵਤੀ

ਗਊ ਮਾਤਾ ਦੀ ਰੱਖਿਆ ਲਈ ਘਰਾਂ ਵਿਚ ਤਲਵਾਰਾਂ ਰੱਖੋ: ਸਾਧਵੀ ਸਰਸਵਤੀ (ਫੋਟੋ ਕੈ. ਟਵਿੱਟਰ @HindutvaWatchIn
)

ਗਊ ਮਾਤਾ ਦੀ ਰੱਖਿਆ ਲਈ ਘਰਾਂ ਵਿਚ ਤਲਵਾਰਾਂ ਰੱਖੋ: ਸਾਧਵੀ ਸਰਸਵਤੀ (ਫੋਟੋ ਕੈ. ਟਵਿੱਟਰ @HindutvaWatchIn )

 • Share this:

  ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੀ ਨੇਤਾ ਸਾਧਵੀ ਸਰਸਵਤੀ ਦਾ ਇੱਕ ਬਿਆਨ ਸੁਰਖੀਆਂ ਵਿੱਚ ਆਇਆ ਹੈ। ਕਰਨਾਟਕ 'ਚ ਉਨ੍ਹਾਂ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਹਿੰਦੂ ਪਰਿਵਾਰਾਂ ਨੂੰ ਗਊ ਮਾਤਾ ਦੀ ਰੱਖਿਆ ਲਈ ਆਪਣੇ ਘਰਾਂ 'ਚ ਤਲਵਾਰਾਂ ਰੱਖਣੀਆਂ ਚਾਹੀਦੀਆਂ ਹਨ। ਸਾਧਵੀ ਸਰਸਵਤੀ ਨੇ ਇਹ ਗੱਲ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਕਹੀ।

  ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਮੁਤਾਬਕ ਸਾਧਵੀ ਸਰਸਵਤੀ ਨੇ ਕਿਹਾ ਕਿ ਜੇਕਰ ਤੁਸੀਂ ਮੋਬਾਈਲ, ਕੈਮਰਾ ਅਤੇ ਕੰਪਿਊਟਰ ਖਰੀਦਣ 'ਤੇ ਲੱਖਾਂ ਰੁਪਏ ਖਰਚ ਕਰ ਸਕਦੇ ਹੋ ਤਾਂ ਕੀ ਤੁਸੀਂ ਤਲਵਾਰ ਖਰੀਦ ਕੇ ਘਰ 'ਚ ਨਹੀਂ ਰੱਖ ਸਕਦੇ।

  ਤੁਸੀਂ 1000 ਰੁਪਏ ਦੀ ਤਲਵਾਰ ਖਰੀਦ ਕੇ ਘਰ ਵਿੱਚ ਰੱਖੋ ਤਾਂ ਜੋ ਗਊਆਂ ਦੇ ਕਾਤਲਾਂ ਤੋਂ ਗਊ ਮਾਤਾ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਰੱਖਿਆ ਕਰਨਾ ਸਾਡਾ ਧਰਮ ਹੈ ਅਤੇ ਜੇਕਰ ਅਸੀਂ ਅਜਿਹਾ ਵੀ ਨਹੀਂ ਕਰ ਸਕਦੇ ਤਾਂ ਚੁੱਲੂ ਭਰ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਹੈ।

  ਸਾਧਵੀ ਸਰਸਵਤੀ ਨੇ ਕਿਹਾ, ''ਗਊ ਮਾਤਾ ਦੀ ਪੂਰੀ ਦੁਨੀਆ 'ਚ ਪੂਜਾ ਕੀਤੀ ਜਾਂਦੀ ਹੈ ਪਰ ਕਰਨਾਟਕ 'ਚ ਉਨ੍ਹਾਂ ਨੂੰ ਮਾਸ ਲਈ ਮਾਰਿਆ ਜਾਂਦਾ ਹੈ। ਗਊ ਹੱਤਿਆ ਕਰਨ ਵਾਲਿਆਂ ਨੂੰ ਦੇਸ਼ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਇਸ ਲਈ ਸਾਨੂੰ ਉਨ੍ਹਾਂ ਦੀ ਰੱਖਿਆ ਲਈ ਆਪਣੇ ਕੋਲ ਤਲਵਾਰ ਰੱਖਣੀ ਪਵੇਗੀ।"

  ਸਾਧਵੀ ਸਰਸਵਤੀ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤੱਤ ਟੀਪੂ ਸੁਲਤਾਨ ਦਾ ਗੁਣਗਾਨ ਕਰ ਰਹੇ ਹਨ, ਅਜਿਹੇ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਸਾਧਵੀ ਸਰਸਵਤੀ ਨੇ ਗਊ ਹੱਤਿਆ, ਲਵ ਜੇਹਾਦ ਅਤੇ ਧਰਮ ਪਰਿਵਰਤਨ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।

  Published by:Gurwinder Singh
  First published:

  Tags: Cow, Cow dung, Cow urine, Vhp