Home /News /national /

Vice President Elections Result: ਜਗਦੀਪ ਧਨਖੜ ਨੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ

Vice President Elections Result: ਜਗਦੀਪ ਧਨਖੜ ਨੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ

Vice President Elections Result: ਜਗਦੀਪ ਧਨਖੜ ਨੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ (file photo)

Vice President Elections Result: ਜਗਦੀਪ ਧਨਖੜ ਨੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ (file photo)

ਧਨਖੜ ਨੂੰ 528 ਵੋਟਾਂ ਮਿਲੀਆਂ, ਜਦਕਿ ਅਲਵਾ ਨੂੰ ਸਿਰਫ਼ 182 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ, ਜਦਕਿ 15 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਜਿੱਤਣ ਲਈ 390 ਤੋਂ ਵੱਧ ਵੋਟਾਂ ਦੀ ਲੋੜ ਸੀ। ਸੰਸਦ ਦੀ ਮੌਜੂਦਾ ਗਿਣਤੀ 788 ਹੈ, ਜਿਸ ਵਿੱਚੋਂ ਸਿਰਫ਼ ਭਾਜਪਾ ਦੇ 394 ਸੰਸਦ ਮੈਂਬਰ ਹਨ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ- ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਸ਼ਨੀਵਾਰ ਨੂੰ ਹੋਈਆਂ ਚੋਣਾਂ 'ਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਦੇ ਉਮੀਦਵਾਰ ਜਗਦੀਪ ਧਨਖੜ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦਾ ਮੁਕਾਬਲਾ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨਾਲ ਸੀ। ਧਨਖੜ ਨੂੰ 528 ਵੋਟਾਂ ਮਿਲੀਆਂ, ਜਦਕਿ ਅਲਵਾ ਨੂੰ ਸਿਰਫ਼ 182 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ, ਜਦਕਿ 15 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਜਿੱਤਣ ਲਈ 390 ਤੋਂ ਵੱਧ ਵੋਟਾਂ ਦੀ ਲੋੜ ਸੀ। ਸੰਸਦ ਦੀ ਮੌਜੂਦਾ ਗਿਣਤੀ 788 ਹੈ, ਜਿਸ ਵਿੱਚੋਂ ਸਿਰਫ਼ ਭਾਜਪਾ ਦੇ 394 ਸੰਸਦ ਮੈਂਬਰ ਹਨ।

  ਅੰਕੜਿਆਂ ਦੀ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਧਨਖੜ ਦੀ ਜਿੱਤ ਪਹਿਲਾਂ ਹੀ ਤੈਅ ਮੰਨੀ ਜਾ ਰਹੀ ਸੀ। ਹੁਣ ਥੋੜ੍ਹੀ ਦੇਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਧਨਖੜ ਨੂੰ ਮਿਲਣ ਜਾਣਗੇ।

  ਧਨਖੜ 71 ਸਾਲ ਦੇ ਹਨ ਅਤੇ ਰਾਜਸਥਾਨ ਦੇ ਪ੍ਰਭਾਵਸ਼ਾਲੀ ਜਾਟ ਭਾਈਚਾਰੇ ਨਾਲ ਸਬੰਧਤ ਹਨ। ਉਸ ਦਾ ਪਿਛੋਕੜ ਸਮਾਜਵਾਦੀ ਰਿਹਾ ਹੈ। ਧਨਖੜ ਨੂੰ ਜਨਤਾ ਦਲ (ਯੂਨਾਈਟਿਡ), ਵਾਈਐਸਆਰ ਕਾਂਗਰਸ, ਬਹੁਜਨ ਸਮਾਜ ਪਾਰਟੀ, ਏਆਈਏਡੀਐਮਕੇ ਅਤੇ ਸ਼ਿਵ ਸੈਨਾ ਨੇ ਸਮਰਥਨ ਦਿੱਤਾ ਸੀ।

  ਚੋਣਾਂ ਵਿੱਚ ਹਾਰੀ ਅੱਸੀ ਸਾਲਾ ਅਲਵਾ ਕਾਂਗਰਸ ਦੇ ਸੀਨੀਅਰ ਆਗੂ ਹਨ ਅਤੇ ਰਾਜਸਥਾਨ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਤੇਲੰਗਾਨਾ ਰਾਸ਼ਟਰ ਸਮਿਤੀ (TRS), ਆਮ ਆਦਮੀ ਪਾਰਟੀ (AAP) ਅਤੇ ਝਾਰਖੰਡ ਮੁਕਤੀ ਮੋਰਚਾ (JMM) ਨੇ ਅਲਵਾ ਦੇ ਸਮਰਥਨ ਦਾ ਐਲਾਨ ਕੀਤਾ ਸੀ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਨੇ ਵੀ ਅਲਵਾ ਦਾ ਸਮਰਥਨ ਕੀਤਾ। ਉਪ ਰਾਸ਼ਟਰਪਤੀ ਦੀ ਚੋਣ ਲਈ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਮੈਂਬਰ ਇਲੈਕਟੋਰਲ ਕਾਲਜ ਵਿੱਚ ਸ਼ਾਮਲ ਹਨ। ਨਾਮਜ਼ਦ ਮੈਂਬਰ ਵੀ ਇਸ ਵਿੱਚ ਵੋਟ ਪਾਉਣ ਦੇ ਯੋਗ ਹਨ।
  Published by:Ashish Sharma
  First published:

  Tags: BJP, Jagdeep Dhankhar, Vice Presidential Election

  ਅਗਲੀ ਖਬਰ