Home /News /national /

Video- ਫਲਾਈਟ 'ਚ 2 ਭਾਰਤੀਆਂ ਵਿਚਾਲੇ ਹੱਥੋਪਾਈ, ਜੰਮ ਕੇ ਚਲੇ ਘੁਸੰਨ-ਮੁੱਕੇ

Video- ਫਲਾਈਟ 'ਚ 2 ਭਾਰਤੀਆਂ ਵਿਚਾਲੇ ਹੱਥੋਪਾਈ, ਜੰਮ ਕੇ ਚਲੇ ਘੁਸੰਨ-ਮੁੱਕੇ

Video- ਬੈਂਕਾਕ-ਕੋਲਕਾਤਾ ਫਲਾਈਟ 'ਚ 2 ਭਾਰਤੀਆਂ ਵਿਚਾਲੇ ਹੱਥੋਪਾਈ, ਜੰਮ ਕੇ ਚਲੇ ਘੁਸੰਨ-ਮੁੱਕੇ

Video- ਬੈਂਕਾਕ-ਕੋਲਕਾਤਾ ਫਲਾਈਟ 'ਚ 2 ਭਾਰਤੀਆਂ ਵਿਚਾਲੇ ਹੱਥੋਪਾਈ, ਜੰਮ ਕੇ ਚਲੇ ਘੁਸੰਨ-ਮੁੱਕੇ

ਬੈਂਕਾਕ ਤੋਂ ਕੋਲਕਾਤਾ ਜਾ ਰਹੀ ਫਲਾਈਟ (Fight on Bangkok-Kolkata Flight)  'ਚ ਭਾਰਤੀ ਯਾਤਰੀਆਂ ਵਿਚਾਲੇ ਝੜਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

  • Share this:

ਕੋਲਕਾਤਾ-  ਬੱਸਾਂ ਅਤੇ ਟਰੇਨਾਂ 'ਚ ਸੀਟਾਂ ਨੂੰ ਲੈ ਕੇ ਮੁਸਾਫਰਾਂ ਵਿਚਾਲੇ ਹੱਥੋਪਾਈ ਦੇ ਕਈ ਮਾਮਲੇ ਤੁਸੀਂ ਜ਼ਰੂਰ ਦੇਖੇ, ਸੁਣੇ ਅਤੇ ਪੜ੍ਹੇ ਹੋਣਗੇ। ਪਰ ਹੁਣ ਉਡਾਣਾਂ ਵੀ ਇਸ ਤੋਂ ਅਛੂਤੇ ਨਹੀਂ ਹਨ। ਬੈਂਕਾਕ ਤੋਂ ਕੋਲਕਾਤਾ ਜਾ ਰਹੀ ਫਲਾਈਟ (Fight on Bangkok-Kolkata Flight)  'ਚ ਭਾਰਤੀ ਯਾਤਰੀਆਂ ਵਿਚਾਲੇ ਝੜਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਥਾਈ ਸਮਾਈਲ ਏਅਰਵੇਜ਼(Thai Smile Airways  ਦੇ ਜਹਾਜ਼ 'ਚ ਸਵਾਰ ਦੋ ਯਾਤਰੀਆਂ ਦੀ ਆਪਸ 'ਚ ਬਹਿਸ ਹੋ ਜਾਂਦੀ ਹੈ ਅਤੇ ਇਸ ਨੂੰ ਦੇਖਦੇ ਹੀ ਹੰਗਾਮਾ ਸ਼ੁਰੂ ਹੋ ਜਾਂਦਾ ਹੈ, ਥੱਪੜ ਮਾਰਨ ਲੱਗ ਜਾਂਦੇ ਹਨ। ਫਲਾਈਟ ਕਰੂ ਨੂੰ ਦਖਲ ਦੇਣਾ ਪਿਆ। ਜਹਾਜ਼ ਵਿਚ ਸਵਾਰ ਇਕ ਯਾਤਰੀ ਨੇ ਇਸ ਘਟਨਾ ਨੂੰ ਆਪਣੇ ਫੋਨ ਵਿਚ ਰਿਕਾਰਡ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ।


ਜਹਾਜ਼ ਵਿਚ ਸਵਾਰ ਯਾਤਰੀ (Two Indians fight in Flight) ਦੀ ਸੋਸ਼ਲ ਮੀਡੀਆ ਪੋਸਟ ਦੇ ਅਨੁਸਾਰ, ਇਹ ਘਟਨਾ 26 ਦਸੰਬਰ ਨੂੰ ਵਾਪਰੀ, ਇਸ ਤੋਂ ਠੀਕ ਪਹਿਲਾਂ ਕਿ ਜਹਾਜ਼ ਟੇਕਆਫ ਲਈ ਰਨਵੇ 'ਤੇ ਜਾ ਰਿਹਾ ਸੀ। ਉਹ ਆਪਣੀ ਮਾਂ ਨਾਲ ਕੋਲਕਾਤਾ ਜਾ ਰਿਹਾ ਸੀ। ਉਸ ਨੇ ਲਿਖਿਆ ਕਿ ਉਹ ਆਪਣੀ ਮਾਂ ਨੂੰ ਲੈ ਕੇ ਚਿੰਤਤ ਸੀ, ਜੋ ਉਸ ਸੀਟ ਦੇ ਕੋਲ ਬੈਠੀ ਸੀ ਜਿੱਥੇ ਝੜਪ ਹੋ ਰਹੀ ਸੀ। ਬਾਅਦ ਵਿੱਚ, ਹੋਰ ਯਾਤਰੀਆਂ ਅਤੇ ਏਅਰ ਹੋਸਟੈਸ ਨੇ ਝੜਪ ਵਿੱਚ ਸ਼ਾਮਲ ਲੋਕਾਂ ਨੂੰ ਸ਼ਾਂਤ ਕੀਤਾ। ਜਹਾਜ਼ ਮੰਗਲਵਾਰ ਤੜਕੇ ਕੋਲਕਾਤਾ ਪਹੁੰਚਿਆ। ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਕੋਲਕਾਤਾ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਲੈਂਡਿੰਗ ਤੋਂ ਬਾਅਦ ਝੜਪ ਵਿੱਚ ਸ਼ਾਮਲ ਯਾਤਰੀਆਂ ਦੇ ਦੁਰਵਿਵਹਾਰ ਬਾਰੇ ਸੂਚਿਤ ਕੀਤਾ ਗਿਆ ਸੀ ਜਾਂ ਨਹੀਂ।

ਵੀਡੀਓ ਕਲਿੱਪ ਵਿੱਚ ਦੋ ਯਾਤਰੀਆਂ ਨੂੰ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਵਿੱਚੋਂ ਇੱਕ ਕਹਿ ਰਿਹਾ ਹੈ... 'ਸ਼ਾਂਤੀ ਨਾਲ ਬੈਠੋ'। ਦੂਜਾ ਕਹਿੰਦਾ ਹੈ... 'ਆਪਣਾ ਹੱਥ ਹੇਠਾਂ ਰੱਖੋ'। ਫਿਰ ਕੁਝ ਹੀ ਸਕਿੰਟਾਂ ਵਿੱਚ ਜ਼ੁਬਾਨੀ ਝਗੜਾ ਸਰੀਰਕ ਝੜਪ ਵਿੱਚ ਬਦਲ ਜਾਂਦਾ ਹੈ ਅਤੇ ਥੱਪੜ ਮਾਰਨੇ ਸ਼ੁਰੂ ਹੋ ਜਾਂਦੇ ਹਨ। ਦੱਸ ਦਈਏ ਕਿ ਪਿਛਲੇ ਹਫਤੇ ਇਸਤਾਂਬੁਲ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਯਾਤਰੀ ਅਤੇ ਏਅਰ ਹੋਸਟੈੱਸ ਵਿਚਾਲੇ ਹੋਈ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ। ਜਹਾਜ਼ ਵਿੱਚ ਭੋਜਨ ਦੀ ਚੋਣ ਨੂੰ ਲੈ ਕੇ ਇਹ ਗਰਮਾ-ਗਰਮ ਬਹਿਸ 16 ਦਸੰਬਰ ਨੂੰ ਹੋਈ ਸੀ। ਯਾਤਰੀ ਨੂੰ ਏਅਰ ਹੋਸਟੈੱਸ ਨਾਲ ਮਾੜੇ ਲਹਿਜੇ 'ਚ ਗੱਲ ਕਰਦੇ ਦੇਖਿਆ ਗਿਆ। ਉਹ ਕੈਬਿਨ ਕਰੂ ਨੂੰ ਆਪਣਾ ਨੌਕਰ ਕਹਿ ਰਿਹਾ ਸੀ। ਵੀਡੀਓ 'ਚ ਏਅਰ ਹੋਸਟੈੱਸ ਆਪਣੇ ਵਿਵਹਾਰ ਤੋਂ ਸਖਤੀ ਨਾਲ ਇਨਕਾਰ ਕਰਦੀ ਨਜ਼ਰ ਆ ਰਹੀ ਸੀ।

Published by:Ashish Sharma
First published:

Tags: Fight, Viral video