• Home
 • »
 • News
 • »
 • national
 • »
 • VIDEO ARMY HELPS PREGNANT SHABNAM FROM KUPWARA GET TO A HOSPITAL

Video: ਕਸ਼ਮੀਰ ‘ਚ ਫੌਜੀਆਂ ਨੇ ਬਰਫੀਲੇ ਰਾਹਾਂ 'ਚੋਂ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ

ਔਰਤ ਦਾ ਨਾਮ ਸ਼ਬਨਮ ਹੈ। ਸ਼ਬਨਮ ਨੇ ਹਸਪਤਾਲ ਵਿਚ ਇਕ ਬੇਟੇ ਨੂੰ ਜਨਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।

ਫੌਜੀਆਂ ਨੇ ਬਰਫੀਲੇ ਰਾਹਾਂ ਵਿਚੋਂ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ

 • Share this:
  ਸ੍ਰੀਨਗਰ- ਜੰਮੂ-ਕਸ਼ਮੀਰ ਵਿਚ ਸੈਨਿਕਾਂ ਨੇ ਇਕ ਵਾਰ ਫਿਰ ਤੋਂ ਭਾਰਤੀ ਸੈਨਾ ਦੇ ਅੰਦਰ ਮੌਜੂਦ ਮਨੁੱਖੀ ਕਦਰਾਂ ਕੀਮਤਾਂ ਦਾ ਪ੍ਰਦਰਸ਼ਨ ਕੀਤਾ ਹੈ। ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿਚ ਫੌਜੀਆਂ ਨੇ ਇੱਕ ਗਰਭਵਤੀ ਔਰਤ ਨੂੰ ਮੰਜੀ 'ਤੇ ਬਰਫੀਲੇ ਰਸਤੇ ਰਾਹੀਂ ਨੂੰ ਹਸਪਤਾਲ ਲੈ ਗਏ। ਔਰਤ ਦਾ ਨਾਮ ਸ਼ਬਨਮ ਹੈ। ਸ਼ਬਨਮ ਨੇ ਹਸਪਤਾਲ ਵਿਚ ਇਕ ਬੇਟੇ ਨੂੰ ਜਨਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।  ਕਾਬਲੇਗੌਰ ਹੈ ਕਿ ਜੰਮੂ-ਕਸ਼ਮੀਰ ਵਿਚ ਪਹਿਲਾਂ ਵੀ ਕਈ ਵਾਰ ਫ਼ੌਜ ਨੇ ਮੁਸ਼ਕਲ ਸਮਿਆਂ ਵਿਚ ਲੋਕਾਂ ਦੀ ਸਹਾਇਤਾ ਕੀਤੀ ਹੈ। ਕੜਾਕੇ ਦੀ ਸਰਦੀਆਂ ਅਤੇ ਮੌਨਸੂਨ ਦੇ ਮਿਸ਼ਰਤ ਪ੍ਰਭਾਵਾਂ ਕਾਰਨ ਕਸ਼ਮੀਰ ਵਿਚ ਹਾਲਾਤ ਪ੍ਰਤੀਕੂਲ ਬਣ ਜਾਂਦੇ ਹਨ। ਇਥੇ ਅੱਤਵਾਦ ਅਤੇ ਘੁਸਪੈਠ ਦੀਆਂ ਸਮੱਸਿਆਵਾਂ ਕਾਰਨ, ਫੌਜਾਂ ਨੂੰ ਹਰ ਸਮੇਂ ਤਿਆਰ ਰਹਿਣਾ ਪੈਂਦਾ ਹੈ। ਸਾਲ 2014 ਵਿਚ, ਜਦੋਂ ਜੰਮੂ-ਕਸ਼ਮੀਰ ਵਿਚ ਭਾਰੀ ਹੜ ਆਏ ਸਨ ਤਾਂ ਵੀ ਫ਼ੌਜ ਨੇ ਬਹੁਤ ਮਦਦ ਕੀਤੀ ਸੀ। ਇਸ ਰਾਹਤ ਕਾਰਜ ਵਿਚ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੀਆਂ ਟੀਮਾਂ ਨੇ ਤਕਰੀਬਨ 2 ਲੱਖ ਲੋਕਾਂ ਦੀ ਮਦਦ ਕਰਕੇ ਰੱਖਿਆ ਕੀਤੀ ਸੀ।

  ਇਸ ਤੋਂ ਇਲਾਵਾ ਫੌਜ ਦੇਸ਼ ਦੀ ਸਰਹੱਦਾਂ ਦੀ ਰੱਖਿਆ ਦੇ ਨਾਲ-ਨਾਲ ਸਿੱਖਿਆ ਦੀ ਜ਼ਿੰਮੇਵਾਰੀ ਵੀ ਲੈਂਦੀ ਹੈ। ਸੈਨਾ ਅਤੇ ਸੈਂਟਰ ਫਾਰ ਸੋਸ਼ਲ ਰਿਸਪਾਂਸੀਬਿਲਟੀ ਐਂਡ ਲਰਨਿੰਗ ਕੇਂਦਰ ਵੱਲੋਂ ਕਰਵਾਏ ਗਏ ਕਸ਼ਮੀਰ ਸੁਪਰ -30 ਪ੍ਰੋਗਰਾਮ ਵਿਚ 41 ਲੜਕੇ ਅਤੇ 2 ਲੜਕੀਆਂ ਨੇ ਸਾਲ 2019 ਵਿਚ ਆਈਆਈਟੀ-ਜੇਈਈ ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਸੀ। ਇਸ ਪ੍ਰੋਗਰਾਮ ਤਹਿਤ 15 ਵਿਅਕਤੀਆਂ ਦੀ ਫੋਰਸ ਵਿੱਤੀ ਤੌਰ 'ਤੇ ਕਮਜ਼ੋਰ ਕਸ਼ਮੀਰੀ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਪ੍ਰਦਾਨ ਕਰਦੀ ਹੈ।
  Published by:Ashish Sharma
  First published: