Night Landing of MiG-29K on INS Vikrant: ਭਾਰਤੀ ਜਲ ਸੈਨਾ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਮਿਗ-29K ਨੇ ਰਾਤ ਨੂੰ ਆਈਐਨਐਸ ਵਿਕਰਾਂਤ 'ਤੇ ਉਤਰ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਇਹ ਜਲ ਸੈਨਾ ਦੇ ਸਵੈ-ਨਿਰਭਰਤਾ ਪ੍ਰਤੀ ਉਤਸ਼ਾਹ ਦਾ ਸੰਕੇਤ ਹੈ। ਭਾਰਤੀ ਜਲ ਸੈਨਾ ਨੇ ਇਸ ਪ੍ਰਾਪਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਆਤਮਨਿਰਭਰ ਭਾਰਤ' ਵੱਲ ਇੱਕ ਹੋਰ ਕਦਮ ਦੱਸਿਆ ਹੈ।
ਰਾਤ ਨੂੰ ਸਵਦੇਸ਼ੀ ਜਹਾਜ਼ ਵਿਕਰਾਂਤ 'ਤੇ ਭਾਰਤੀ ਜਲ ਸੈਨਾ ਦੇ Mig 29K ਦੀ ਸਫਲ ਲੈਂਡਿੰਗ ਸਵੈ-ਨਿਰਭਰ ਭਾਰਤ ਲਈ ਇੱਕ ਵੱਡਾ ਹੁਲਾਰਾ ਹੈ। ਇਹ ਸਫਲਤਾ ਭਾਰਤੀ ਜਲ ਸੈਨਾ ਦੇ ਪਾਇਲਟਾਂ ਦੇ ਹੁਨਰ ਦੇ ਨਾਲ-ਨਾਲ ਵਿਕਰਾਂਤ ਦੇ ਡਿਜ਼ਾਈਨ, ਵਿਕਾਸ, ਨਿਰਮਾਣ ਅਤੇ ਸੰਚਾਲਨ ਦੀ ਭਾਰਤ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਇਸ ਆਪਰੇਸ਼ਨ ਬਾਰੇ ਜਲ ਸੈਨਾ ਨੇ ਕਿਹਾ ਕਿ ਇਹ ਚੁਣੌਤੀਪੂਰਨ ਨਾਈਟ ਲੈਂਡਿੰਗ ਟਰਾਇਲ ਵਿਕਰਾਂਤ ਦੇ ਚਾਲਕ ਦਲ ਅਤੇ ਜਲ ਸੈਨਾ ਦੇ ਪਾਇਲਟਾਂ ਦੀ ਕੁਸ਼ਲਤਾ ਅਤੇ ਪੇਸ਼ੇਵਰਤਾ ਨੂੰ ਦਰਸਾਉਂਦਾ ਹੈ।
#IndianNavy achieves another historic milestone by undertaking maiden night landing of MiG-29K on @IN_R11Vikrant indicative of the Navy’s impetus towards #aatmanirbharta.#AatmaNirbharBharat@PMOIndia @DefenceMinIndia pic.twitter.com/HUAvYBCnTH
— SpokespersonNavy (@indiannavy) May 25, 2023
ਭਾਰਤੀ ਜਲ ਸੈਨਾ ਦੀ ਸਫਲਤਾ ਦੀ ਤਾਰੀਫ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਲ ਸੈਨਾ ਦੇ ਪਾਇਲਟਾਂ ਨੂੰ ਸਲਾਮ। ਮੰਤਰੀ ਨੇ INS Vikrant 'ਤੇ ਮਿਗ-29K ਦੇ ਪਹਿਲੇ ਰਾਤ ਦੇ ਲੈਂਡਿੰਗ ਟੈਸਟ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਭਾਰਤੀ ਜਲ ਸੈਨਾ ਨੂੰ ਵਧਾਈ ਦਿੱਤੀ। ਇਹ ਕਮਾਲ ਦੀ ਪ੍ਰਾਪਤੀ ਵਿਕਰਾਂਤ ਦੇ ਚਾਲਕ ਦਲ ਅਤੇ ਜਲ ਸੈਨਾ ਦੇ ਪਾਇਲਟਾਂ ਦੀ ਕੁਸ਼ਲਤਾ ਅਤੇ ਪੇਸ਼ੇਵਰਤਾ ਦਾ ਪ੍ਰਮਾਣ ਹੈ। ਉਹਨਾਂ ਨੂੰ ਸਲਾਮ।
ਦੱਸ ਦਈਏ ਕਿ Mig-29K ਰੂਸੀ ਮੂਲ ਦਾ ਦੋ-ਇੰਜਣ ਵਾਲਾ ਲੜਾਕੂ ਜਹਾਜ਼ ਹੈ। ਇਹ ਜਹਾਜ਼ ਜਲ ਸੈਨਾ ਦੇ ਹੰਸਾ ਨੇਵਲ ਬੇਸ ਦੇ ਨਾਲ ਆਈਐਨਐਸ ਵਿਕਰਮਾਦਿੱਤਿਆ 'ਤੇ ਤਾਇਨਾਤ ਹੈ। ਨੇਵੀ ਇਸ ਲੜਾਕੂ ਜਹਾਜ਼ ਨੂੰ ਆਈਐਨਐਸ ਵਿਕਰਾਂਤ 'ਤੇ ਤਾਇਨਾਤ ਕਰਨ ਜਾ ਰਹੀ ਹੈ। ਇਸ ਜਹਾਜ਼ ਨੂੰ ਭਾਰਤ ਸਰਕਾਰ ਨੇ ਸਾਲ 2013 ਵਿੱਚ ਜਲ ਸੈਨਾ ਵਿੱਚ ਸ਼ਾਮਲ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਮਿਗ 29 ਕੇ ਅਗਲੇ 10-15 ਸਾਲਾਂ ਤੱਕ ਜਲ ਸੈਨਾ ਵਿੱਚ ਪ੍ਰਭਾਵੀ ਰਹੇਗਾ। ਮਿਗ-29ਕੇ ਚੌਥੀ ਪੀੜ੍ਹੀ ਦਾ ਹਾਈ-ਟੈਕ ਏਅਰਕ੍ਰਾਫਟ ਹੈ। ਇਹ ਹਰ ਮੌਸਮ ਵਿਚ ਸਮੁੰਦਰ ਅਤੇ ਜ਼ਮੀਨ 'ਤੇ ਹਮਲਾ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Navy, MiG-21, Vikram