Home /News /national /

ਸਿੱਧੂ ਮੂਸੇਵਾਲਾ ਦੇ ਗੀਤ 'ਤੇ ਭੰਗੜਾ ਪਾਉਂਦੇ ਨਜ਼ਰ ਆਏ ਭਾਰਤ-ਪਾਕਿ ਫੌਜ ਦੇ ਜਵਾਨ, ਵਾਇਰਲ ਹੋਈ VIDEO

ਸਿੱਧੂ ਮੂਸੇਵਾਲਾ ਦੇ ਗੀਤ 'ਤੇ ਭੰਗੜਾ ਪਾਉਂਦੇ ਨਜ਼ਰ ਆਏ ਭਾਰਤ-ਪਾਕਿ ਫੌਜ ਦੇ ਜਵਾਨ, ਵਾਇਰਲ ਹੋਈ VIDEO

ਸਿੱਧੂ ਮੂਸੇਵਾਲਾ ਦੇ ਗੀਤ 'ਤੇ ਭੰਗੜਾ ਪਾਉਂਦੇ ਨਜ਼ਰ ਆਏ ਭਾਰਤ-ਪਾਕਿ ਫੌਜ ਦੇ ਜਵਾਨ, ਵਾਇਰਲ ਹੋਈ VIDEO

ਸਿੱਧੂ ਮੂਸੇਵਾਲਾ ਦੇ ਗੀਤ 'ਤੇ ਭੰਗੜਾ ਪਾਉਂਦੇ ਨਜ਼ਰ ਆਏ ਭਾਰਤ-ਪਾਕਿ ਫੌਜ ਦੇ ਜਵਾਨ, ਵਾਇਰਲ ਹੋਈ VIDEO

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਦੇਸ਼ਾਂ ਦੇ ਫੌਜੀ ਪਹਾੜਾਂ 'ਚ ਆਪਣੀਆਂ ਚੌਕੀਆਂ 'ਤੇ ਤਾਇਨਾਤ ਹਨ। ਉੱਥੇ ਸਿੱਧੂ ਮੂਸੇਵਾਲਾ ਦਾ ਪੰਜਾਬੀ ਗੀਤ ਚੱਲ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਦੇ ਫੌਜੀ ਇਸ ਦਾ ਆਨੰਦ ਮਾਣਦੇ ਹਨ ਅਤੇ ਇਸ 'ਤੇ ਡਾਂਸ ਵੀ ਕਰਦੇ ਹਨ।

  • Share this:

    ਚੰਡੀਗੜ੍ਹ- ਸੰਗੀਤ ਦੀ ਕੋਈ ਸਰਹੱਦ ਨਹੀਂ ਹੰਦੀ ਅਤੇ ਇਹ ਸਾਰੀਆਂ ਹੱਦਾਂ ਨੂੰ ਤੋੜ ਕੇ ਲੋਕਾਂ 'ਤੇ ਬਰਾਬਰ ਪ੍ਰਭਾਵ ਪਾਉਂਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਸੰਗੀਤ ਬਾਰੇ ਤੁਸੀਂ ਜਾਣਦੇ ਹੋ ਇਹ ਸਾਰੀਆਂ ਗੱਲਾਂ ਸੱਚ ਹਨ।  ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਭਾਰਤ ਪਾਕਿਸਤਾਨ ਸਰਹੱਦ (Pakistan Border)  ਦੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਸਰਹੱਦ 'ਤੇ ਤਾਇਨਾਤ ਹਨ। ਦੋਵੇਂ ਦੇਸ਼ ਇਕ-ਦੂਜੇ ਦੇ ਵਿਰੋਧੀ ਹਨ ਪਰ ਵੀਡੀਓ 'ਚ ਜੋ ਦੇਖਿਆ ਗਿਆ, ਉਹ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ। ਸਰਹੱਦ 'ਤੇ ਤਾਇਨਾਤ ਦੋਵੇਂ ਦੇਸ਼ਾਂ ਦੇ ਜਵਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ (Sidhu Moose Wala Songs) ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

    ਇਸ ਵੀਡੀਓ ਨੂੰ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ HGS ਧਾਲੀਵਾਲ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਦੇਸ਼ਾਂ ਦੇ ਫੌਜੀ ਪਹਾੜਾਂ 'ਚ ਆਪਣੀਆਂ ਚੌਕੀਆਂ 'ਤੇ ਤਾਇਨਾਤ ਹਨ। ਉੱਥੇ ਸਿੱਧੂ ਮੂਸੇਵਾਲਾ ਦਾ ਪੰਜਾਬੀ ਗੀਤ ਚੱਲ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਦੇ ਫੌਜੀ ਇਸ ਦਾ ਆਨੰਦ ਮਾਣਦੇ ਹਨ ਅਤੇ ਇਸ 'ਤੇ ਡਾਂਸ ਵੀ ਕਰਦੇ ਹਨ।

    ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੀਤ ਸੁਣਦੇ ਹੀ ਭਾਰਤੀ ਚੌਕੀ 'ਤੇ ਤਾਇਨਾਤ ਫੌਜੀ ਜਵਾਨ ਨੱਚਣ ਲੱਗ ਪੈਂਦੇ ਹਨ ਅਤੇ ਜਦੋਂ ਕੈਮਰਾ ਜ਼ੂਮ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਤੋਂ ਪਾਕਿਸਤਾਨੀ ਫੌਜ ਦੇ ਜਵਾਨ ਹੱਥ ਮਿਲਾਉਂਦੇ ਦਿਖਾਈ ਦਿੰਦੇ ਹਨ। ਇਹ ਗੀਤ ਸ਼ਾਇਦ ਪਾਕਿਸਤਾਨੀ ਚੌਕੀ ਵਿੱਚ ਚੱਲ ਰਿਹਾ ਸੀ।



    ਵੀਡੀਓ ਸ਼ੇਅਰ ਕਰਦੇ ਹੋਏ ਪੁਲਿਸ ਅਫਸਰ ਨੇ ਲਿਖਿਆ ਸੀ ਸਿੱਧੂ ਮੂਸੇਵਾਲਾ ਦਾ ਗੀਤ ਸਰਹੱਦ ਪਾਰ, ਵੰਡ ਦੀ ਦੂਰੀ ਨੂੰ ਖਤਮ ਕਰਦਾ ਹੋਇਆ। ਇਸ ਵਾਇਰਲ ਵੀਡੀਓ ਨੂੰ ਟਵਿਟਰ 'ਤੇ 1 ਲੱਖ 58 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

    ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੂਸੇਵਾਲਾ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੀ ਮਾਸੀ ਨੂੰ ਮਿਲਣ ਲਈ ਆਪਣੇ ਪਿੰਡ ਜਾ ਰਿਹਾ ਸੀ।

    Published by:Ashish Sharma
    First published:

    Tags: Indian Army, Pakistan, Punjabi song, Sidhu Moosewala, Viral video