• Home
  • »
  • News
  • »
  • national
  • »
  • VIDEO NIHANGS OPEN FRONT AGAINST FARMERS ORGANIZATIONS AND MAKE BIG ALLEGATIONS SINGHU MURDER LAKHBIR SINGH TARN TARAN SS

VIDEO: ਨਿਹੰਗਾਂ ਨੇ ਕਿਸਾਨ ਜਥੇਬੰਦੀਆਂ ਖਿਲਾਫ਼ ਖੋਲ੍ਹਿਆ ਮੋਰਚਾ, ਲਾਏ ਵੱਡੇ ਇਲਜ਼ਾਮ

ਨਿਹੰਗਾਂ ਨੇ ਕਿਹਾ ਕਿ ਕਿਸਾਨ ਲੀਡਰ ਸਾਡੇ ਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਯੋਗੇਂਦਰ ਯਾਦਵ ਨੂੰ RSS ਦਾ ਬੰਦਾ ਦੱਸਿਆ ਹੈ। ਨਿਹੰਗ ਜਥੇਬੰਦੀਆਂ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਕਿਉਂ ਦੇਸ਼ ਭਰ ਦੇ ਕਿਸਾਨਾਂ ਨੂੰ ਅੱਗ 'ਚ ਧੱਕ ਰਹੇ ਹੋ? ਜੋ ਕੁਝ ਹੋਇਆ, ਸਾਰਾ ਕਿਸਾਨ ਲੀਡਰਾਂ ਕਰਕੇ ਹੋਇਆ ਹੈ।

ਸਿੰਘੂ ਬਾਰਡਰ 'ਤੇ ਨਿਹੰਗਾਂ ਨੇ  ਕਿਸਾਨ ਜਥੇਬੰਦੀਆਂ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਨਿਹੰਗਾਂ ਨੇ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਦੀ ਰੋਕ ਤਾਂ... ਫਿਰ ਕਿਉਂ ਨਹੀਂ ਕਰਦੇ ਸੜਕਾਂ ਖਾਲੀ..

ਸਿੰਘੂ ਬਾਰਡਰ 'ਤੇ ਨਿਹੰਗਾਂ ਨੇ ਕਿਸਾਨ ਜਥੇਬੰਦੀਆਂ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਨਿਹੰਗਾਂ ਨੇ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਦੀ ਰੋਕ ਤਾਂ... ਫਿਰ ਕਿਉਂ ਨਹੀਂ ਕਰਦੇ ਸੜਕਾਂ ਖਾਲੀ..

  • Share this:
    ਸੋਨੀਪਤ: ਸਿੰਘੂ ਬਾਰਡਰ ਕਤਲਕਾਂਡ ਨੂੰ ਲੈ ਕੇ ਨਿਹੰਗ ਅਤੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ ਹਨ। ਨਿਹੰਗ ਨੇ ਕਿਹਾ ਕਿ ਅਸੀਂ ਖੁਲਾਸੇ ਕਰਨ ਲੱਗੇ ਤਾਂ ਕਿਸਾਨ ਲੀਡਰਾਂ ਨੂੰ ਭੱਜਣ ਲਈ ਰਾਹ ਨਹੀਂ ਲੱਭਣਾ। ਕਿਸਾਨ ਆਗੂ ਸਾਹਮਣੇ ਬੈਠ ਕੇ ਖੁੱਲ੍ਹੀ ਬਹਿਸ ਕਰ ਸਕਦੇ ਹਨ।

    ਸਿੰਘੂ ਬਾਰਡਰ 'ਤੇ ਨਿਹੰਗਾਂ ਨੇ  ਕਿਸਾਨ ਜਥੇਬੰਦੀਆਂ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਨਿਹੰਗਾਂ ਨੇ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਦੀ ਰੋਕ ਤਾਂ ਫਿਰ ਸੜਕਾਂ ਖਾਲੀ ਕਿਉਂ ਨਹੀਂ ਕਰਦੇ। ਖੁੱਲ੍ਹੀ ਬਹਿਸ ਦੀ ਵੀ ਚੁਣੌਤੀ ਦਿੱਤੀ ਦਿੱਤੀ ਹੈ।  ਨਿਹੰਗਾਂ ਨੇ ਕਿਹਾ ਕਿ ਕਿਸਾਨ ਲੀਡਰ ਸਾਡੇ ਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਯੋਗੇਂਦਰ ਯਾਦਵ ਨੂੰ RSS ਦਾ ਬੰਦਾ ਦੱਸਿਆ ਹੈ। ਨਿਹੰਗ ਜਥੇਬੰਦੀਆਂ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਕਿਉਂ ਦੇਸ਼ ਭਰ ਦੇ ਕਿਸਾਨਾਂ ਨੂੰ ਅੱਗ 'ਚ ਧੱਕ ਰਹੇ ਹੋ? ਜੋ ਕੁਝ ਹੋਇਆ, ਸਾਰਾ ਕਿਸਾਨ ਲੀਡਰਾਂ ਕਰਕੇ ਹੋਇਆ ਹੈ।

    ਸੋਨੀਪਤ ਕੁੰਡਲੀ ਬਾਰਡਰ ਤੇ ਨਿਹੰਗ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਕਿਹਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੇ ਸਿੰਘੂ ਕਤਲ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਈਆਂ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।

    ਮੁਲਜ਼ਮ ਤਿੰਨ ਨਿਹੰਗਾਂ ਨੂੰ 6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

    ਸਿੰਘੂ ਕਤਲਕਾਂਡ ਮਾਮਲੇ ਵਿੱਚ ਸੋਨੀਪਤ ਦੀ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਦੋ ਨਿਹੰਗਾਂ ਨੇ ਸਿੰਘੂ ਬਾਰਡਰ ਤੇ ਅਤੇ ਇੱਕ ਨਿਹੰਗ ਨੇ ਜੰਡਿਆਲਾ ਗੁਰੂ ਵਿੱਚ ਸਰੰਡਰ ਕੀਤਾ ਸੀ, ਜਦਕਿ ਇਸੇ ਮਾਮਲੇ ਚ ਗ੍ਰਿਫ਼ਤਾਰ ਇੱਕ ਹੋਰ ਨਿਹੰਗ ਪਹਿਲਾਂ ਹੀ ਪੁਲਿਸ ਰਿਮਾਂਡ ਉੱਤੇ ਹੈ।

    ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਸਿੰਘੂ ਬਾਰਡਰ 'ਤੇ ਕੀਤੇ ਕਤਲ ਨੂੰ ਲੈ ਕੇ ਨਿਹੰਗਾਂ 'ਤੇ ਸਵਾਲ ਚੁੱਕੇ ਨੇ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਕੋਈ ਸਬੂਤ ਤਾਂ ਹੋਵੇ। ਢੱਡਰੀਆਂਵਾਲਾ ਨੇ ਕਿਹਾ ਕਿ ਸਰਬਲੋਹ ਗ੍ਰੰਥ ਦੀ ਪੋਥੀ ਦੀ ਬੇਅਦਬੀ ਹੋਈ ਹੈ, ਜਿਸ ਨੂੰ ਅੱਧੇ ਤੋਂ ਵੱਧ ਸਿੱਖ ਗ੍ਰੰਥ ਹੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਕਮਾਲ ਦੀ ਗੱਲ ਇਹ ਵੀਡੀਓ ਵਿੱਚ ਸਰਬਲੋਹ ਗ੍ਰੰਥ ਦੀ ਪੋਥੀ ਨੂੰ ਚੱਕ ਕੇ ਭੱਜਣ ਦੀ ਗੱਲ ਸਾਹਮਣੇ ਆ ਰਹੀ ਸੀ। ਜਿਸਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਬਣਾ ਦਿੱਤਾ ਗਿਆ।
    Published by:Sukhwinder Singh
    First published: