VIDEO: ਅਸਾਮ ਦੇ ਮੁੱਖ ਮੰਤਰੀ ਨੇ ਖੁਦ ਬੁਲਡੋਜ਼ਰ ਚਲਾ ਕੇ ਨਸ਼ਟ ਕੀਤੇ ਨਸ਼ੇ

News18 Punjabi | News18 Punjab
Updated: July 19, 2021, 1:09 PM IST
share image
VIDEO: ਅਸਾਮ ਦੇ ਮੁੱਖ ਮੰਤਰੀ ਨੇ ਖੁਦ ਬੁਲਡੋਜ਼ਰ ਚਲਾ ਕੇ ਨਸ਼ਟ ਕੀਤੇ ਨਸ਼ੇ
VIDEO: ਆਸਾਮ ਦੇ ਮੁੱਖ ਮੰਤਰੀ ਨੇ ਖੁਦ ਬੁਲਡੋਜ਼ਰ ਚਲਾ ਕੇ ਨਸ਼ਟ ਕੀਤੇ ਨਸ਼ੇ

  • Share this:
  • Facebook share img
  • Twitter share img
  • Linkedin share img
ਅਸਾਮ (Assam) ਵਿਚ ਹਰ ਸਾਲ ਵੱਡੀ ਮਾਤਰਾ ਵਿੱਚ ਨਸ਼ੇ (Drugs) ਫੜੇ ਜਾਂਦੇ ਹਨ। ਸੂਬੇ ਵਿੱਚ ਨਸ਼ਿਆਂ ਦਾ ਗੈਰਕਨੂੰਨੀ ਕਾਰੋਬਾਰ ਵੀ ਕਰੋੜਾਂ ਰੁਪਏ ਦਾ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨਸ਼ਿਆਂ ਦੇ ਕਾਰੋਬਾਰ ਖਿਲਾਫ ਮੁਹਿੰਮ ਚਲਾ ਰਹੇ ਹਨ।

ਹੁਣ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਖੁਦ ਪੁਲਿਸ ਦੁਆਰਾ ਫੜੇ ਗਏ ਨਸ਼ਿਆਂ ਨੂੰ ਬੁਲਡੋਜ਼ਰ ਚਲਾ ਕੇ ਨਸ਼ਟ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅਸਾਮ ਦੇ ਨਗਾਓਂ ਦੀ ਹੈ। ਉਥੇ ਮੁੱਖ ਮੰਤਰੀ ਨੇ 'ਸੀਜਡ ਡਰੱਗਜ਼ ਡਿਸਪੋਜ਼ਲ' ਨਾਮ ਦੇ ਇਕ ਪ੍ਰੋਗਰਾਮ ਦੌਰਾਨ ਨਸ਼ਿਆਂ 'ਤੇ ਬੁਲਡੋਜ਼ਰ ਚਲਾਇਆ।


ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਹੋਜਾਈ ਵਿਚ ‘ਸੀਜਡ ਡਰੱਗਜ਼ ਡਿਸਪੋਜ਼ਲ’ ਪ੍ਰੋਗਰਾਮ ਤਹਿਤ ਨਸ਼ੇ ਸਾੜੇ ਗਏ ਹਨ। ਇਸ ਦੌਰਾਨ 353.62 ਗ੍ਰਾਮ ਹੈਰੋਇਨ, 737.73 ਕਿਲੋ ਗਾਂਜਾ ਅਤੇ 45,843 ਨਸ਼ੀਲੀਆਂ ਗੋਲੀਆਂ ਨੂੰ ਅੱਗ ਲਗਾਈ ਗਈ।


ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਐਤਵਾਰ ਨੂੰ ਕਿਹਾ ਸੀ ਕਿ ਰਾਜ ਵਿੱਚ ਨਜਾਇਜ਼ ਨਸ਼ਿਆਂ ਦਾ ਕਾਰੋਬਾਰ ਸਾਲਾਨਾ ਪੰਜ ਹਜ਼ਾਰ ਕਰੋੜ ਰੁਪਏ ਦਾ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਨੂੰ ਨਸ਼ਿਆਂ ਖਿਲਾਫ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ।
Published by: Gurwinder Singh
First published: July 19, 2021, 1:06 PM IST
ਹੋਰ ਪੜ੍ਹੋ
ਅਗਲੀ ਖ਼ਬਰ