ਦੇਸ਼ ਵਿਚ ਨੋਟਬੰਦੀ ਦੇ ਬਾਅਦ ਤੋਂ ਹੀ 2000 ਤੇ 500 ਦੇ ਨੋਟਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਅਤੇ ਅਫਵਾਹਾਂ ਆ ਰਹੀਆਂ ਹਨ, ਪਰ ਹਰ ਵਾਰ ਰਿਜ਼ਰਵ ਬੈਂਕ ਨੇ ਇਨ੍ਹਾਂ ਬਾਰੇ ਪਾਰਦਰਸ਼ਤਾ ਰੱਖੀ ਹੈ ਅਤੇ ਸਮੇਂ-ਸਮੇਂ 'ਤੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਸਹੀ ਸਥਿਤੀ ਤੋਂ ਜਾਣੂ ਵੀ ਕਰਵਾਇਆ ਹੈ।
ਹੁਣ 500 ਰੁਪਏ ਦੇ ਨੋਟ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੋ ਤਰ੍ਹਾਂ ਦੇ 500 ਰੁਪਏ ਦੇ ਨੋਟ ਦਿਖਾਏ ਗਏ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਨਕਲੀ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਹਾਡੇ ਕੋਲ ਵੀ ਅਜਿਹਾ ਨੋਟ ਹੈ ਤਾਂ ਸਾਵਧਾਨ ਹੋ ਜਾਓ।
ਹੁਣ ਇਸ ਵਾਇਰਲ ਵੀਡੀਓ ਨੂੰ ਲੈ ਕੇ RBI ਨੇ ਬਿਆਨ ਜਾਰੀ ਕੀਤਾ ਹੈ। ਵੀਡੀਓ ਵਿਚ ਕਿਹਾ ਜਾ ਰਿਹਾ ਹੈ ਕਿ 500 ਰੁਪਏ ਦਾ ਕੋਈ ਵੀ ਅਜਿਹਾ ਨੋਟ ਨਾ ਲਓ ਜਿਸ ਵਿੱਚ ਆਰਬੀਆਈ ਗਵਰਨਰ ਦੇ ਹਸਤਾਖਰ ਦੇ ਨੇੜੇ ਜਾਂ ਗਾਂਧੀ ਜੀ ਦੀ ਤਸਵੀਰ ਦੇ ਨੇੜੇ ਹਰੇ ਰੰਗ ਦੀ ਪੱਟੀ ਹੋਵੇ।
ਇਸ ਤਰ੍ਹਾਂ ਦੇ ਨੋਟ ਨਕਲੀ ਹਨ। ਹਾਲਾਂਕਿ, ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਪੀਆਈਬੀ ਨੇ ਇਸ ਦੀ ਤੱਥ-ਜਾਂਚ (fact check) ਕੀਤੀ ਅਤੇ ਲੋਕਾਂ ਦੇ ਸਾਹਮਣੇ ਇਸ ਦੀ ਸੱਚਾਈ ਦਾ ਖੁਲਾਸਾ ਕੀਤਾ।
ਚਿੰਤਾ ਨਾ ਕਰੋ ਅਸਲੀ ਹਨ ਨੋਟ...
ਫੈਕਟ ਚੈੱਕ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਹੈ ਕਿ ਵੀਡੀਓ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਗਲਤ ਹੈ। ਇਹ ਦੋਵੇਂ ਤਰ੍ਹਾਂ ਦੇ ਨੋਟ ਅਸਲੀ ਹਨ ਅਤੇ ਅਜਿਹੇ 'ਚ ਜੇਕਰ ਤੁਹਾਡੇ ਕੋਲ ਵੀ 500 ਰੁਪਏ ਦਾ ਅਜਿਹਾ ਨੋਟ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਆਰਬੀਆਈ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦੋਵੇਂ ਤਰ੍ਹਾਂ ਦੇ ਨੋਟ ਪੂਰੀ ਤਰ੍ਹਾਂ ਵੈਧ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 500, Fact Check, Note, Note bandi, Notes