• Home
  • »
  • News
  • »
  • national
  • »
  • VIDEO OF HOUSE GOT WASHED IN RIVER DUE TO HEAVY RAIN KERALA KOTTAYAM MUNDAKAYAM SS

VIDEO: ਕੇਰਲ ਵਿੱਚ ਮੀਂਹ ਕਾਰਨ ਤਬਾਹੀ, ਸੜਕ ਕਿਨਾਰੇ ਪੱਕੇ ਘਰ ਨੂੰ ਵਹਾਅ ਲੈ ਗਿਆ ਹੜ੍ਹ

Kerala Rains: ਕੇਰਲ ਵਿੱਚ ਮੀਂਹ ਕਾਰਨ ਵੱਖ -ਵੱਖ ਘਟਨਾਵਾਂ ਵਿੱਚ 18 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

VIDEO: ਕੇਰਲ ਵਿੱਚ ਮੀਂਹ ਕਾਰਨ ਤਬਾਹੀ, ਸੜਕ ਕਿਨਾਰੇ ਪੱਕੇ ਘਰ ਨੂੰ ਵਹਾਅ ਲੈ ਗਿਆ ਹੜ੍ਹ

VIDEO: ਕੇਰਲ ਵਿੱਚ ਮੀਂਹ ਕਾਰਨ ਤਬਾਹੀ, ਸੜਕ ਕਿਨਾਰੇ ਪੱਕੇ ਘਰ ਨੂੰ ਵਹਾਅ ਲੈ ਗਿਆ ਹੜ੍ਹ

  • Share this:
    ਤਿਰੂਵਨੰਤਪੁਰਮ : ਕੇਰਲ (Kerala) ਦੇ ਕੁਝ ਹਿੱਸਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਥਿਤੀ ਭਿਆਨਕ ਹੋ ਗਈ ਹੈ। ਕੇਰਲ ਵਿੱਚ ਮੀਂਹ ਕਾਰਨ ਵੱਖ -ਵੱਖ ਘਟਨਾਵਾਂ ਵਿੱਚ 18 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਨਾਲ ਹੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਦੌਰਾਨ ਕੇਰਲ ਦੇ ਵੱਖ -ਵੱਖ ਇਲਾਕਿਆਂ ਤੋਂ ਮੀਂਹ ਨਾਲ ਜੁੜੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਕੋਟਯਮ ਦੇ ਮੁੰਡਕਾਯਮ ਤੋਂ ਸਾਹਮਣੇ ਆਇਆ ਹੈ।

    ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਲਾਕੇ ਵਿੱਚ ਭਾਰੀ ਮੀਂਹ ਪਿਆ ਹੈ। ਨਦੀ ਸੜਕ ਦੇ ਪਿੱਛੇ ਵਗ ਰਹੀ ਹੈ। ਨਦੀ ਦਾ ਵਹਾਅ ਬਹੁਤ ਤੇਜ਼ ਹੈ। ਇਸ ਪਾਣੀ ਦੇ ਵੇਗ ਦੇ ਕਾਰਨ, ਸੜਕ ਦੇ ਕਿਨਾਰੇ ਬਣਾਇਆ ਗਿਆ ਪੱਕਾ ਘਰ ਪਹਿਲਾਂ ਥੋੜ੍ਹਾ ਜਿਹਾ ਝੁਕਦਾ ਹੈ। ਇਸ ਤੋਂ ਬਾਅਦ, ਇਹ ਵੇਖਦਿਆਂ ਹੀ ਉਹ ਨਦੀ ਵਿੱਚ ਵਹਿ ਜਾਂਦਾ ਹੈ। ਹਾਲਾਂਕਿ ਅਜੇ ਤੱਕ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

    ਦੱਸ ਦੇਈਏ ਕਿ ਕੋਟਯਮ ਦੇ ਕੁਟਿੱਕਲ ਜ਼ਿਲੇ ਵਿੱਚ ਪਰਿਵਾਰ ਦੇ ਛੇ ਮੈਂਬਰਾਂ, ਜਿਨ੍ਹਾਂ ਵਿੱਚ ਇੱਕ 40 ਸਾਲਾ ਵਿਅਕਤੀ, ਉਸਦੀ 75 ਸਾਲਾ ਮਾਂ, 35 ਸਾਲਾ ਪਤਨੀ ਅਤੇ 14, 12 ਅਤੇ 10 ਸਾਲ ਦੀ ਉਮਰ ਦੀਆਂ ਤਿੰਨ ਲੜਕੀਆਂ ਸਮੇਤ 6 ਜਾਣਿਆਂ ਦੀ ਮੌਤ ਹੋ ਗਈ। ਪਰਿਵਾਰ ਦਾ ਮਕਾਨ ਪਾਣੀ ਦੇ ਵਹਾਅ ਵਿੱਚ ਵਹਿ ਗਿਆ। ਸ਼ਨੀਵਾਰ ਨੂੰ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਦੂਜਿਆਂ ਦੀ ਭਾਲ ਕੀਤੀ ਜਾ ਰਹੀ ਹੈ।

    ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਕੇਰਲ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਸਥਿਤੀ ਬਾਰੇ ਗੱਲ ਕੀਤੀ।
    Published by:Sukhwinder Singh
    First published: