ਮਜ਼ਦੂਰ ਮਾਂ ਬੱਚੇ ਨੂੰ ਟਰਾਲੀ ਬੈਗ 'ਤੇ ਘਰ ਲੈ ਜਾ ਰਹੀ ਹੈ, ਦਿਲ ਦਹਿਲਾਉਣ ਵਾਲੀ Video

News18 Punjabi | News18 Punjab
Updated: May 14, 2020, 2:35 PM IST
share image
ਮਜ਼ਦੂਰ ਮਾਂ ਬੱਚੇ ਨੂੰ ਟਰਾਲੀ ਬੈਗ 'ਤੇ ਘਰ ਲੈ ਜਾ ਰਹੀ ਹੈ, ਦਿਲ ਦਹਿਲਾਉਣ ਵਾਲੀ Video
ਮਜ਼ਦੂਰ ਮਾਂ ਬੱਚੇ ਨੂੰ ਟਰਾਲੀ ਬੈਗ 'ਤੇ ਘਰ ਲੈ ਜਾ ਰਹੀ ਹੈ, ਦਿਲ ਦਹਿਲਾਉਣ ਵਾਲੀ Video

ਇਕ ਮਿਹਨਤਕਸ਼ ਮਾਂ ਆਪਣੇ ਬੱਚੇ ਨੂੰ ਆਪਣੇ ਨਾਲ ਘਰ ਲੈ ਜਾ ਰਹੀ ਹੈ। ਬੱਚਾ ਪੈਦਲ ਤੁਰਦਿਆਂ ਇੰਨਾ ਥੱਕਿਆ ਹੋਇਆ ਹੈ ਕਿ ਉਹ ਟਰਾਲੀ ਬੈਗ ਤੇ ਸੌ ਗਿਆ। ਤਸਵੀਰ ਅਤੇ ਵੀਡੀਓ ਦੋਵੇਂ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੀਆਂ ਕਿ ਇਸ ਬੱਚੇ ਦਾ ਕੀ ਕਸੂਰ ਹੈ?

  • Share this:
  • Facebook share img
  • Twitter share img
  • Linkedin share img
ਦੇਸ਼ ਭਰ ਵਿਚ ਕੋਰੋਨਾ ਦੇ ਵੱਧ ਰਹੀ ਤਬਾਹੀ ਦੌਰਾਨ ਲੌਕਡਾਊਨ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਸਿਲਸਿਲੇ ਵਾਰ ਆਪਣੇ ਰਾਜਾਂ ਨੂੰ ਪੈਦਲ ਹੀ ਜਾਣ ਦਾ ਦੌਰ ਜਾਰੀ ਹੈ। ਇਸ ਮਾਮਲੇ ਨਾਲ ਜੁੜੀਆਂ ਆਏ ਦਿਨ ਵੀਡੀਓਜ਼ ਤੇ ਤਸਵੀਰਾਂ ਆਉਂਦੀਆਂ ਰਹਿੰਦੀਆਂ ਹਨ। ਇਕ ਹੋਰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਿਹਨਤਕਸ਼ ਮਾਂ ਆਪਣੇ ਬੱਚੇ ਨੂੰ ਆਪਣੇ ਨਾਲ ਘਰ ਲੈ ਜਾ ਰਹੀ ਹੈ। ਬੱਚਾ ਪੈਦਲ ਤੁਰਦਿਆਂ ਇੰਨਾ ਥੱਕਿਆ ਹੋਇਆ ਹੈ ਕਿ ਉਹ ਟਰਾਲੀ ਬੈਗ ਤੇ ਸੌ ਗਿਆ। ਤਸਵੀਰ ਅਤੇ ਵੀਡੀਓ ਦੋਵੇਂ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੀਆਂ ਕਿ ਇਸ ਬੱਚੇ ਦਾ ਕੀ ਕਸੂਰ ਹੈ?



ਟਵਿੱਟਰ ਅਕਾਉਂਟ 'ਤੇ ਸਾਂਝੀ ਕੀਤੀ ਇਸ ਤਸਵੀਰ ਦਾ ਸਿਰਲੇਖ ਦਿੱਤਾ, “ਪਰਵਾਸੀ ਮਜ਼ਦੂਰ ਪੰਜਾਬ ਤੋਂ ਬਾਇਆ ਆਗਰਾ ਪਾਸ ਹੁੰਦੇ ਹੋਏ ਝਾਂਸੀ ਜਾ ਰਹੇ ਹਨ।” ਇਸ ਫੋਟੋ ਵਿੱਚ ਇੱਕ ਬੱਚਾ ਪੈਦਲ ਯਾਤਰਾ ਕਰਕੇ ਇੰਨਾ ਥੱਕਿਆ ਹੋਇਆ ਹੈ ਕਿ ਉਹ ਇੱਕ ਟਰਾਲੀ ਬੈਗ ਤੇ ਸੌ ਗਿਆ। ਉਸਦੀ ਮਾਂ ਉਹ ਟਰਾਲੀ ਬੈਗ ਖਿੱਚ ਰਹੀ ਹੈ, ਤਾਂ ਜੋ ਉਸ ਦਾ ਬੱਚਾ ਥੱਕ ਨਾ ਜਾਵੇ ਅਤੇ ਉਸ ਦਾ ਸਫ਼ਰ ਨਾ ਰੁਕ ਜਾਵੇ।



ਇਸ ਵੀਡੀਓ ਵਿਚ, ਮਜ਼ਦੂਰ ਮਾਂ ਆਪਣੇ ਥੱਕੇ ਹੋਏ ਮਾਸੂਮ ਬੱਚੇ ਨੂੰ ਟਰਾਲੀ ਬੈਗ ਉੱਤੇ ਪਾ ਕੇ ਲਿਜਾ ਰਹੀ ਹੈ। ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਤੁਰਨ ਤੋਂ ਬਾਅਦ ਬੱਚਾ ਕਿੰਨਾ ਥੱਕਿਆ ਹੋਇਆ ਹੈ। ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੈਦਲ ਨਹੀਂ ਜਾਣਾ ਚਾਹੀਦਾ। ਕੁਝ ਬੱਸਾਂ ਚੱਲ ਰਹੀਆਂ ਹਨ। ਬੱਚਾ ਟਰਾਲੀ ਬੈਗ ਤੇ ਸੌਂ ਰਿਹਾ ਹੈ। ਕਾਮੇ ਨਹੀਂ ਰੁਕ ਸਕਦੇ, ਇਸ ਲਈ ਮਾਂ ਟਰਾਲੀ ਖਿੱਚੀ ਜਾ ਰਹੀ ਹੈ ਅਤੇ ਬੱਚਾ ਸੌਂ ਰਿਹਾ ਹੈ, ਤਾਂ ਜੋ ਉਹ ਜਲਦੀ ਤੋਂ ਜਲਦੀ ਉਨ੍ਹਾਂ ਦੇ ਪਿੰਡ ਪਹੁੰਚ ਜਾਣ.....!







First published: May 14, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading