Home /News /national /

Video: PM ਮੋਦੀ ਦੀ ਯੂਕਰੇਨ ਤੋਂ ਸੁਰੱਖਿਅਤ ਪਰਤੇ ਭਾਰਤੀਆਂ ਨਾਲ ਮੁਲਾਕਾਤ, ਵਿਦਿਆਰਥੀਆਂ ਨੇ ਸਾਂਝੇ ਕੀਤੇ ਤਜਰਬੇ

Video: PM ਮੋਦੀ ਦੀ ਯੂਕਰੇਨ ਤੋਂ ਸੁਰੱਖਿਅਤ ਪਰਤੇ ਭਾਰਤੀਆਂ ਨਾਲ ਮੁਲਾਕਾਤ, ਵਿਦਿਆਰਥੀਆਂ ਨੇ ਸਾਂਝੇ ਕੀਤੇ ਤਜਰਬੇ

Video: PM ਮੋਦੀ ਦੀ ਯੂਕਰੇਨ ਤੋਂ ਸੁਰੱਖਿਅਤ ਪਰਤੇ ਭਾਰਤੀਆਂ ਨਾਲ ਮੁਲਾਕਾਤ, ਵਿਦਿਆਰਥੀਆਂ ਨੇ ਸਾਂਝੇ ਕੀਤੇ ਤਜਰਬੇ (ani twitter)

Video: PM ਮੋਦੀ ਦੀ ਯੂਕਰੇਨ ਤੋਂ ਸੁਰੱਖਿਅਤ ਪਰਤੇ ਭਾਰਤੀਆਂ ਨਾਲ ਮੁਲਾਕਾਤ, ਵਿਦਿਆਰਥੀਆਂ ਨੇ ਸਾਂਝੇ ਕੀਤੇ ਤਜਰਬੇ (ani twitter)

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੀਰਵਾਰ ਨੂੰ ਵਾਰਾਣਸੀ ਵਿੱਚ ਯੁੱਧ ਪ੍ਰਭਾਵਿਤ ਯੂਕਰੇਨ (Ukraine)  ਤੋਂ ਸੁਰੱਖਿਅਤ ਭਾਰਤ ਪਰਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਘਰ ਵਾਪਸੀ ਦੇ ਤਜ਼ਰਬੇ ਸਾਂਝੇ ਕੀਤੇ।

ਹੋਰ ਪੜ੍ਹੋ ...
 • Share this:

  ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੀਰਵਾਰ ਨੂੰ ਵਾਰਾਣਸੀ ਵਿੱਚ ਯੁੱਧ ਪ੍ਰਭਾਵਿਤ ਯੂਕਰੇਨ (Ukraine)  ਤੋਂ ਸੁਰੱਖਿਅਤ ਭਾਰਤ ਪਰਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਘਰ ਵਾਪਸੀ ਦੇ ਤਜ਼ਰਬੇ ਸਾਂਝੇ ਕੀਤੇ। ਵਾਰਾਣਸੀ ਮੋਦੀ ਦੀ ਲੋਕ ਸਭਾ ਸੀਟ ਵੀ ਹੈ। ਰੂਸੀ ਹਮਲੇ ਕਾਰਨ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਸੁਰੱਖਿਤ ਵਾਪਸੀ ਲਈ ਸਰਕਾਰ ਨੇ ਆਪ੍ਰੇਸ਼ਨ ਗੰਗਾ ਦੀ ਸ਼ੁਰੂਆਤ ਕੀਤੀ ਹੋਈ ਹੈ।

  ਬੁੱਧਵਾਰ ਰਾਤ ਨੂੰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਅਤੇ ਯੁੱਧ ਖੇਤਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਬਾਰੇ ਚਰਚਾ ਕੀਤੀ। ਹੁਣ ਤੱਕ ਭਾਰਤ ਸਰਕਾਰ ਯੂਕਰੇਨ ਤੋਂ 6,400 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆ ਚੁੱਕੀ ਹੈ। ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ 18,000 ਤੋਂ ਵੱਧ ਭਾਰਤੀ ਯੂਕਰੇਨ ਛੱਡ ਚੁੱਕੇ ਹਨ। ਹਰਦੀਪ ਸਿੰਘ ਪੁਰੀ ਅਤੇ ਜਯੋਤਿਰਾਦਿੱਤਿਆ ਸਿੰਧੀਆ ਸਮੇਤ ਚਾਰ ਕੇਂਦਰੀ ਮੰਤਰੀਆਂ ਨੂੰ ਪੂਰਬੀ ਯੂਰਪੀਅਨ ਦੇਸ਼ ਵਿੱਚ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿੱਚ ਭਾਰਤ ਦੇ 'ਵਿਸ਼ੇਸ਼ ਦੂਤ' ਵਜੋਂ ਭੇਜਿਆ ਗਿਆ ਹੈ।

  ਕਾਬਲੇਗੌਰ ਹੈ ਕਿ ਅੱਜ ਭਾਰਤੀ ਦੂਤਾਵਾਸ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਇੱਕ ਗੂਗਲ ਫਾਰਮ ਜਾਰੀ ਕੀਤਾ ਹੈ। ਇਸ ਗੂਗਲ 'ਚ ਈ-ਮੇਲ ਐਡਰੈੱਸ, ਬਿਨੈਕਾਰ ਦਾ ਨਾਂ, ਪਾਸਪੋਰਟ ਨੰਬਰ, ਖਾਰਕਿਵ 'ਚ ਉਸ ਦਾ ਪਤਾ, ਮੋਬਾਈਲ ਨੰਬਰ ਅਤੇ ਉਸ ਦੇ ਨਾਲ ਹੋਰ ਲੋਕਾਂ ਦਾ ਵੇਰਵਾ ਮੰਗਿਆ ਗਿਆ ਹੈ। ਭਾਰਤੀ ਅਧਿਕਾਰੀ ਫਾਰਮ ਵਿਚ ਵੇਰਵੇ ਭਰਨ ਵਾਲਿਆਂ ਨੂੰ ਖਾਰਕਿਵ ਤੋਂ ਛੁਡਾਉਣ ਦਾ ਪ੍ਰਬੰਧ ਕਰਨਗੇ।

  ਦੱਸ ਦੇਈਏ ਕਿ ਵੀਰਵਾਰ ਨੂੰ ਰੂਸ ਨੇ ਯੂਕਰੇਨ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਇਸ ਹਮਲੇ ਦਾ ਅੱਠਵਾਂ ਦਿਨ ਹੈ। ਪੱਛਮੀ ਦੇਸ਼ਾਂ ਦੀਆਂ ਸਖ਼ਤ ਚੇਤਾਵਨੀਆਂ ਅਤੇ ਪਾਬੰਦੀਆਂ ਦੇ ਬਾਵਜੂਦ ਰੂਸ ਆਪਣੇ ਹਮਲੇ ਤੇਜ਼ ਕਰ ਰਿਹਾ ਹੈ। ਯੂਕਰੇਨ ਦੇ ਵਾਰਤਾਕਾਰ ਡੇਵਿਡ ਅਰਖਾਮੀਆ ਨੇ ਫੇਸਬੁੱਕ 'ਤੇ ਜਾਣਕਾਰੀ ਦਿੱਤੀ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਜਲਦ ਹੀ ਹੋਵੇਗੀ। ਯੂਕਰੇਨ ਦਾ ਵਫ਼ਦ ਬੇਲਾਰੂਸ ਜਾ ਰਿਹਾ ਹੈ। ਯੂਕਰੇਨ ਹੋਰ ਮੁੱਦਿਆਂ 'ਤੇ ਜਾਣ ਤੋਂ ਪਹਿਲਾਂ ਮਾਨਵਤਾਵਾਦੀ ਗਲਿਆਰੇ ਦੀ ਸਥਾਪਨਾ 'ਤੇ ਚਰਚਾ ਕਰਨ ਦੀ ਯੋਜਨਾ ਬਣਾ ਰਿਹਾ ਹੈ।

  Published by:Ashish Sharma
  First published:

  Tags: Indian, Narendra modi, PM, Russia Ukraine crisis, Russia-Ukraine News, Student, Ukraine