Video- ਗਣਤੰਤਰ ਦਿਵਸ ਪਰੇਡ ਦੀ ਰਿਹਰਸਲ 'ਚ ਜਵਾਨਾਂ ਦਾ ਜੋਸ਼ ਦਿਖਾਈ ਦਿੱਤਾ

ਗਣਤੰਤਰ ਦਿਵਸ ਦਾ ਹਫ਼ਤਾ ਭਰ ਚੱਲਣ ਵਾਲਾ ਸਮਾਗਮ 30 ਜਨਵਰੀ ਸ਼ਹੀਦੀ ਦਿਵਸ ਤੱਕ ਜਾਰੀ ਰਹੇਗਾ। ਸ਼ੁਰੂਆਤੀ ਸਮੇਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ।

Video- ਗਣਤੰਤਰ ਦਿਵਸ ਪਰੇਡ ਦੀ ਰਿਹਰਸਲ 'ਚ ਜਵਾਨਾਂ ਦਾ ਜੋਸ਼ ਦਿਖਾਈ ਦਿੱਤਾ

 • Share this:
  ਨਵੀਂ ਦਿੱਲੀ- ਇਸ ਸਾਲ ਗਣਤੰਤਰ ਦਿਵਸ ਪਰੇਡ ਕਈ ਤਰੀਕਿਆਂ ਨਾਲ ਵੱਖਰੀ ਹੋਵੇਗੀ ਕਿਉਂਕਿ ਇਹ ਭਾਰਤ ਦੀ ਵਿਰਾਸਤ, ਵਧਦੀ ਰੱਖਿਆ ਸ਼ਕਤੀ ਅਤੇ 'ਆਤਮ-ਨਿਰਭਰ ਭਾਰਤ' ਦੇ ਮੇਲ ਨੂੰ ਦਰਸਾਉਂਦੀ ਹੈ। ਜਿਵੇਂ ਕਿ ਪਹਿਲਾਂ ਐਲਾਨ ਕੀਤਾ ਗਿਆ ਸੀ, ਤਿਉਹਾਰ 24 ਜਨਵਰੀ ਦੀ ਬਜਾਏ 23 ਜਨਵਰੀ ਨੂੰ ਸ਼ੁਰੂ ਹੋਵੇਗਾ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮਾਂ ਨਾਲ। ਗਣਤੰਤਰ ਦਿਵਸ ਦਾ ਹਫ਼ਤਾ ਭਰ ਚੱਲਣ ਵਾਲਾ ਸਮਾਗਮ 30 ਜਨਵਰੀ ਸ਼ਹੀਦੀ ਦਿਵਸ ਤੱਕ ਜਾਰੀ ਰਹੇਗਾ। ਸ਼ੁਰੂਆਤੀ ਸਮੇਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ।

  ਰਿਪਬਲਿਕ ਵਰਲਡ ਦੀ ਅੰਗਰੇਜ਼ੀ ਵੈਬਸਾਈਟ ਵਿੱਚ ਛਪੀ ਰਿਪਰੋਟ ਅਨੁਸਾਰ  ਭਾਰਤੀ ਸੈਨਾ, ਭਾਰਤੀ ਹਵਾਈ ਸੈਨਾ ਅਤੇ ਭਾਰਤੀ ਜਲ ਸੈਨਾ ਦੇ ਕਰਮਚਾਰੀ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਲਈ ਰਿਹਰਸਲ ਵਿੱਚ ਲੱਗੇ ਹੋਏ ਹਨ। ਪੀਟੀਆਈ ਦੇ ਪੱਤਰਕਾਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ। ਹੇਠਾਂ ਸ਼ਾਨਦਾਰ ਵੀਡੀਓ ਦੇਖੋ।
  View this post on Instagram


  A post shared by Arun Sharma (@arunsharmaht)


  ਇੱਕ ਪੀਟੀਆਈ ਪੱਤਰਕਾਰ ਦੁਆਰਾ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਵੀਡੀਓ ਵਿੱਚ, ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਵਿਜੇ ਚੌਕ, ਨਵੀਂ ਦਿੱਲੀ ਵਿਖੇ ਇੱਕ ਠੰਡੀ ਸਰਦੀ ਦੀ ਸ਼ਾਮ ਨੂੰ ਗਣਤੰਤਰ ਦਿਵਸ ਪਰੇਡ ਲਈ ਰਿਹਰਸਲ ਵਿੱਚ ਹਿੱਸਾ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੂੰ ਬਾਲੀਵੁੱਡ ਦੇ ਗੀਤ ਦੀ ਬੀਟ 'ਤੇ ਜੋਸ਼ ਭਰਦੇ ਦੇਖਿਆ ਜਾ ਸਕਦਾ ਹੈ।
  ਇੱਕ ਹੋਰ ਵੀਡੀਓ ਵਿੱਚ, ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਨਵੀਂ ਦਿੱਲੀ ਵਿੱਚ ਰਾਜਪਥ ਵਿਖੇ ਬੀਟਿੰਗ ਰੀਟਰੀਟ ਸਮਾਰੋਹ ਲਈ ਅਭਿਆਸ ਕਰਦੇ ਦੇਖਿਆ ਜਾ ਸਕਦਾ ਹੈ।
  Published by:Ashish Sharma
  First published: