ਨਵੀਂ ਦਿੱਲੀ—ਦਿੱਲੀ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਰਾਜਧਾਨੀ ਤੋਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਆਮ ਆਦਮੀ ਪਾਰਟੀ ਦੇ ਇੱਕ ਕੌਂਸਲਰ ਨੂੰ ਐਨਾ ਗੁੱਸਾ ਆਇਆ ਕਿ ਉਸਨੇ ਸਾਰਿਆਂ ਦੇ ਸਾਹਮਣੇ ਹੀ ਨਾਲੇ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ ਇਸ ਤੋਂ ਬਾਅਦ ਉਸ ਨੂੰ ਦੁੱਧ ਨਾਲ ਨਹਾਇਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਪੂਰਬੀ ਦਿੱਲੀ ਦੇ 'ਆਪ' ਕੌਂਸਲਰ ਹਸੀਬ-ਉਲ-ਹਸਨ ਨੇ ਸ਼ਾਸਤਰੀ ਪਾਰਕ 'ਚ ਓਵਰਫਲੋ ਹੋਏ ਸੀਵਰੇਜ ਨਾਲੇ 'ਚ ਛਾਲ ਮਾਰ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੋਕਾਂ ਨੇ ਹਸੀਬ-ਉਲ-ਹਸਨ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ।
ਹਸੀਬ ਉਲ ਹਸਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਜਨਤਾ ਕੌਂਸਲਰ ਨੂੰ ਦੁੱਧ ਨਾਲ ਨਹਾ ਰਹੀ ਹੈ। ਹਸੀਬ ਉਲ ਹਸਨ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਫਿਲਮ ਦਾ ਹੀਰੋ ਅਨਿਲ ਕਪੂਰ ਦੱਸ ਰਹੇ ਹਨ। ਉਸ ਫਿਲਮ 'ਚ ਵੀ ਜਦੋਂ ਅਨਿਲ ਕਪੂਰ ਚਿੱਕੜ 'ਚ ਡਿੱਗਦਾ ਹੈ ਤਾਂ ਲੋਕ ਉਸ ਨੂੰ ਦੁੱਧ ਨਾਲ ਨਹਾਉਂਦੇ ਹਨ।
ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਲੋਕ ਹਸੀਬ ਅਲ ਹਸਨ ਨੂੰ ਦੁੱਧ ਨਾਲ ਨਹਾ ਰਹੇ ਹਨ ਅਤੇ ਜ਼ੋਰਦਾਰ ਨਾਅਰੇ ਵੀ ਲਗਾ ਰਹੇ ਹਨ। ਲੋਕਾਂ ਨੇ ਹਸੀਬ ਅਲ ਹਸਨ ਲਈ 'ਜ਼ਿੰਦਾਬਾਦ ਰਹੇ' ਦੇ ਨਾਅਰੇ ਲਾਏ ਅਤੇ ਦੁੱਧ ਨਾਲ ਹਸੀਬ ਅਲ ਹਸਨ ਨੂੰ ਨਹਾਇਆ। ਇਸ ਦੌਰਾਨ ਹਸੀਬ ਅਲ ਹਸਨ ਦੇ ਆਲੇ-ਦੁਆਲੇ ਲੋਕਾਂ ਦਾ ਇਕੱਠ ਹੋ ਗਿਆ। ਇਸ ਦੇ ਨਾਲ ਹੀ ‘ਆਪ’ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ 'ਆਪ' ਕੌਂਸਲਰ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਡਰੇਨ ਕਿੰਨੇ ਸਮੇਂ ਤੋਂ ਓਵਰਫਲੋ ਹੋ ਰਿਹ ਹੈ, ਪਰ ਅਧਿਕਾਰੀ ਕੋਈ ਸੁਣਵਾਈ ਨਹੀਂ ਕਰਦੇ। ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਭਾਜਪਾ ਕੌਂਸਲਰ ਅਤੇ ਸਥਾਨਕ ਵਿਧਾਇਕ ਨੇ ਕੋਈ ਮਦਦ ਨਹੀਂ ਕੀਤੀ। ਇਸ ਲਈ ਅੱਜ ਉਸ ਨੇ ਖੁਦ ਨਾਲੇ ਵਿੱਚ ਛਾਲ ਮਾਰ ਕੇ ਇਸ ਦੀ ਸਫਾਈ ਕਰਨ ਬਾਰੇ ਸੋਚਿਆ।
ਭਾਜਪਾ ਨੇ 2017 ਦੀਆਂ ਚੋਣਾਂ ਵਿੱਚ 270 ਵਿੱਚੋਂ 181 ਵਾਰਡ ਜਿੱਤੇ ਸਨ ਅਤੇ ਹਰੇਕ ਨਿਗਮ ਵਿੱਚ ਪੂਰਨ ਬਹੁਮਤ ਹਾਸਲ ਕੀਤਾ ਸੀ। 'ਆਪ' ਦੀ ਅਗਵਾਈ ਵਾਲੀ ਦਿੱਲੀ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਨਗਰ ਨਿਗਮਾਂ ਵਿਚਾਲੇ ਪਿਛਲੇ ਸਮੇਂ 'ਚ ਕਈ ਵਾਰ ਤਕਰਾਰ ਹੋ ਚੁੱਕੀ ਹੈ। ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੇ 272 ਵਾਰਡਾਂ ਲਈ ਅਪ੍ਰੈਲ ਵਿੱਚ ਚੋਣਾਂ ਹੋਣੀਆਂ ਹਨ, ਪਰ ਰਾਜ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਇਸ ਸਬੰਧ ਵਿੱਚ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਚੋਣ ਕਮਿਸ਼ਨ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਮੁਲਤਵੀ ਕਰ ਦਿੱਤਾ ਹੈ। ਪ੍ਰੋਗਰਾਮ ਦਾ ਐਲਾਨ 9 ਮਾਰਚ ਨੂੰ ਹੀ ਕੀਤਾ ਜਾਣਾ ਸੀ। ਹਾਲਾਂਕਿ ਇਸ ਨੂੰ ਲੈ ਕੇ ਭਾਜਪਾ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।