ਰਾਜਧਾਨੀ ਦਿੱਲੀ ’ਚ ਹਿੰਸਾ ਅਤੇ ਡਰ ਦੀ ਖਬਰਾਂ ਵਿਚਾਲੇ ਇਕ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਬੱਚੀ ਸਾਰਿਆਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕਰ ਰਹੀ ਹੈ। ਵੀਡੀਓ ’ਚ ਬੱਚੀ ਬਹੁਤ ਹੀ ਮਾਸੂਮੀਅਤ ਨਾਲ ਕਹਿ ਰਹੀ ਹੈ ਕਿ ਸਾਰੇ ਵੱਡੇ ਲੋਕ ਤਾਂ ਸਾਨੂੰ ਬੱਚਿਆਂ ਨੂੰ ਲੜਨ ਤੋਂ ਰੋਕਦੇ ਹਨ ਤਾਂ ਫਿਰ ਤੁਸੀਂ ਸਾਰੇ ਆਪਸ ਵਿਚ ਕਿਉਂ ਲੜ ਰਹੇ ਹੋ।
ਕਰੀਬ 2 ਮਿੰਟ ਦੀ ਵੀਡੀਓ ’ਚ ਬੱਚੀ ਨੇ ਸਾਰਿਆਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਵੀ ਇਸ ਝਗੜੇ ’ਚ ਘਰ ਸੜ ਗਏ ਹਨ, ਖੁਦਾ ਉਨ੍ਹਾਂ ਦੀ ਮਦਦ ਕਰੇ। ਤੁਸੀਂ ਲੋਕ ਆਪ ਲੜਦੇ ਹੋ ਅਤੇ ਸਾਨੂੰ ਸਮਝਾਓ ਕਿ ਲੜਨਾ ਨਹੀਂ ਚਾਹੀਦਾ। ਜੇਕਰ ਤੁਸੀਂ ਲੋਕ ਲੜੋਗੇ ਤਾਂ ਸਾਨੂੰ ਵੀ ਬੁਰਾ ਲੱਗੇਗਾ। ਮੇਰੀ ਦੁਆ ਹੈ ਕਿ ਕੋਈ ਵੀ ਲੜਾਈ ਝਗੜਾ ਨਾ ਕਰੇ।
ਬੱਚੀ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਮੈਂ ਇਹ ਗੱਲ ਕਿਸੇ ਇਕ ਨੂੰ ਨਹੀਂ ਕਹਿ ਰਹੀ ਹਾਂ, ਮੈਂ ਇਹ ਗੱਲ ਸਾਰਿਆਂ ਨੂੰ ਬੋਲ ਰਹੀ ਹਾਂ। ਜੋ ਵੀ ਮੇਰੀ ਗੱਲ ਸਮਝ ਗਿਆ ਹੈ, ਉਹ ਸਾਰਿਆਂ ਨੂੰ ਮੇਰੀ ਗੱਲ ਸਮਝਾਉਣ। ਜਿਨ੍ਹਾਂ ਦੇ ਵੀ ਘਰ ਲੜਾਈ ਝਗੜੇ ’ਚ ਸੜੇ ਹਨ, ਰੱਬ ਉਨ੍ਹਾਂ ਸਾਰਿਆਂ ਨੂੰ ਸਬਰ, ਚੈਨ ਤੇ ਅਮਨ ਬਖਸ਼ੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence, Viral video