• Home
  • »
  • News
  • »
  • national
  • »
  • VIDEO VIRAL OF MAN RELEASE SNAKE IN MAHARASHTRA PETROL PUMP OFFICE

VIDEO: ਬੋਤਲ ‘ਚ ਪੈਟਰੋਲ ਦੇਣ ਤੋਂ ਮਨ੍ਹਾ ਕੀਤਾ ਤਾਂ ਦਫਤਰ 'ਚ ਛੱਡ ਦਿੱਤਾ ਖਤਰਨਾਕ ਸੱਪ

ਪੈਟਰੋਲ ਪੰਪ ਉਤੇ ਇਕ ਵਿਅਕਤੀ ਨੂੰ ਕਰਮਚਾਰੀਆਂ ਨੇ ਬੋਤਲ ਵਿਚ ਪੈਟਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਗੁੱਸੇ 'ਚ ਆਏ ਵਿਅਕਤੀ ਨੇ ਪੈਟਰੋਲ ਪੰਪ ਦੇ ਦਫਤਰ ਦੇ ਅੰਦਰ ਇਕ ਖਤਰਨਾਕ ਸੱਪ ਛੱਡ ਦਿੱਤਾ।

VIDEO: ਬੋਤਲ ‘ਚ ਪੈਟਰੋਲ ਦੇਣ ਤੋਂ ਮਨ੍ਹਾ ਕੀਤਾ ਤਾਂ ਦਫਤਰ 'ਚ ਛੱਡ ਦਿੱਤਾ ਖਤਰਨਾਕ ਸੱਪ

VIDEO: ਬੋਤਲ ‘ਚ ਪੈਟਰੋਲ ਦੇਣ ਤੋਂ ਮਨ੍ਹਾ ਕੀਤਾ ਤਾਂ ਦਫਤਰ 'ਚ ਛੱਡ ਦਿੱਤਾ ਖਤਰਨਾਕ ਸੱਪ

  • Share this:
    ਅਕਸਰ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ ਕਿ ਜਦੋਂ ਕੋਈ ਵਿਅਕਤੀ ਦੇ ਅਨੁਸਾਰ ਕੰਮ ਨਹੀਂ ਹੁੰਦਾ ਤਾਂ ਉਹ ਗੁੱਸੇ ਵਿੱਚ ਗ਼ਲਤ ਕਦਮ ਚੁੱਕਦਾ ਹੈ। ਜੋ ਦੂਜਿਆਂ ਲਈ ਮੁਸੀਬਤ ਬਣ ਜਾਂਦੀ ਹੈ। ਅਜਿਹੀ ਹੀ ਇਕ ਘਟਨਾ ਮਹਾਰਾਸ਼ਟਰ ਵਿਚ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਘਟਨਾ ਦੇ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੈਟਰੋਲ ਪੰਪ ਉਤੇ ਇਕ ਵਿਅਕਤੀ ਨੂੰ ਕਰਮਚਾਰੀਆਂ ਨੇ ਬੋਤਲ ਵਿਚ ਪੈਟਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਗੁੱਸੇ 'ਚ ਆਏ ਵਿਅਕਤੀ ਨੇ ਪੈਟਰੋਲ ਪੰਪ ਦੇ ਦਫਤਰ ਦੇ ਅੰਦਰ ਇਕ ਖਤਰਨਾਕ ਸੱਪ ਛੱਡ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।



    ਇਸ ਵੀਡੀਓ ਨੂੰ ਟਵਿੱਟਰ 'ਤੇ ਅਪਲੋਡ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਵੀਡੀਓ ਮਹਾਰਾਸ਼ਟਰ ਦੇ ਬੁੱਲਧਾਨਾ ਦੀ ਹੈ। ਉਥੇ ਇਕ ਵਿਅਕਤੀ ਬੋਤਲ ਵਿਚ ਪੈਟਰੋਲ ਲੈਣ ਲਈ ਪੈਟਰੋਲ ਪੰਪ 'ਤੇ ਗਿਆ। ਉਥੇ ਕਰਮਚਾਰੀ ਨੇ ਬੋਤਲ ਵਿਚ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਵਿਅਕਤੀ ਨੂੰ ਗੁੱਸਾ ਆ ਗਿਆ। ਥੋੜੀ ਦੇਰ ਬਾਅਦ ਉਹ ਵਿਅਕਤੀ ਬੈਗ ਵਿਚ ਖਤਰਨਾਕ ਸੱਪ ਲੈ ਕੇ ਪੈਟਰੋਲ ਪੰਪ ਦੇ ਦਫਤਰ ਪਹੁੰਚ ਗਿਆ। ਉਥੇ, ਉਸਨੇ ਸੱਪ ਨੂੰ ਬੈਗ ਵਿੱਚੋਂ ਬਾਹਰ ਕੱਢ ਕੇ ਜ਼ਮੀਨ ਉੱਤੇ ਛੱਡ ਦਿੱਤਾ। ਇਹ ਸੱਪ ਦਫਤਰ ਦੇ ਫਰਨੀਚਰ ਵਿਚ ਲੁੱਕ ਗਿਆ। ਉਸ ਵੇਲੇ ਦਫਤਰ ਵਿਚ ਔਰਤ ਵੀ ਹਾਜਰ ਸੀ, ਉਹ ਤੁਰੰਤ ਭੱਜ ਕੇ ਦਫਤਰ ਤੋਂ ਬਾਹਰ ਆ ਗਈ।  ਇਹ ਪੂਰੀ ਘਟਨਾ ਦਫਤਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
    Published by:Ashish Sharma
    First published: