Home /News /national /

ਫੂਡ ਸਪਲਾਈ ਕਾਰਪੋਰੇਸ਼ਨ ਦੇ ਦੋ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਫੂਡ ਸਪਲਾਈ ਕਾਰਪੋਰੇਸ਼ਨ ਦੇ ਦੋ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਹਮੀਰਪੁਰ: ਫੂਡ ਸਪਲਾਈ ਕਾਰਪੋਰੇਸ਼ਨ ਦੇ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਦੀ ਕਾਰਵਾਈ ਨਾਲ ਹੜਕੰਪ( ਸੰਕੇਤਕ ਤਸਵੀਰ)

ਹਮੀਰਪੁਰ: ਫੂਡ ਸਪਲਾਈ ਕਾਰਪੋਰੇਸ਼ਨ ਦੇ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਦੀ ਕਾਰਵਾਈ ਨਾਲ ਹੜਕੰਪ( ਸੰਕੇਤਕ ਤਸਵੀਰ)

Vigilance Team Action in Hamirpur: ਥਾਣਾ ਨਾਦੌਣ ਅਧੀਨ ਪੈਂਦੇ ਪਿੰਡ ਗਾਗਲ ਵਿੱਚ ਵਿਜੀਲੈਂਸ ਵਿਭਾਗ ਦੀ ਛਾਪੇਮਾਰੀ ਦੌਰਾਨ ਰਾਜ ਖੁਰਾਕ ਸਪਲਾਈ ਨਿਗਮ ਦੇ ਦੋ ਮੁਲਾਜ਼ਮ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਗਏ। ਫੂਡ ਸਪਲਾਈ ਵਿਭਾਗ ਦੇ ਕਰਮਚਾਰੀ ਸੰਨੀ ਕੁਮਾਰ ਅਤੇ ਕਪਿਲ ਦੇਵ ਨੂੰ ਪਿੰਡ ਗਾਗਲ ਸਥਿਤ ਡਿਪਾਰਟਮੈਂਟ ਸਟੋਰ ਦੇ ਦਫਤਰ ਵਿਚ ਰਿਸ਼ਵਤ ਲੈਂਦੇ ਸਮੇਂ ਦਬੋਚ ਲਿਆ ਗਿਆ।

ਹੋਰ ਪੜ੍ਹੋ ...
  • Share this:
    ਹਮੀਰਪੁਰ :  ਥਾਣਾ ਨਾਦੌਣ ਅਧੀਨ ਪੈਂਦੇ ਪਿੰਡ ਗਗਾਲ ਵਿੱਚ ਵਿਜੀਲੈਂਸ ਵਿਭਾਗ ਦੀ ਛਾਪੇਮਾਰੀ ਦੌਰਾਨ ਰਾਜ ਖੁਰਾਕ ਸਪਲਾਈ ਨਿਗਮ ਦੇ ਦੋ ਮੁਲਾਜ਼ਮ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਗਏ। ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਅੰਕੁਰ ਸ਼ਰਮਾ ਦੀ ਅਗਵਾਈ ਹੇਠ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਸੰਨੀ ਕੁਮਾਰ ਅਤੇ ਕਪਿਲ ਦੇਵ ਨੂੰ ਪਿੰਡ ਗਗਾਲ ਸਥਿਤ ਡਿਪਾਰਟਮੈਂਟ ਸਟੋਰ ਦੇ ਦਫ਼ਤਰ ਵਿੱਚ ਇੱਕ ਵਿਅਕਤੀ ਤੋਂ 9,600 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਕਾਰਵਾਈ ਤੋਂ ਬਾਅਦ ਵਿਭਾਗ ਵਿੱਚ ਹੜਕੰਪ ਮੱਚ ਗਿਆ। ਇਸ ਤੋਂ ਬਾਅਦ ਵਿਭਾਗ ਦੇ ਡੀਐਸਪੀ ਲਾਲਮਨ ਸ਼ਰਮਾ ਵੀ ਮੌਕੇ ’ਤੇ ਪੁੱਜੇ।

    ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਵਾਈ ਟਰੱਕ ਮਾਲਕ ਰਾਜ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ, ਜੋ ਸਟੋਰ ਤੋਂ ਅਨਾਜ ਅੱਗੇ ਸਪਲਾਈ ਲਈ ਲੈ ਕੇ ਗਿਆ ਸੀ। ਜੂਨ ਮਹੀਨੇ ਵਿੱਚ ਰਾਜ ਕੁਮਾਰ ਨੇ ਟਰੱਕ ਦੇ ਕੁੱਲ 14 ਗੇੜੇ ਲਾਏ। ਜਦੋਂ ਰਾਜਕੁਮਾਰ ਇਸ ਇੱਕ ਮਹੀਨੇ ਦਾ ਹਿਸਾਬ ਲੈਣ ਦਫ਼ਤਰ ਪਹੁੰਚਿਆ ਤਾਂ ਮੁਲਾਜ਼ਮਾਂ ਨੇ ਇੱਥੇ ਕੰਮ ਦੇਣ ਦੇ ਬਦਲੇ ਉਸ ਤੋਂ 9600 ਰੁਪਏ ਦੀ ਮੰਗ ਕੀਤੀ। ਇਸ ਸਬੰਧੀ ਉਨ੍ਹਾਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਜਾਲ ਵਿਛਾਇਆ ਗਿਆ। ਜਿਵੇਂ ਹੀ ਟਰੱਕ ਮਾਲਕ ਨੇ ਇਹ ਰਿਸ਼ਵਤ ਦਿੱਤੀ ਤਾਂ ਮੌਕੇ ਦੀ ਉਡੀਕ ਕਰ ਰਹੀ ਟੀਮ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

    ਮਾਲ ਦੀ ਢੋਆ-ਢੁਆਈ ਵਿੱਚ ਲੱਗੇ ਟਰੱਕ ਡਰਾਈਵਰਾਂ ਅਤੇ ਉਨ੍ਹਾਂ ਦੇ ਮਾਲਕਾਂ ਤੋਂ ਰਿਸ਼ਵਤ ਮੰਗੀ ਜਾਂਦੀ ਸੀ
    ਇਹ ਵੀ ਪਤਾ ਲੱਗਾ ਹੈ ਕਿ ਸਟੋਰ ਤੋਂ ਮਾਲ ਦੀ ਢੋਆ-ਢੁਆਈ ਦਾ ਕੰਮ ਲੈਣ ਲਈ ਇੱਥੇ ਕੰਮ ਕਰਦੇ ਟਰੱਕ ਡਰਾਈਵਰਾਂ ਅਤੇ ਮਾਲਕਾਂ ਤੋਂ ਪ੍ਰਤੀ ਰਾਊਂਡ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਜੇਬ ਗਰਮ ਕਰਨ ਵਾਲਿਆਂ ਨੂੰ ਜ਼ਿਆਦਾ ਕੰਮ ਦਿੱਤਾ ਜਾਂਦਾ ਹੈ। ਇਸ ਠੱਗੀ ਤੋਂ ਤੰਗ ਆ ਕੇ ਰਾਜਕੁਮਾਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ। ਸ਼ਿਕਾਇਤ ਤੋਂ ਬਾਅਦ ਵਿਭਾਗ ਨੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ ਸੀ।

    ਡੀਐਸਪੀ ਲਾਲਮਣ ਸ਼ਰਮਾ ਨੇ ਕਿਹਾ ਕਿ ਫੜੇ ਗਏ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
    ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੌਕੇ ’ਤੇ ਪੁੱਜੇ ਫੂਡ ਸਪਲਾਈ ਵਿਭਾਗ ਦੇ ਏਰੀਆ ਸੇਲਜ਼ ਮੈਨੇਜਰ ਸੰਜੀਵ ਪੁਰੀ ਨੇ ਦੱਸਿਆ ਕਿ ਜੇਕਰ ਮੁਲਾਜ਼ਮ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
    Published by:Sukhwinder Singh
    First published:

    Tags: Bribe, Himachal

    ਅਗਲੀ ਖਬਰ