ਮਾਲਿਆ ਨੇ ਕਿਹਾ, 'ਮੇਰੇ 'ਤੇ ਜੋ ਬਕਾਇਆ ਸੀ ਉਸ ਤੋਂ ਵੱਧ ਸਰਕਾਰੀ ਏਜੰਸੀਆਂ ਨੇ ਜ਼ਬਤ ਕੀਤਾ'


Updated: February 2, 2019, 12:45 PM IST
ਮਾਲਿਆ ਨੇ ਕਿਹਾ, 'ਮੇਰੇ 'ਤੇ ਜੋ ਬਕਾਇਆ ਸੀ ਉਸ ਤੋਂ ਵੱਧ ਸਰਕਾਰੀ ਏਜੰਸੀਆਂ ਨੇ ਜ਼ਬਤ ਕੀਤਾ'
ਵਿਜੇ ਮਾਲਿਆ

Updated: February 2, 2019, 12:45 PM IST
ਨਵੀਂ ਦਿੱਲੀ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਭਾਰਤ 'ਚ ਉਸ ਦੀ 13 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਸਰਕਾਰੀ ਏਜੰਸੀਆਂ ਨੇ ਜ਼ਬਤ ਕੀਤੀਆਂ ਹਨ। ਜਦਕਿ ਉਨ੍ਹਾਂ ਹੀ ਏਜੰਸੀਆਂ ਦਾ ਦੋਸ਼ ਹੈ ਕਿ ਉਸ ਨੇ ਨੌ ਹਜ਼ਾਰ ਕਰੋੜ ਰੁਪਏ ਦੀ ਰਕਮ ਬੈਂਕਾਂ ਨੂੰ ਨਹੀਂ ਦਿੱਤੀ ਤੇ ਉਹ ਭੱਜਿਆ ਹੋਇਆ ਹੈ। ਮਾਲਿਆ ਨੇ ਸਵਾਲ ਉਠਾਇਆ ਕਿ ਬਕਾਏ ਤੋਂ ਵੱਧ ਦੀ ਵਸੂਲੀ ਹੋਣ ਦੇ ਬਾਵਜੂਦ ਹੁਣ ਕਿਉਂ ਉਸ ਨੂੰ ਭਗੌੜਾ ਠਹਿਰਾਇਆ ਜਾ ਰਿਹਾ ਹੈ। ਹੁਣ ਇਨਸਾਫ਼ ਕਿੱਥੇ ਹੈ?

ਬਰਤਾਨੀਆ 'ਚ ਰਹਿ ਰਹੇ ਮਾਲਿਆ ਨੇ ਇਕੱਠੇ ਕਈ ਟਵੀਟ ਕ ਕੇ ਇਹ ਗੱਲ ਕਹੀ ਹੈ। ਭਾਰਤ ਨੂੰ ਹਵਾਲਗੀ ਕਰਨ ਦੇ ਬਰਤਾਨਵੀ ਅਦਾਲਤ ਦੇ ਹੁਕਮ ਨੂੰ ਮਾਲਿਆ ਨੇ ਉੱਥੋਂ ਹੀ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਕਿਹਾ ਹੈ ਕਿ ਜਦੋਂ ਉਸ 'ਤੇ ਬਕਾਇਆ ਧਨ ਤੋਂ ਵੱਧ ਸਰਕਾਰੀ ਏਜੰਸੀਆਂ ਜ਼ਬਤ ਕਰ ਚੁੱਕੀਆਂ ਹਨ, ਤਾਂ ਫਿਰ ਜਨਤਾ ਦਾ ਪੈਸਾ ਵਕੀਲਾਂ 'ਤੇ ਬੇਸ਼ਰਮੀ ਨਾਲ ਕਿਉਂ ਖ਼ਰਚ ਕੀਤਾ ਜਾ ਰਿਹਾ ਹੈ। ਮਾਲਿਆ ਨੇ ਕਿਹਾ ਹੈ ਕਿ ਰੋਜ਼ਾਨਾ ਸਵੇਰੇ ਜਦੋਂ ਉਹ ਸੌਂ ਕੇ ਉੱਠਦੇ ਹਨ ਤਾਂ ਕਰਜ਼ ਵਸੂਲੀ ਟ੍ਰਿਬਿਊਨਲ (ਡੀਆਰਟੀ) ਵੱਲੋਂ ਨਵੀਂ ਜ਼ਬਤੀ ਕੀਤੇ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲਦੀ ਹੈ। ਜਿਹੜੀ ਜਾਇਦਾਦ ਅਜੇ ਤੱਕ ਜ਼ਬਤ ਨਹੀਂ ਕੀਤੀ ਗਈ ਉਸ ਦੀ ਕੀਮਤ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਜਦਕਿ ਬੈਂਕਾਂ ਦੀ ਵਿਆਜ ਸਮੇਤ ਬਕਾਏਦਾਰੀ ਨੌਂ ਹਜ਼ਾਰ ਕਰੋੜ ਰੁਪਏ ਦੀ ਹੈ। ਮਾਲਿਆ ਨੇ ਸਵਾਲ ਉਠਾਇਆ ਕਿ ਅਜੇ ਵੀ ਉਸ ਖ਼ਿਲਾਫ਼ ਕੇਸ ਚਲਾਇਆ ਜਾਣਾ ਕੀ ਠੀਕ ਹੈ?

ਜੇਕਰ ਨੌਂ ਹਜ਼ਾਰ ਕਰੋੜ ਰੁਪਏ ਲੈ ਕੇ ਭੱਜ ਜਾਣ ਦਾ ਸਰਕਾਰੀ ਏਜੰਸੀਆਂ ਦਾ ਦਾਅਵਾ ਸਹੀ ਵੀ ਮੰਨ ਲਿਆ ਜਾਵੇ ਤਾਂ ਡੀਆਰਟੀ ਦੀ 13 ਹਜ਼ਾਰ ਕਰੋੜ ਦੀ ਜ਼ਬਤੀ ਤੋਂ ਬਾਅਦ ਹੁਣ ਸਰਕਾਰੀ ਖੇਤਰ ਦੇ ਬੈਂਕ ਕਿੱਥੋਂ ਨੁਕਸਾਨ 'ਚ ਹਨ। ਹੁਣ ਇਹ ਬੈਂਕ ਤੇ ਭਾਰਤੀ ਏਜੰਸੀਆਂ ਜਨਤਾ ਦਾ ਪੈਸਾ ਵਕੀਲਾਂ ਦੀ ਫੀਸ ਚੁਕਾਉਣ 'ਚ ਕਿਉਂ ਖ਼ਰਚ ਕਰ ਰਹੀਆਂ ਹਨ?
First published: February 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...