• Home
  • »
  • News
  • »
  • national
  • »
  • VIJAY RUPANI RESIGN GUJARAT HARDIK PATEL CLAIMS CONGRESS WINNING IN STATE BJP

ਗੁਜਰਾਤ ਦੇ CM ਦੇ ਅਸਤੀਫੇ 'ਤੇ ਬੋਲੇ ਹਾਰਦਿਕ ਪਟੇਲ- ਜਿੱਤ ਰਹੀ ਹੈ ਕਾਂਗਰਸ, ਇਸ ਲਈ BJP ਨੇ ਹਟਾਇਆ

ਗੁਜਰਾਤ ਦੇ CM ਦੇ ਅਸਤੀਫੇ 'ਤੇ ਬੋਲੇ ਹਾਰਦਿਕ ਪਟੇਲ- ਜਿੱਤ ਰਹੇ ਹੈ ਕਾਂਗਰਸ, ਇਸ ਲਈ BJP ਨੇ ਹਟਾਇਆ (File pic)

ਗੁਜਰਾਤ ਦੇ CM ਦੇ ਅਸਤੀਫੇ 'ਤੇ ਬੋਲੇ ਹਾਰਦਿਕ ਪਟੇਲ- ਜਿੱਤ ਰਹੇ ਹੈ ਕਾਂਗਰਸ, ਇਸ ਲਈ BJP ਨੇ ਹਟਾਇਆ (File pic)

  • Share this:
    ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਸ਼ਨੀਵਾਰ ਨੂੰ ਰਾਜ ਵਿੱਚ ਵਿਧਾਨ ਸਭਾ ਚੋਣਾਂ ਤੋਂ ਲਗਭਗ ਡੇਢ ਸਾਲ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੈ।

    ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਭਾਜਪਾ ਹੁਣ ਸੂਬੇ ਦੇ ਅਗਲੇ ਮੁੱਖ ਮੰਤਰੀ ਲਈ ਸੋਚ ਰਹੀ ਹੈ। ਇਸ ਦੌਰਾਨ ਕਾਂਗਰਸ ਨੇਤਾ ਹਾਰਦਿਕ ਪਟੇਲ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।

    ਕਾਂਗਰਸ ਨੇਤਾ ਹਾਰਦਿਕ ਪਟੇਲ ਨੇ ਇੱਕ ਟਵੀਟ ਵਿੱਚ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ, 'ਮੁੱਖ ਮੰਤਰੀ ਰੂਪਾਨੀ ਨੂੰ ਬਦਲਣ ਦਾ ਮੁੱਖ ਕਾਰਨ !! ਅਗਸਤ ਵਿੱਚ ਆਰਐਸਐਸ ਅਤੇ ਭਾਜਪਾ ਦਾ ਗੁਪਤ ਸਰਵੇਖਣ ਹੈਰਾਨ ਕਰਨ ਵਾਲਾ ਸੀ।

    ਕਾਂਗਰਸ ਨੂੰ 43% ਵੋਟਾਂ ਅਤੇ 96-100 ਸੀਟਾਂ, ਭਾਜਪਾ ਨੂੰ 38% ਵੋਟਾਂ ਅਤੇ 80-84 ਸੀਟਾਂ, ਆਪ ਨੂੰ 3% ਵੋਟਾਂ ਅਤੇ 0 ਸੀਟਾਂ, ਮੀਮ ਨੂੰ 1% ਵੋਟਾਂ ਅਤੇ 0 ਸੀਟਾਂ ਮਿਲੀਆਂ ਅਤੇ ਸਾਰੇ ਆਜ਼ਾਦ ਉਮੀਦਵਾਰਾਂ ਨੂੰ 15% ਵੋਟਾਂ ਅਤੇ 4 ਸੀਟਾਂ ਪ੍ਰਾਪਤ ਹੋਈਆਂ । '



    ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਦਾ ਅਸਤੀਫਾ ਗੁਜਰਾਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲਿਆ ਗਿਆ ਫੈਸਲਾ ਹੈ। ਪਰ ਅਸਲ ਤਬਦੀਲੀ ਅਗਲੇ ਸਾਲ ਚੋਣਾਂ ਤੋਂ ਬਾਅਦ ਆਵੇਗੀ, ਜਦੋਂ ਲੋਕ ਭਾਜਪਾ ਨੂੰ ਸੱਤਾ ਤੋਂ ਉਖਾੜ ਸੁੱਟਣਗੇ।

    ਦੱਸ ਦਈਏ ਕਿ ਗੁਜਰਾਤ ਵਿੱਚ 182 ਵਿਧਾਨ ਸਭਾ ਸੀਟਾਂ ਲਈ ਅਗਲੇ ਸਾਲ ਦਸੰਬਰ ਵਿੱਚ ਚੋਣਾਂ ਹੋਣੀਆਂ ਹਨ। ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਭਾਜਪਾ ਸ਼ਾਸਤ ਰਾਜਾਂ ਵਿੱਚ ਅਸਤੀਫਾ ਦੇਣ ਵਾਲੇ ਰੂਪਾਨੀ ਚੌਥੇ ਮੁੱਖ ਮੰਤਰੀ ਹਨ।

    ਉਨ੍ਹਾਂ ਨੇ ਦਸੰਬਰ 2017 ਵਿੱਚ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
    Published by:Gurwinder Singh
    First published: