Home /News /national /

ਦਿੱਲੀ ਵਿਚ ਕਾਂਗਰਸ ਨੂੰ ਝਟਕਾ, ਚਾਰ ਸੀਨੀਅਰ ਆਗੂ AAP ਨਾਲ ਰਲੇ

ਦਿੱਲੀ ਵਿਚ ਕਾਂਗਰਸ ਨੂੰ ਝਟਕਾ, ਚਾਰ ਸੀਨੀਅਰ ਆਗੂ AAP ਨਾਲ ਰਲੇ

  • Share this:

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਚਾਰ ਸੀਨੀਅਰ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਸੀਨੀਅਰ ਆਗੂ ਵਿਨੈ ਮਿਸ਼ਰਾ, ਜੈ ਭਗਵਾਨ, ਦੀਪੂ ਚੌਧਰੀ ਸਣੇ ਸਾਬਕਾ ਵਿਧਾਇਕ ਰਾਮ ਸਿੰਘ ਨੇ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਭ ਨੇਤਾਵਾਂ ਦੇ ਪਾਰਟੀ ‘ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ।

ਅੱਜ ਸਵੇਰ ਤੋਂ ਹੀ ਇਹ ਖ਼ਬਰ ਸਾਹਮਣੇ ਸੀ ਕਿ ਸਾਬਕਾ ਸੰਸਦ ਮੈਂਬਰ ਤੇ ਦਿੱਗਜ ਨੇਤਾ ਮਹਾਬਲ ਮਿਸ਼ਰਾ ਦੇ ਬੇਟੇ ਵਿਨੈ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ। ਵਿਨੈ ਮਿਸ਼ਰਾ 2013 ‘ਚ ਪਾਲਮ ਵਿਧਾਨ ਸਭਾ ਸੀਟ ਤੋਂ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ। ਕੇਜਰੀਵਾਲ ਨੇ ਟਵੀਟ ਕਰ ਕਿਹਾ ਹੈ ਕਿ ਰਾਮ ਸਿੰਘ ਢਿੱਲੋਂ ਦਿੱਲੀ ਸਰਕਾਰ ਦੇ ਕੰਮਕਾਜ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ‘ਚ ਸਾਮਲ ਹੋਏ ਹਨ। ਬਵਾਨਾ ਵਿਧਾਨ ਸਭਾ ਸੀਟ ਦੇ ਰੋਹਿਣੀ ਵਾਰਡ ਦੇ ਪਾਰਸ਼ਦ ਜੈ ਭਗਵਾਨ ਉਪਕਾਰ ਵੀ ਆਪ ‘ਚ ਸ਼ਾਮਲ ਹੋ ਗਏ ਹਨ।

ਹਰਿਨਗਰ ਵਾਰਡ ਤੋਂ ਕਾਂਗਰਸ ਦੀ ਸਾਬਕਾ ਸੰਸਦ ਰਾਜਕੁਮਾਰੀ ਢਿੱਲੋਂ ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਰੁਖ ਕਰ ਲਿਆ। ਉਧਰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਦੀਪੂ ਚੌਧਰੀ ਨੇ ਵੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ।

Published by:Gurwinder Singh
First published:

Tags: Aam Aadmi Party, Delhi assembly elections 2020, Indian National Congress