ਨਾਗਰਿਕਤਾ ਕਾਨੂੰਨ ਖਿਲਾਫ ਦਿੱਲੀ ਵਿਚ ਹਿੰਸਕ ਪ੍ਰਦਰਸ਼ਨ, ਵਾਹਨ ਕੀਤੇ ਅੱਗ ਹਵਾਲੇ

Gurwinder Singh | News18 Punjab
Updated: December 15, 2019, 6:47 PM IST
share image
ਨਾਗਰਿਕਤਾ ਕਾਨੂੰਨ ਖਿਲਾਫ ਦਿੱਲੀ ਵਿਚ ਹਿੰਸਕ ਪ੍ਰਦਰਸ਼ਨ, ਵਾਹਨ ਕੀਤੇ ਅੱਗ ਹਵਾਲੇ
ਨਾਗਰਿਕਤਾ ਕਾਨੂੰਨ ਖਿਲਾਫ ਦਿੱਲੀ ਵਿਚ ਹਿੰਸਕ ਪ੍ਰਦਰਸ਼ਨ, ਵਾਹਨ ਕੀਤੇ ਅੱਗ ਹਵਾਲੇ

ਪ੍ਰਦਰਸ਼ਨਕਾਰੀਆਂ ਨੇ ਤਿੰਨ ਬੱਸਾਂ ਤੇ ਕੁਝ ਮੋਟਰਸਾਈਕਲਾਂ ਨੂੰ ਅੱਗ ਲਾ ਦਿੱਤੀ। ਅੱਗ ਬਝਾਉਣ ਆਏ ਫਾਇਰ ਬ੍ਰਗੇਡ ਦੀ ਗੱਡੀ ਉਪਰ ਵੀ ਹਮਲਾ ਕੀਤਾ ਗਿਆ। ਇਸ ਵਿੱਚ ਅੱਗ ਬੁਝਾਊ ਦਸਤੇ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ

  • Share this:
  • Facebook share img
  • Twitter share img
  • Linkedin share img
ਸੋਧੇ ਹੋਏ ਨਾਗਰਿਕਤਾ ਕਾਨੂੰਨ ਖਿਲਾਫ ਰੋਹ ਪੂਰੇ ਦੇਸ਼ ਵਿਚ ਫੈਲਦਾ ਜਾ ਰਿਹਾ ਹੈ। ਅੱਜ ਦਿੱਲੀ ਦੀਆਂ ਸੜਕਾਂ ਉੱਪਰ ਵੀ ਹਿੰਸਕ ਪ੍ਰਦਰਸ਼ਨ ਹੋਏ। ਦਿੱਲੀ ਦੀ ਜਾਮੀਆ-ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੋਸ ਮਾਰਚ ਕੱਢਿਆ ਜੋ ਹਿੰਸਕ ਰੂਪ ਧਾਰ ਗਿਆ। ਪ੍ਰਦਰਸ਼ਨਕਾਰੀਆਂ ਨੇ ਤਿੰਨ ਬੱਸਾਂ ਤੇ ਕੁਝ ਮੋਟਰਸਾਈਕਲਾਂ ਨੂੰ ਅੱਗ ਲਾ ਦਿੱਤੀ। ਅੱਗ ਬਝਾਉਣ ਆਏ ਫਾਇਰ ਬ੍ਰਗੇਡ ਦੀ ਗੱਡੀ ਉਪਰ ਵੀ ਹਮਲਾ ਕੀਤਾ ਗਿਆ।

ਇਸ ਵਿੱਚ ਅੱਗ ਬੁਝਾਊ ਦਸਤੇ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ। ਪੁਲਿਸ ਨੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਰੋਸ ਪ੍ਰਦਰਸ਼ਨ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕ ਵੀ ਸ਼ਾਮਲ ਹੋਏ। ਪੁਲਿਸ ਕਈ ਸੜਕਾਂ ਬੰਦ ਕਰ ਦਿੱਤੀਆਂ ਹਨ। ਉਧਰ ਜਾਮੀਆ ਯੂਨੀਵਰਸਿਟੀ ਪੰਜ ਜਨਵਰੀ ਤੱਕ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਤੇ ਉਤਰ-ਪੂਰਬ ਵਿਚ ਵੀ ਨਾਗਰਿਕਤਾ ਕਾਨੂੰਨ ਖ਼ਿਲਾਫ਼ ਰੋਸ ਮੁਜ਼ਾਹਰੇ ਜਾਰੀ ਰਹੇ। ਸੈਂਕੜੇ ਲੋਕਾਂ ਨੇ ਸੋਧੇ ਹੋਏ ਨਾਗਰਿਕਤਾ ਐਕਟ ਦਾ ਵਿਰੋਧ ਕਰਦਿਆਂ ਸੜਕਾਂ ਜਾਮ ਕੀਤੀਆਂ ਤੇ ਕੁਝ ਦੁਕਾਨਾਂ ਨੂੰ ਅੱਗ ਲਾ ਦਿੱਤੀ। ਬੰਗਾਲ 'ਚ ਕੁਝ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ।

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਰਾਜ ਭਰ 'ਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੱਛਮੀ ਬੰਗਾਲ ਦੇ ਪੰਜ ਜ਼ਿਲ੍ਹਿਆਂ 'ਚ ਐਤਵਾਰ ਨੂੰ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਬੰਗਾਲ 'ਚ ਹਿੰਸਕ ਪ੍ਰਦਰਸ਼ਨ ਦਾ ਦੌਰ ਜਾਰੀ ਹੈ। ਐਤਵਾਰ ਨੂੰ ਵੀ ਲੋਕਾਂ ਨੇ ਰਾਜ ਦੇ ਮੁਰਸ਼ੀਦਾਬਾਦ, ਬੀਰਭੂਮ ਅਤੇ ਉੱਤਰੀ 24 ਪਰਗਾਨਿਆ 'ਚ ਹਿੰਸਕ ਪ੍ਰਦਰਸ਼ਨ ਕੀਤੇ। ਇਸ ਦੌਰਾਨ ਟਾਇਰ ਸਾੜ ਕੇ ਵਿਰੋਧ ਕੀਤਾ ਗਿਆ ਹੈ। ਇਸ 'ਚ ਜ਼ਿਆਦਾਤਰ ਵੱਡੇ ਪੈਮਾਨੇ 'ਚ ਪ੍ਰਭਾਵਿਤ ਹੋਇਆ ਹੈ। ਕਈ ਜਗ੍ਹਾਂ 'ਤੇ ਟਰੇਨ ਸੇਵਾਵਾਂ ਬੰਦ ਹਨ, ਜਿਸ 'ਚ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
Published by: Gurwinder Singh
First published: December 15, 2019, 6:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading