114 ਸਾਲ ਦਾ ਬਜ਼ੁਰਗ ਸਿੱਖ ਰਿਹਾ ਹੈ 'ਉਰਦੂ'

Navleen Lakhi
Updated: June 13, 2018, 4:49 PM IST
114 ਸਾਲ ਦਾ ਬਜ਼ੁਰਗ ਸਿੱਖ ਰਿਹਾ ਹੈ 'ਉਰਦੂ'
114 ਸਾਲ ਦਾ ਬਜ਼ੁਰਗ ਸਿੱਖ ਰਿਹਾ ਇਹ ਉਰਦੂ
Navleen Lakhi
Updated: June 13, 2018, 4:49 PM IST
ਬਿਹਾਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ 114 ਸਾਲ ਦੀ ਉਮਰ ਦੇ ਅਵਧ ਸਿੰਘ ਨੂੰ ਪਿੰਡ ਦੇ ਲੋਕੀ ਪਿਆਰ ਨਾਲ ਮੁਖਿਆ ਕਹਿੰਦੇ ਨੇ। ਆਪਣੇ ਇਲਾਕੇ ਦਾ ਵਿਕਾਸ ਕਰਨ ਲਈ ਇਸ ਬਜ਼ੁਰਗ ਦਾ ਵੱਡਾ ਯੋਗਦਾਨ ਰਿਹਾ ਹੈ। ਇਹਨਾਂ ਦੀ ਅੱਧੀ ਉਮਰ ਦੇ ਲੋਕ ਜਾਂ ਤਾਂ ਰਿਟਾਇਰ ਹੋ ਚੁੱਕੇ ਹੁੰਦੇ ਨੇ ਜਾਂ ਰਿਟਾਇਰਮੈਂਟ ਲੈਣ ਦੀ ਤਿਆਰੀ ਵਿੱਚ ਹੁੰਦੇ ਨੇ। ਤੇ ਇਹ ਬਾਬਾ ਇਸ ਉਮਰ ਵਿੱਚ ਉਰਦੂ ਸਿੱਖ ਕੇ ਹਰ ਬੰਦੇ ਲਈ ਇੱਕ ਮਿਸਾਲ ਕਾਇਮ ਕਰ ਰਿਹਾ ਹੈ।

ਦਰਅਸਲ ਇਸ ਬਾਬੇ ਦੀ ਤਕਰੀਬਨ 100 ਸਾਲ ਪਹਿਲਾਂ ਉਰਦੂ ਦੀ ਪੜ੍ਹਾਈ ਖ਼ਤਮ ਹੋ ਗਈ ਸੀ। ਅੱਜ ਉਸ ਉਰਦੂ ਨੂੰ ਇਹ ਬਾਬਾ ਮੁੜ ਤੋਂ ਸਿੱਖਣਾ ਚਾਉਂਦਾ ਹੈ। ਵੈਸੇ 100 ਸਾਲ ਬਹੁਤ ਲੰਬਾ ਟਾਈਮ ਹੁੰਦਾ ਹੈ। ਪਰ ਇੰਜ ਲੱਗਦਾ ਹੈ ਜਿਵੇਂ ਇਸ ਬਾਬੇ ਨੂੰ ਉਰਦੂ ਨਾਲ ਪਿਆਰ ਹੀ ਹੋ ਗਿਆ ਹੋਵੇ। ਕਿਉਂਕਿ ਜਿਸ ਉਮਰ ਵਿੱਚ ਉਹ ਉਰਦੂ ਸਿੱਖਣਾ ਸ਼ੁਰੂ ਕਰ ਰਹੇ ਨੇ ਉਸ ਉਮਰ ਵਿੱਚ ਲੋਕ ਅਕਸਰ ਹਰ ਸ਼ੌਕ ਨੂੰ ਭੁੱਲ ਚੁੱਕੇ ਹੁੰਦੇ ਹਨ।

ਇਹ ਉਨ੍ਹਾਂ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ ਕਿ ਇਹ ਹੌਲੀ-ਹੌਲੀ ਉਰਦੂ ਸਿੱਖ ਰਹੇ ਨੇ। ਮੁਖਿਆ ਜੀ ਦਾ ਇਹ ਜਨੂਨ ਵੇਖ ਜਿੱਥੇ ਲੋਕ ਅਕਸਰ ਹੈਰਾਨ ਹੁੰਦੇ ਹਨ ਉੱਥੇ ਹੀ ਉਹ ਇਹਨਾਂ ਤੋਂ ਪਰੇਰਨਾ ਵੀ ਲੈ ਰਹੇ ਹਨ।

114 ਸਾਲ ਦੇ ਇਸ ਬਜ਼ੁਰਗ ਤੋਂ ਇਹ ਹੀ ਸਿੱਖਣ ਨੂੰ ਮਿਲਦਾ ਹੈ ਕਿ ਜ਼ਿੰਦਗੀ ਵਿੱਚ ਕੁੱਝ ਨਵਾਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ।
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ