ਨਵੀਂ ਦਿੱਲੀ: ਰਹੱਸਮਈ ਵਾਇਰਲ ਬੁਖ਼ਾਰ (Viral Fever) ਕਾਰਨ ਮਹੀਨੇ ਭਰ ਵਿੱਚ ਉਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਅਤੇ ਮਥੁਰਾ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ (Death) ਹੋ ਚੁੱਕੀ ਹੈ। ਅਜੇ ਵੀ ਉਤਰ ਪ੍ਰਦੇਸ਼ (Uttar Pardesh) ਵਿੱਚ ਵਾਇਰਲ ਬੁਖਾਰ ਨਾਲ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਇੰਡੀਆ ਟੁਡੇ ਦੀ ਖ਼ਬਰ ਅਨੁਸਾਰ, ਉਤਰ ਪ੍ਰਦੇਸ਼ ਦੇ ਹੋਰ ਕਾਨਪੁਰ, ਪ੍ਰਯਾਗਰਾਜ ਅਤੇ ਗਾਜ਼ੀਆਬਾਦ ਜ਼ਿਲ੍ਹਿਆਂ ਤੋਂ ਵੀ ਬੁਖਾਰ ਨਾਲ ਪੀੜਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ, ਬਿਹਾਰ, ਹਰਿਆਣਾ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਵੀ ਬੱਚਿਆਂ ਵਿੱਚ ਬੁਖਾਰ ਫੈਲਣ ਦੀ ਖਬਰ ਹੈ, ਹਾਲਾਂਕਿ ਇਨ੍ਹਾਂ ਰਾਜਾਂ ਵਿੱਚ ਮੌਤਾਂ ਨਹੀਂ ਹੋਈਆਂ ਹਨ।
ਵਾਇਰਲ ਬੁਖਾਰ ਫੈਲਣ ਪਿਛੇ ਇਹ ਤੱਥ ਸਾਹਮਣੇ ਆ ਰਿਹਾ ਹੈ ਕਿ ਕੋਵਿਡ-19 (Covid-19) ਦੌਰਾਨ ਲਾਇਆ ਲੌਕਡਾਊਨ ਹਟਾਏ ਜਾਣ ਤੋਂ ਬਾਅਦ ਬੱਚੇ ਬਾਹਰੀ ਦੁਨੀਆ ਦੇ ਸਾਹਮਣੇ ਆ ਰਹੇ ਹਨ, ਇਸ ਲਈ ਉਨ੍ਹਾਂ ਨੂੰ ਕਿਸੇ ਵੀ ਲਾਗ ਦੇ ਫੈਲਣ ਦਾ ਖਤਰਾ ਵੱਧ ਗਿਆ ਹੈ। ਮਾਹਿਰਾਂ ਅਨੁਸਾਰ ਦੂਜੇ ਕਾਰਨ ਵੱਜੋਂ ਬਾਸੀ ਭੋਜਨ ਅਤੇ ਗੰਦਾ ਪਾਣੀ ਹੋ ਸਕਦੇ ਹਨ।
ਇਨਫਲੂਐਂਜ਼ਾ, ਡੇਂਗੂ, ਚਿਕਨਗੁਨੀਆ ਤੋਂ ਲੈ ਕੇ ਸਕ੍ਰਬ ਟਾਈਫਸ ਤੱਕ ਵਾਇਰਲ ਇਨਫੈਕਸ਼ਨਾਂ ਦੀ ਇੱਕ ਵਿਸ਼ਾਲ ਕਿਸਮ ਅਗਸਤ ਤੋਂ ਬੱਚਿਆਂ ਨੂੰ ਸੰਕਰਮਿਤ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੌਨਸੂਨ ਤੋਂ ਬਾਅਦ ਦਾ ਮੌਸਮ ਉਦੋਂ ਜ਼ਿੰਮੇਵਾਰ ਹੁੰਦਾ ਹੈ ਜਦੋਂ ਡੇਂਗੂ, ਚਿਕਨਗੁਨਿਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਜਾਂਦੀਆਂ ਹਨ।
ਤੁਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਕੀ ਕਰ ਸਕਦੇ ਹੋ?
ਡਾ. ਮੀਨਾ ਜੇ ਨੇ ਬੱਚਿਆਂ ਦੀ ਸੁੱਰਖਿਆ ਬਾਰੇ ਗੱਲ ਕਰਦਿਆਂ ਕਿਹਾ, ਸਾਵਧਾਨੀਆਂ ਲਈ, ਮੱਛਰ ਪੈਦਾ ਕਰਨ ਵਾਲੀਆਂ ਥਾਵਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਕੋਈ ਖੜ੍ਹਾ ਪਾਣੀ ਨਹੀਂ ਹੋਣਾ ਚਾਹੀਦਾ। ਜਦੋਂ ਵੀ ਬੱਚੇ ਬਾਹਰ ਜਾ ਰਹੇ ਹੋਣ ਤਾਂ ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ, ਬੱਚਿਆਂ ਨੂੰ ਬਾਸੀ ਭੋਜਨ ਦੇਣ ਤੋਂ ਵੀ ਪਰਹੇਜ਼ ਕਰੋ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Children, Corona, Death toll, Disease, Fever, India, Viral