ਹਰ ਇਨਸਾਨ ਦੀ ਜ਼ਿੰਦਗੀ ਵਿਚ ਇਕ ਅਜਿਹਾ ਹਾਦਸਾ ਜ਼ਰੂਰ ਵਾਪਰਦਾ ਹੈ, ਜਿਸ ਤੋਂ ਬਾਅਦ ਉਸ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਇਕ ਅਜਿਹੇ ਹਾਦਸੇ ਕਾਰਨ ਲਖਨਊ ਦੀ ਇਕ ਲੜਕੀ (Girl put red light on cycles) ਦੀ ਜ਼ਿੰਦਗੀ ਵੀ ਬਦਲ ਗਈ, ਜਿਸ ਤੋਂ ਬਾਅਦ ਉਸ ਨੇ ਆਪਣੀ ਜ਼ਿੰਦਗੀ ਨੂੰ ਇਕ ਮਕਸਦ ਦੇ ਦਿੱਤਾ।
IRAS ਅਧਿਕਾਰੀ Ananth Rupanagudi ਨੇ ਹਾਲ ਹੀ ਵਿਚ ਟਵਿੱਟਰ ਉਤੇ ਇਕ ਵੀਡੀਓ ਪੋਸਟ ਕੀਤਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਲਖਨਊ ਦੀ ਰਹਿਣ ਵਾਲੀ ਖੁਸ਼ੀ ਪਾਂਡੇ (Khushi Pandey) ਦੀ ਕਹਾਣੀ ਦੱਸੀ ਗਈ ਹੈ।
22 ਸਾਲਾ ਖੁਸ਼ੀ ਨੇ ਸੜਕ ਉਤੇ ਸਾਈਕਲ ਚਲਾ ਰਹੇ ਲੋਕਾਂ ਦੇ ਸਾਈਕਲਾਂ ਉਤੇ ਲਾਲ ਰੰਗ ਦੀਆਂ ਲਾਈਟਾਂ (Lucknow girl light on cycle video) ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।
What a noble cause at a young age! 👏👏👏 #youth #RoadSafety pic.twitter.com/hmTx3mXNQg
— Ananth Rupanagudi (@Ananth_IRAS) March 21, 2023
ਅਸਲ ਵਿਚ, ਸਾਲ 2020 ਵਿਚ ਖੁਸ਼ੀ ਦੇ ਦਾਦਾ ਜੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਸਾਈਕਲ ਉਤੇ ਜਾ ਰਿਹਾ ਸੀ ਪਰ ਹਨੇਰਾ ਹੋਣ ਕਾਰਨ ਕਾਰ ਚਾਲਕ ਉਸ ਨੂੰ ਦੇਖ ਨਹੀਂ ਸਕਿਆ ਅਤੇ ਕਾਰ ਨਾਲ ਟਕਰਾ ਕੇ ਉਸ ਦੀ ਮੌਤ ਹੋ ਗਈ। ਉਦੋਂ ਤੋਂ ਖੁਸ਼ੀ ਨੇ ਸਾਈਕਲ ਸਵਾਰਾਂ ਦੀ ਜਾਨ ਬਚਾਉਣ ਲਈ ਇਕ ਖਾਸ ਉਪਰਾਲਾ ਸ਼ੁਰੂ ਕੀਤਾ।
ਹੁਣ ਉਹ ਸੜਕ 'ਤੇ ਲੋਕਾਂ ਦੇ ਸਾਈਕਲਾਂ 'ਤੇ ਲਾਲ ਰੰਗ ਦੀਆਂ ਲਾਈਟਾਂ ਲਗਾਉਂਦੀ ਹੈ ਜੋ ਹਨੇਰੇ ਵਿਚ ਵੀ ਆਸਾਨੀ ਨਾਲ ਦਿਖਾਈ ਦਿੰਦੀਆਂ ਹਨ। ਉਦੋਂ ਤੋਂ ਹੁਣ ਤੱਕ ਖੁਸ਼ੀ ਨੇ ਕਰੀਬ 1500 ਸਾਈਕਲਾਂ 'ਤੇ ਲਾਈਟਾਂ ਲਗਾਈਆਂ ਹਨ। ਉਹ ਇਹ ਮੁਫ਼ਤ ਵਿਚ ਕਰਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਤਰ੍ਹਾਂ ਕੋਈ ਹੋਰ ਹਾਦਸਿਆਂ ਵਿਚ ਆਪਣੇ ਪਿਆਰਿਆਂ ਨੂੰ ਨਾ ਗੁਆਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pilots daughter viral, Viral, Viral news, VIRAL Restaurant, Viral video