ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ 1 ਜਨਵਰੀ 2023 ਤੋਂ 1000 ਰੁਪਏ ਦੇ ਨੋਟ ਵਾਪਸ ਮਾਰਕੀਟ ਵਿਚ ਲਿਆਉਣ ਦੀ ਯੋਜਨਾ ਬਣਾਈ ਹੈ।
ਇਹ ਮੈਸਿਜ ਫਰਜ਼ੀ ਹੈ। ਪੀਆਈਬੀ ਨੇ ਇਕ ਟਵੀਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਲੋਕਾਂ ਨੂੰ ਅਜਿਹੇ ਸੰਦੇਸ਼ਾਂ ਨੂੰ ਅੱਗੇ ਨਾ ਭੇਜਣ ਦੀ ਅਪੀਲ ਕੀਤੀ ਹੈ। ਪੀਆਈਬੀ ਨੇ ਟਵੀਟ ਵਿੱਚ ਇਸ ਵਾਇਰਲ ਸੰਦੇਸ਼ ਨੂੰ ਵੀ ਦਿਖਾਇਆ ਹੈ।
ਵਾਇਰਲ ਮੈਸੇਜ ਵਿੱਚ ਲਿਖਿਆ ਗਿਆ ਹੈ, “1 ਜਨਵਰੀ ਤੋਂ 1000 ਰੁਪਏ ਦਾ ਨਵਾਂ ਨੋਟ ਆਉਣ ਵਾਲਾ ਹੈ, 2000 ਦੇ ਨੋਟ ਬੈਂਕ ਵਿੱਚ ਵਾਪਸ ਪਰਤ ਜਾਣਗੇ। ਤੁਹਾਨੂੰ ਸਿਰਫ ₹ 50000 ਜਮ੍ਹਾ ਕਰਨ ਦੀ ਇਜਾਜ਼ਤ ਹੋਵੇਗੀ।
सोशल मीडिया पर वायरल वीडियों में दावा किया जा रहा कि 1 जनवरी से 1 हजार का नया नोट आने वाले हैं और 2 हजार के नोट बैंकों में वापस लौट जाएंगे। #PIBFactCheck
▶️ये दावा फर्जी है।
▶️कृपया ऐसे भ्रामक मैसेज फॉरवर्ड ना करें। pic.twitter.com/rBdY2ZpmM4
— PIB Fact Check (@PIBFactCheck) December 16, 2022
ਇਹ ਇਜਾਜ਼ਤ ਵੀ ਸਿਰਫ 10 ਦਿਨਾਂ ਲਈ ਹੋਵੇਗੀ, ਜਿਸ ਤੋਂ ਬਾਅਦ 2000 ਦੇ ਨੋਟਾਂ ਦੀ ਕੋਈ ਕੀਮਤ ਨਹੀਂ ਰਹੇਗੀ। ਇਸ ਲਈ 2000 ਦੇ ਜ਼ਿਆਦਾ ਨੋਟ ਆਪਣੇ ਕੋਲ ਨਾ ਰੱਖੋ। ਹਾਲਾਂਕਿ ਪੀਆਈਬੀ ਨੇ ਇਸ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਹੈ
ਦੱਸ ਦਈਏ ਕਿ 2016 ਵਿਚ ਨੋਟਬੰਦੀ ਤੋਂ ਬਾਅਦ 1000 ਦੇ ਨੋਟ ਸਰਕੁਲੇਸ਼ਨ ਤੋਂ ਹਟਾ ਦਿੱਤੇ ਗਏ ਸਨ। ਅਜਿਹਾ ਕਾਲੇ ਧਨ ਨੂੰ ਰੋਕਣ ਲਈ ਕੀਤਾ ਗਿਆ ਸੀ। ਇਸੇ ਸਾਲ ਸਰਕਾਰ ਨੇ 2000 ਦੇ ਨਵੇਂ ਨੋਟ ਬਜ਼ਾਰ ਵਿੱਚ ਪੇਸ਼ ਕੀਤੇ ਸਨ।
ਹਾਲ ਹੀ ਵਿੱਚ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿਚ ਕੇਂਦਰ ਸਰਕਾਰ ਨੇ ਕਿਹਾ ਕਿ ਨਵੇਂ 2000 ਦੇ ਨੋਟਾਂ ਦੀ ਛਪਾਈ ਲਈ 2018-19 ਤੋਂ ਬਾਅਦ ਕੋਈ ਨਵਾਂ ਆਰਡਰ ਨਹੀਂ ਦਿੱਤਾ ਗਿਆ ਹੈ। ਇਸ ਨੂੰ ਸਰਲ ਸ਼ਬਦਾਂ ਵਿਚ ਸਮਝੀਏ ਤਾਂ ਸ਼ਾਇਦ 2000 ਦੇ ਨਵੇਂ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crypto-currency, Note bandi, Viral, Viral news