ਸਿੱਧੀ: Madhya Pardesh News: ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ 'ਚ ਇੱਕ ਪੱਤਰਕਾਰ ਸਮੇਤ 8 ਲੋਕਾਂ ਨੂੰ ਥਾਣੇ 'ਚ ਬੰਦ ਕਰਕੇ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਗਏ। ਇੰਨਾ ਹੀ ਨਹੀਂ ਪੁਲਿਸ (Mp Police) ਨੇ ਉਸੇ ਅਰਧ-ਨਗਨ ਹਾਲਤ 'ਚ ਉਨ੍ਹਾਂ ਦੀਆਂ ਫੋਟੋਆਂ ਖਿੱਚ ਕੇ ਵਾਇਰਲ ਕਰ ਦਿੱਤੀਆਂ। ਇਹ ਮਾਮਲਾ ਸਾਹਮਣੇ ਆਉਂਦੇ ਹੀ ਪੂਰੇ ਸੂਬੇ 'ਚ ਹੜਕੰਪ ਮਚ ਗਿਆ। ਸਿੱਧੀ ਦੇ ਐਸਪੀ ਮੁਕੇਸ਼ ਸ੍ਰੀਵਾਸਤਵ ਨੇ ਤੁਰੰਤ ਸਟੇਸ਼ਨ ਇੰਚਾਰਜ ਮਨੋਜ ਸੋਨੀ ਅਤੇ ਇੱਕ ਐਸ ਇੰਸਪੈਕਟਰ ਨੂੰ ਲਾਈਨ ਹਾਜ਼ਰ ਕੀਤਾ ਹੈ।
ਮਾਮਲੇ ਸਬੰਧੀ ਪੀੜਤ ਪੱਤਰਕਾਰ ਨੇ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਕੋਤਵਾਲੀ ਦੇ ਬਾਹਰ ਧਰਨੇ ਦੀ ਕਵਰੇਜ ਕਰਨ ਗਿਆ ਸੀ। ਇਹ ਪ੍ਰਦਰਸ਼ਨ ਰੰਗਮੰਚ ਕਲਾਕਾਰ ਨੀਰਜ ਕੰਦਰ ਦੀ ਰਿਹਾਈ ਅਤੇ ਸਰਕਾਰ ਵਿਰੁੱਧ ਹੋ ਰਿਹਾ ਸੀ। ਇਸ ਦੌਰਾਨ ਕੁਝ ਪੁਲਿਸ ਵਾਲੇ ਆਏ ਅਤੇ ਲੋਕਾਂ ਨੂੰ ਚੁੱਕਣ ਲੱਗੇ। ਉਹ ਪੱਤਰਕਾਰ ਨੂੰ ਵੀ ਫੜ ਕੇ ਲੈ ਗਏ। ਪੱਤਰਕਾਰ ਨੇ ਦੋਸ਼ ਲਾਇਆ ਕਿ ਉਸ ਵਿਰੁੱਧ ਇਹ ਕਾਰਵਾਈ ਸਿੱਧੀਆਂ ਦੇ ਵਿਧਾਇਕ ਖ਼ਿਲਾਫ਼ ਖ਼ਬਰ ਛਾਪਣ ਕਾਰਨ ਕੀਤੀ ਗਈ ਹੈ। ਪੁਲਿਸ ਵਾਲੇ ਉਨ੍ਹਾਂ ਨੂੰ ਜਾਨਵਰਾਂ ਵਾਂਗ ਅੰਦਰ ਲੈ ਗਏ ਅਤੇ ਸਾਰੇ ਲੋਕਾਂ ਦੇ ਕੱਪੜੇ ਉਤਾਰ ਕੇ ਫੋਟੋਆਂ ਖਿਚਵਾਈਆਂ ਅਤੇ ਵਾਇਰਲ ਕਰ ਦਿੱਤੀਆਂ।
ਪੁਲਿਸ 'ਤੇ ਲੱਗੇ ਵੱਡੇ ਇਲਜ਼ਾਮ
ਪੱਤਰਕਾਰ ਨੇ ਥਾਣਾ ਇੰਚਾਰਜ ਮਨੋਜ ਸੋਨੀ 'ਤੇ ਧਮਕਾਉਣ ਦੇ ਦੋਸ਼ ਲਾਏ ਹਨ। ਸੋਨੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਵਿਧਾਇਕ ਖਿਲਾਫ ਖਬਰ ਚਲਾਈ ਤਾਂ ਉਹੀ ਸਲੂਕ ਕੀਤਾ ਜਾਵੇਗਾ। ਪੁਲਸ ਨੇ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਸਿੱਧੀ ਦੇ ਵਿਧਾਇਕ ਪੰਡਤ ਕੇਦਾਰਨਾਥ ਸ਼ੁਕਲਾ ਦੇ ਪੁੱਤਰ ਗੁਰੂ ਦੱਤ ਸ਼ਰਨ ਨਾਲ ਸਬੰਧਤ ਹੈ। ਕਿਸੇ ਅਣਜਾਣ ਆਈਡੀ ਨਾਲ ਗੁਰੂ ਦੱਤ ਖਿਲਾਫ ਪੋਸਟ ਲਿਖੀ ਗਈ ਸੀ।
ਪਿਛਲੇ ਕਈ ਦਿਨਾਂ ਤੋਂ ਇਸ ਆਈਡੀ ਤੋਂ ਪੋਸਟਾਂ ਅਤੇ ਟਿੱਪਣੀਆਂ ਦਾ ਸਿਲਸਿਲਾ ਚੱਲ ਰਿਹਾ ਸੀ। ਇਸ ਤੋਂ ਬਾਅਦ ਪੁਲਸ ਸਟੇਸ਼ਨ 'ਚ ਸ਼ਿਕਾਇਤ ਕੀਤੀ ਗਈ ਅਤੇ ਪੁਲਸ ਨੇ ਥੀਏਟਰ ਅਤੇ ਇੰਦਰਾਵਤੀ ਨਾਟਯ ਸਮਿਤੀ ਦੇ ਨਿਰਦੇਸ਼ਕ ਨੀਰਜ ਕੁੰਦਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ ਹੈ ਕਿ ਨੀਰਜ ਨੇ ਖੁਦ ਅਨੁਰਾਗ ਮਿਸ਼ਰਾ ਨਾਮ ਦੀ ਆਈਡੀ ਬਣਾਈ ਅਤੇ ਪੋਸਟ ਕਮੈਂਟਸ ਕੀਤੇ। ਉਸ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਲੋਕ ਇਸੇ ਮਾਮਲੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।
ਮਨੁੱਖੀ ਅਧਿਕਾਰ ਮੁੱਦੇ
ਦੱਸ ਦੇਈਏ, ਵਾਇਰਲ ਹੋ ਰਹੀ ਫੋਟੋ ਵਿੱਚ ਰੋਸ਼ਨੀ ਪ੍ਰਸਾਦ ਮਿਸ਼ਰਾ ਇੱਕ ਥੀਏਟਰ ਆਰਟਿਸਟ ਅਤੇ ਇੰਦਰਾਵਤੀ ਨਾਟਿਆ ਸਮਿਤੀ ਦੀ ਕੋ-ਆਪਰੇਟਰ ਵੀ ਹੈ। ਮਿਸ਼ਰਾ ਦਾ ਕਹਿਣਾ ਹੈ ਕਿ ਇਹ ਫੋਟੋ ਅਮੀਲੀਆ ਦੇ ਸਟੇਸ਼ਨ ਇੰਚਾਰਜ ਅਭਿਸ਼ੇਕ ਸਿੰਘ ਪਰਿਹਾਰ ਨੇ ਲਈ ਸੀ। ਅਮੀਲੀਆ, ਸਿੱਧੀ ਤੋਂ 45 ਕਿਲੋਮੀਟਰ ਦੂਰ ਹੈ। ਇਸ ਤੋਂ ਬਾਅਦ ਅਭਿਸ਼ੇਕ ਨੇ ਇਹ ਫੋਟੋ ਵਾਇਰਲ ਕਰ ਦਿੱਤੀ। ਮਿਸ਼ਰਾ ਨੇ ਹੁਣ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਠਾਇਆ ਹੈ। ਇਸ 'ਤੇ ਕਾਰਵਾਈ ਲਈ ਉਸ ਨੇ ਕਮਿਸ਼ਨ ਨੂੰ ਅਰਜ਼ੀ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਸੀਨੀਅਰ ਸਮਾਜ ਸੇਵੀਆਂ ਨੇ ਵੀ ਨਾਰਾਜ਼ਗੀ ਪ੍ਰਗਟਾਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Madhya pardesh, Viral