ਵਿਰੋਧ ਪ੍ਰਦਰਸ਼ਨਾਂ ਦੌਰਾਨ ਇਸ ਕੁੜੀ ਨੇ ਇੰਝ ਦਿੱਤਾ ਅਮਨ ਦਾ ਸੁਨੇਹਾ

  • Share this:
    ਨਾਗਰਿਕਤਾ ਸੋਧ ਕਾਨੂੰਨ (CAA) ਸਬੰਧੀ ਹੋ ਰਹੇ ਪ੍ਰਦਰਸ਼ਨ ਉਤੇ ਹੁਣ ਪ੍ਰਸ਼ਾਸਨ ਸਖਤ ਹੋਣ ਲੱਗਾ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੇ ਮੱਦੇਨਜ਼ਰ ਹੁਣ ਕੁਝ ਇਲਾਕਿਆਂ ਵਿਚ ਮੋਬਾਇਲ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੰਟਰਨੈਟ ਸਰਵਿਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਇਲਾਕਿਆਂ ਵਿਚ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ ਅਤੇ ਵਿਰੋਧ ਪ੍ਰਦਰਸ਼ਨ ਜਬਰਦਸਤ ਹੋ ਸਕਦੇ ਹਨ, ਜਿਸ ਤੋਂ ਬਾਅਦ ਚੌਕਸੀ ਵਜੋਂ ਇਹ ਕਦਮ ਚੁਕਿਆ ਗਿਆ ਹੈ।    ਇਸੀ ਵਿਚ ਕੁਝ ਅਜਿਹੇ ਹੋਇਆ ਕਿ ਸਬ ਹੈਰਾਨ ਰਹਿ ਗਏ. ਸੋਸ਼ਲ ਮੀਡਿਆ ਤੇ ਇਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ 'ਚ ਪ੍ਰਦਰਸ਼ਨ ਕਰ ਰਹੀ ਇਕ ਕੁੜੀ ਪੁਲਿਸ ਮੁਲਾਜ਼ਿਮ ਨੂੰ ਗੁਲਾਬ ਦਾ ਫੁਲ ਦੇਕੇ ਸ਼ਾਂਤੀ ਦੀ ਅਪੀਲ ਕਰਦੀ ਵਿਖਾਈ ਦੇ ਰਹੀ ਹੈ. ਇਸ ਤਸਵੀਰ ਤੇ ਲੋਕਾਂ ਦੀਆਂ ਕਈ ਪ੍ਰਤੀਕ੍ਰਿਆਵਾਂ ਵੇਖਣ ਨੂੰ ਮਿਲ ਰਹੀ ਹੈ ਅਤੇ ਸਾਰੇ ਕੁੜੀ ਦੀ ਸ਼ਲਾਘਾ ਕਰ ਰਹੇ ਹਨ.

    Published by:Abhishek Bhardwaj
    First published: