ਕੰਨੜ ਫਿਲਮਾਂ ਦੀ ਮਸ਼ਹੂਰ ਗਾਇਕਾ ਸੁਸ਼ਮਿਤਾ (Kannada Singer Sushmitha Commits Suicide ) ਨੇ ਆਪਣੀ ਮਾਂ ਦੇ ਘਰ ਫਾਹਾ ਲੈ ਲਿਆ। ਇਸ ਖਬਰ ਨੇ ਫੈਂਸ ਦੇ ਨਾਲ-ਨਾਲ ਫਿਲਮ ਇੰਡਸਟਰੀ ਨੂੰ ਵੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।
ਕਈ ਮੀਡੀਆ ਰਿਪੋਰਟਾਂ ਵਿਚ ਸੁਸ਼ਮਿਤਾ ਦੀ ਨਿੱਜੀ ਜਿੰਦਗੀ ਨਾਲ ਜੁੜੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ। ਇਥੋਂ ਤੱਕ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਮੈਸਿਜ ਵਿਚ ਲੰਬਾ ਸੁਸਾਈਡ ਨੋਟ ਲਿਖ ਕੇ ਆਪਣੀ ਮੌਤ ਦਾ ਕਾਰਨ ਦੱਸਿਆ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਦੋਸ਼ੀਆਂ ਨੂੰ ਨਾ ਛੱਡਣ ਦੀ ਗੁਜਾਰਿਸ਼ ਕੀਤੀ ਹੈ।
ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਸੁਸ਼ਮਿਤਾ ਦੀ ਮਾਂ ਨੇ ਇਲਜ਼ਾਮ ਲਗਾਇਆ ਕਿ ਦਾਜ ਲਈ ਪਰੇਸ਼ਾਨ ਕਰਨ ਕਰਕੇ ਹੀ ਬੇਟੀ ਨੇ ਇਹ ਕਦਮ ਚੁੱਕਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ 27 ਸਾਲਾ ਗਾਇਕਾ ਨੇ ਐਤਵਾਰ ਰਾਤ ਖੁਦਕੁਸ਼ੀ ਕੀਤੀ। ਆਈਬੀ ਟਾਈਮਸ ਦੀ ਇਕ ਰਿਪੋਰਟ ਵਿਚ ਦਾਈਜੀ ਵਰਲਡ ਰਿਪੋਰਟ ਦੇ ਹਵਾਲੇ ਤੋਂ ਇਕ ਸੁਸਾਈਡ ਨੋਟ ਦੀ ਵੀ ਗੱਲ ਕਹੀ ਗਈ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਸੁਸ਼ਮਿਤਾ ਨੇ ਲਿਖਿਆ- ‘ਮਾਂ ਮੈਨੂੰ ਮਾਫ ਕਰ ਦੇਣਾ, ਮੈਨੂੰ ਮੇਰੀ ਗਲਤੀ ਦੀ ਸਜਾ ਮਿਲ ਰਹੀ ਹੈ। ਮੇਰੇ ਪਤੀ ਦੀ ਆਂਟੀ ਨੇ ਮੈਨੂੰ ਟਾਰਚਰ ਕੀਤਾ, ਉਹ ਮੈਨੂੰ ਘਰ ਤੋਂ ਨਿਕਲ ਜਾਣ ਨੂੰ ਕਹਿੰਦੀ ਸੀ। ਉਨ੍ਹਾਂ ਨੂੰ ਨਾ ਛੱਡਿਓ। ਸ਼ਰਤ, ਵੈਦੇਹੀ ਅਤੇ ਗੀਤਾ ਮੇਰੀ ਮੌਤ ਲਈ ਸਿੱਧੇ ਤੌਰ ਉਤੇ ਜ਼ਿੰਮੇਵਾਰ ਹਨ। ਮੈਂ ਉਨ੍ਹਾਂ ਨੂੰ ਕਾਫੀ ਗੁਜਾਰਿਸ਼ ਕੀਤੀ, ਪਰ ਉਨ੍ਹਾਂ ਦਾ ਦਿਲ ਅਤੇ ਦਿਮਾਗ ਨਾ ਪਿਘਲਿਆ।’
ਸੁਸ਼ਮਿਤਾ ਨੇ ਅੱਗੇ ਲਿਖਿਆ- ‘ਮੈਂ ਉਨ੍ਹਾਂ ਦੇ ਘਰ ਵਿਚ ਮਰਨਾ ਨਹੀਂ ਚਾਹੁੰਦੀ ਸੀ। ਵਿਆਹ ਦੇ ਦਿਨ ਤੋਂ ਹੀ ਇਹ ਸਭ ਕੁਝ ਸ਼ੁਰੂ ਹੋ ਗਿਆ। ਮੈਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਮੇਰਾ ਅੰਤਿਮ ਸੰਸਕਾਰ ਮੇਰੇ ਪੇਕੇ ਵਿਚ ਹੀ ਮੇਰੇ ਭਰਾ ਹੱਥੋਂ ਕਰਾਇਆ ਜਾਵੇ। ਮੇਰੇ ਸਹੁਰੇ ਪਰਿਵਾਰ ਨੂੰ ਨਾ ਛੱਡਿਓ, ਨਹੀਂ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ। ਮੈਂ ਤੁਹਾਨੂੰ ਬਹੁਤ ਯਾਦ ਕਰਾਂਗੀ ਮਾਂ’।
ਸੂਤਰਾਂ ਮੁਤਾਬਿਕ, ਕਰੀਬ ਡੇਢ ਸਾਲ ਪਹਿਲਾਂ ਸ਼ਰਤ ਕੁਮਾਰ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਪਤੀ ਅਤੇ ਸਹੁਰਾ ਪਰਿਵਾਰ ਨਾਲ ਉਨ੍ਹਾਂ ਦੇ ਮਤਭੇਦ ਸਾਹਮਣੇ ਆਏ ਸੀ। ਗੱਲ ਜਿਆਦਾ ਵਧਣ ਉਤੇ ਉਹ ਆਪਣੀ ਮਾਂ ਨਾਲ ਉਨ੍ਹਾਂ ਦੇ ਘਰ ਵਿਚ ਰਹਿਣ ਲੱਗੀ ਸੀ। ਦੱਸ ਦਈਏ ਕਿ ਉਨ੍ਹਾਂ ਨੇ ‘ਸ੍ਰੀਸਮਾਨਿਆ’ ਅਤੇ ‘ਹਾਲੂ ਠੁੱਪਾ’ ਜਿਹੀਆਂ ਕੰਨੜ ਫਿਲਮਾਂ ਵਿਚ ਗੀਤ ਗਾਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।