• Home
  • »
  • News
  • »
  • national
  • »
  • VIRAL VIDEO AJAB GAJAB THIS SPIT IS VERY POWERFULL JAVED HABIB CUT HIS HAIR WITH SALIVA KS

Viral Video: ਇਸ ਥੁੱਕ 'ਚ ਹੈ ਜਾਨ, ਜਾਵੇਦ ਹਬੀਬ ਨੇ ਥੁੱਕ ਲਾ ਕੇ ਕੱਟੇ ਵਾਲ, ਪੀੜਤ ਔਰਤ ਨੇ ਦੱਸੀ ਹੱਡਬੀਤੀ

ਸੋਸ਼ਲ ਮੀਡੀਆ (Social Media) 'ਤੇ ਵਾਇਰਲ ਵੀਡੀਓ (Viral Video) ਵਿੱਚ ਇੱਕ ਪ੍ਰੋਗਰਾਮ ਦੌਰਾਨ ਜਾਵੇਦ ਹਬੀਬ ਨੂੰ ਇੱਕ ਔਰਤ ਦੇ ਸਿਰ 'ਤੇ ਵਾਲਾਂ ਵਿੱਚ ਥੁੱਕਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਉਹ ਵਾਲ ਕੱਟਣ ਲਈ ਪਾਣੀ ਦੀ ਥਾਂ 'ਤੇ ਥੁੱਕ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ, ਉਹ ਇਹ ਵੀ ਕਹਿ ਰਿਹਾ ਹੈ ਕਿ ਇਸ ਥੁੱਕ ਵਿੱਚ ਜਾਨ ਹੈ।

Youtube Video
  • Share this:
    ਮੁਜ਼ੱਫਰਨਗਰ: Uttar Pradesh News: ਉਤਰ ਪ੍ਰਦੇਸ਼ (Uttar Pradesh News) ਦੇ ਬਾਗ਼ਵਤ ਦੀ ਰਹਿਣ ਵਾਲੀ ਬਿਊਟੀ ਪਾਰਲਰ ਸੰਚਾਲਿਕਾ ਨੇ ਭਾਰਤ ਦੇ ਮੋਹਰੀ ਵਾਲ ਬਣਾਉਣ ਵਾਲੇ ਜਾਵੇਦ ਹਬੀਬ (Jawed Habib) ਵਿਰੁੱਧ ਸਿਰ 'ਤੇ ਥੁੱਕਣ ਦਾ ਦੋਸ਼ ਲਾਇਆ ਹੈ। ਮਸ਼ਹੂਰ ਅਤੇ ਸੈਲੀਬ੍ਰਿਟੀਜ਼ ਦੇ ਹਰਮਨਪਿਆਰੇ ਸਟਾਈਲਿਸਟ ਜਾਵੇਦ ਹਬੀਬੀ (Jawed Habib Video) ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਔਰਤ ਦੇ ਸਿਰ 'ਤੇ ਥੁੱਕਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ, ਵਾਇਰਲ ਵੀਡੀਓ ਵਿੱਚ ਜਾਵੇਦ (Hairstylist Jawed Habib) ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਸ ਥੁੱਕ ਵਿੱਚ ਜਾਨ ਹੈ। ਔਰਤ ਦਾ ਦੋਸ਼ ਹੈ ਕਿ ਜਾਵੇਦ ਨੇ ਥੁੱਕ ਲਾ ਕੇ ਉਸ ਦੇ ਵਾਲ ਕੱਟਣ ਦੀ ਕੋਸ਼ਿਸ਼ ਕੀਤੀ।

    ਸੋਸ਼ਲ ਮੀਡੀਆ (Social Media) 'ਤੇ ਵਾਇਰਲ ਵੀਡੀਓ (Viral Video) ਵਿੱਚ ਇੱਕ ਪ੍ਰੋਗਰਾਮ ਦੌਰਾਨ ਜਾਵੇਦ ਹਬੀਬ ਨੂੰ ਇੱਕ ਔਰਤ ਦੇ ਸਿਰ 'ਤੇ ਵਾਲਾਂ ਵਿੱਚ ਥੁੱਕਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਉਹ ਵਾਲ ਕੱਟਣ ਲਈ ਪਾਣੀ ਦੀ ਥਾਂ 'ਤੇ ਥੁੱਕ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ, ਉਹ ਇਹ ਵੀ ਕਹਿ ਰਿਹਾ ਹੈ ਕਿ ਇਸ ਥੁੱਕ ਵਿੱਚ ਜਾਨ ਹੈ। ਇਹ ਕਹਿੰਣ 'ਤੇ ਉਥੇ ਸਾਰੇ ਲੋਕ ਹੱਸ ਪਏ। ਵੀਡੀਓ 'ਤੇ ਪੀੜਤ ਔਰਤ ਨੇ ਟਿੱਪਣੀ ਕੀਤੀ ਹੈ ਅਤੇ ਹੱਡਬੀਬੀ ਸੁਣਾਈ ਹੈ।

    ਜਾਵੇਦ ਹਬੀਬ 'ਤੇ ਦੋਸ਼ ਲਗਾਉਣ ਵਾਲੀ ਔਰਤ ਦਾ ਨਾਂਅ ਪੂਜਾ ਗੁਪਤਾ ਹੈ, ਜਿਹੜੀ ਖੁਦ ਨੂੰ ਵੀਡੀਓ ਵਿੱਚ ਬਤੌਤ ਵਾਸੀ ਦੱਸ ਰਹੀ ਹੈ। ਵੀਡੀਓ ਵਿੱਚ ਕਹਿੰਦੀ ਹੈ, 'ਮੇਰਾ ਨਾਂਅ ਪੂਜਾ ਗੁਪਤਾ ਹੈ ਅਤੇ ਮੈਂ ਵੰਸ਼ਿਕਾ ਬਿਊਟੀ ਪਾਰਲਰ ਚਲਾਉਂਦੀ ਹਾਂ ਅਤੇ ਮੈਂ ਬੜੌਤ ਦੀ ਰਹਿਣ ਵਾਲੀ ਹਾਂ। ਮੈਂ ਕੱਲ ਜਾਵੇਦ ਹਬੀਬ ਸਰ ਦਾ ਸੈਮੀਨਾਰ ਲਾਇਆ ਸੀ। ਹਬੀਬ ਸਰ, ਜਿਸ ਵਿੱਚ ਉਨ੍ਹਾਂ ਨੇ ਮੈਨੂੰ ਵਾਲ ਬਣਵਾਉਣ ਲਈ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਨੇ ਬੁਰਾ ਵਿਹਾਰ ਕੀਤਾ। ਉਨ੍ਹਾਂ ਇਹ ਵਿਖਾਇਆ ਕਿ ਜੇਕਰ ਤੁਹਾਡੇ ਕੋਲ ਪਾਣੀ ਨਾ ਹੋਵੇ ਤਾਂ ਤੁਸੀ ਥੁੱਕ ਨਾਲ ਵੀ ਵਾਲ ਕਟਿੰਗ ਕਰਵਾ ਸਕਦੇ ਹੋ, ਤਾਂ ਮੈਂ ਹੇਅਰ ਕਟਿੰਗ ਨਹੀਂ ਕਰਵਾਈ। ਮੈਂ ਕਿਸੇ ਗਲੀ, ਨੁੱਕੜ ਦੇ ਨਾਈ ਤੋਂ ਕਟਿੰਗ ਕਰਵਾ ਲਵਾਂਗੀ, ਪਰ ਜਾਵੇਦ ਹਬੀਬ ਤੋਂ ਵਾਲ ਨਹੀਂ ਕਟਵਾਵਾਂਗੀ।'

    ਕੀ ਹੈ ਪੂਰਾ ਮਾਮਲਾ

    ਅਸਲ ਵਿੱਚ ਇਹ ਵੀਡੀਓ 3 ਜਨਵਰੀ ਦੀ ਹੈ ਅਤੇ ਇਹ ਪ੍ਰੋਗਰਾਮ ਮੁਜੱਫਰਨਗਰ ਵਿੱਚ ਹੋਇਆ ਸੀ। ਵੀਡੀਓ ਵਿੱਚ ਜਾਵੇਦ ਇੱਕ ਔਰਤ ਨੂੰ ਵਾਲ ਕੱਟਣ ਲਈ ਸਟੇਜ਼ 'ਤੇ ਬੁਲਾਉਂਦੇ ਹਨ ਅਤੇ ਵਾਲ ਕੱਟਣ ਤੋਂ ਪਹਿਲਾਂ ਕਹਿੰਦੇ ਹਨ, 'ਵਾਲ ਗੰਦੇ ਹਨ, ਗੰਦੇ ਕਿਉਂ ਹਨ ਕਿਉਂਕਿ ਸ਼ੈਂਪੂ ਨਹੀਂ ਲਾਇਆ ਹੈ, ਧਿਆਨ ਨਾਲ ਸੁਣੋ ਅਤੇ ਜੇਕਰ ਪਾਣੀ ਦੀ ਕਮੀ ਹੈ ਨਾ...(ਇਹ ਕਹਿੰਦਿਆਂ ਹੀ ਔਰਤ ਦੇ ਵਾਲਾਂ ਵਿੱਚ ਥੁੱਕਦੇ ਹਨ ਅਤੇ ਉਹ ਲੋਕ ਤਾੜੀ ਵਜਾਉਣ ਲੱਗਦੇ ਹਨ), ਅਬੇ ਇਸ ਥੁੱਕ ਵਿੱਚ ਜਾਨ ਹੈ।' ਫਿਲਹਾਲ ਔਰਤ ਨੇ ਜਾਵੇਦ ਹਬੀਬ 'ਤੇ ਵੀਡੀਓ ਰਾਹੀਂ ਦੋਸ਼ ਲਾਇਆ ਹੈ, ਹੁਣ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਹੋਈ ਹੈ।
    Published by:Krishan Sharma
    First published: