• Home
  • »
  • News
  • »
  • national
  • »
  • VIRAL VIDEO FIGHT BETWEEN TWO WOMEN OVER THROWING GARBAGE IN ROHTAK

ਕੂੜਾ ਸੁੱਟਣ ਨੂੰ ਲੈ ਕੇ ਦੋ ਔਰਤਾਂ 'ਚ ਝਗੜਾ, ਇਕ ਨੇ ਪਾੜਿਆ ਦੂਜੀ ਦਾ ਸਿਰ, Video Viral

ਲੜਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ

ਲੜਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ

  • Share this:
    ਰੋਹਤਕ ਦੇ ਸੁਨਾਰੀਆ ਪਿੰਡ (Sunaria Village) ਵਿਚ ਕੂੜਾ ਸੁੱਟਣ ਨੂੰ ਲੈ ਕੇ ਦੋ ਔਰਤਾਂ ਵਿਚਾਲੇ ਝਗੜਾ ਹੋ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

    ਵੀਡੀਓ 'ਚ ਇਕ ਔਰਤ ਨੂੰ ਗਲੀ 'ਚ ਝਾੜੂ ਲਗਾਉਂਦੇ ਦੇਖਿਆ ਜਾ ਸਕਦਾ ਹੈ। ਸਵੇਰ ਦੇ ਸਾਢੇ ਛੇ ਵੱਜੇ ਹਨ। ਔਰਤ ਸੜਕ 'ਤੇ ਝਾੜੂ ਮਾਰ ਰਹੀ ਹੈ ਅਤੇ ਦੂਜੇ ਪਾਸੇ ਕੂੜਾ ਕਰ ਰਹੀ ਹੈ। ਥੋੜ੍ਹੀ ਦੇਰ ਬਾਅਦ ਸਾਹਮਣੇ ਵਾਲੇ ਘਰ ਵਿਚੋਂ ਇਕ ਹੋਰ ਔਰਤ ਬਾਹਰ ਆਉਂਦੀ ਹੈ ਅਤੇ ਉਹ ਆਪਣੇ ਪੈਰਾਂ ਨਾਲ ਆਪਣੇ ਘਰ ਦੇ ਸਾਹਮਣੇ ਤੋਂ ਕੂੜਾ ਇਧਰ-ਉਧਰ ਕਰ ਰਹੀ ਹੈ।

    ਔਰਤ ਨੂੰ ਅਜਿਹਾ ਕਰਦਾ ਦੇਖ ਕੇ ਝਾੜੂ ਲਗਾ ਰਹੀ ਮਹਿਲਾ ਘਰੋਂ ਡੰਡਾ ਲਿਆ ਕੇ ਗੁਆਂਢਣ ਦੇ ਸਿਰ 'ਤੇ ਮਾਰਦੀ ਹੈ। ਹਾਲਾਂਕਿ ਹਮਲਾ ਕਰਨ ਵਾਲੀ ਔਰਤ ਦੇ ਪਤੀ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੀੜਤ ਔਰਤ ਦੇ ਸਿਰ 'ਚੋਂ ਖੂਨ ਨਿਕਲਣ ਲੱਗਦਾ ਹੈ, ਫਿਰ ਉਹ ਚੀਕ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਂਦੀ ਹੈ।

    ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰ ਗਲੀ ਵਿੱਚ ਆ ਗਏ ਅਤੇ ਇੱਕ ਦੂਜੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਇੱਕ ਦੂਜੇ 'ਤੇ ਡੰਡਿਆਂ ਅਤੇ ਭਾਂਡਿਆਂ ਨਾਲ ਹਮਲਾ ਕੀਤਾ ਗਿਆ। ਕੁਝ ਸਮਝਦਾਰ ਗੁਆਂਢੀਆਂ ਨੇ ਦਖਲ ਦੇ ਕੇ ਮਾਮਲਾ ਸੁਲਝਾ ਲਿਆ। ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕ ਇਕ-ਦੂਜੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰਨ ਲਈ ਪਹੁੰਚ ਗਏ।

    ਪੁਲਿਸ ਨੇ ਦੋਵਾਂ ਧਿਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਸੀ ਪਰ ਹੁਣ ਦੋਵੇਂ ਧਿਰਾਂ ਪੁਲਿਸ ਤੋਂ ਇੱਕ ਦੂਜੇ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੀਆਂ ਹਨ। ਸੀਸੀਟੀਵੀ ਫੁਟੇਜ ਵਿੱਚ ਪੂਰੀ ਘਟਨਾ ਸਾਫ਼ ਦਿਖਾਈ ਦੇ ਰਹੀ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਵੱਡੀ ਲੜਾਈ ਹੋ ਗਈ।
    Published by:Gurwinder Singh
    First published: