Home /News /national /

ਧੀ ਦੇ ਜਨਮ ਦੀ ਖ਼ੁਸ਼ੀ: ਸਪੈਸ਼ਲ ਹੈਲੀਕਾਪਟਰ ਰਾਹੀਂ ਧੀ ਨੂੰ ਪਿੰਡ ਲੈ ਕੇ ਪੁੱਜਿਆ ਪਰਿਵਾਰ, Viral Video

ਧੀ ਦੇ ਜਨਮ ਦੀ ਖ਼ੁਸ਼ੀ: ਸਪੈਸ਼ਲ ਹੈਲੀਕਾਪਟਰ ਰਾਹੀਂ ਧੀ ਨੂੰ ਪਿੰਡ ਲੈ ਕੇ ਪੁੱਜਿਆ ਪਰਿਵਾਰ, Viral Video

Maharashtra News: ਧੀਆਂ ਬੋਝ ਨਹੀਂ ਹੁੰਦੀਆਂ ਸਗੋਂ ਮਾਂ-ਬਾਪ ਦਾ ਪਿਆਰ ਅਤੇ ਬੇਟੀ ਦੇ ਜਨਮ 'ਤੇ ਖੁਸ਼ੀ (dauther birth happiness) ਮਨਾਈ ਜਾਂਦੀ ਹੈ। ਮਹਾਰਾਸ਼ਟਰ (Maharashtra) ਦੇ ਪੁਣੇ ਜ਼ਿਲੇ 'ਚ ਬੇਟੀ ਦੇ ਜਨਮ 'ਤੇ ਪਰਿਵਾਰ ਇੰਨਾ ਖੁਸ਼ ਸੀ ਕਿ ਉਸ ਦੇ ਸਵਾਗਤ (Dauther Welcome) ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਅਤੇ ਉਸ ਨੂੰ ਹੈਲੀਕਾਪਟਰ (Helicopter) ਰਾਹੀਂ ਘਰ ਲਿਆਂਦਾ ਗਿਆ।

ਹੋਰ ਪੜ੍ਹੋ ...
  • Share this:
    ਪੁਣੇ (Pune): Maharashtra News: ਇੱਕ ਸਮਾਂ ਸੀ ਜਦੋਂ ਧੀਆਂ (Girl Child) ਨੂੰ ਬੋਝ ਸਮਝਿਆ ਜਾਂਦਾ ਸੀ। ਲੜਕੀ (Daughter) ਦੇ ਜਨਮ ਤੋਂ ਬਾਅਦ ਪਰਿਵਾਰ 'ਚ ਸੁੰਨ ਪਸਰ ਜਾਂਦੀ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਧੀਆਂ ਬੋਝ ਨਹੀਂ ਹੁੰਦੀਆਂ ਸਗੋਂ ਮਾਂ-ਬਾਪ ਦਾ ਪਿਆਰ ਅਤੇ ਬੇਟੀ ਦੇ ਜਨਮ 'ਤੇ ਖੁਸ਼ੀ (dauther birth happiness) ਮਨਾਈ ਜਾਂਦੀ ਹੈ। ਮਹਾਰਾਸ਼ਟਰ (Maharashtra) ਦੇ ਪੁਣੇ ਜ਼ਿਲ੍ਹੇ 'ਚ ਬੇਟੀ ਦੇ ਜਨਮ 'ਤੇ ਪਰਿਵਾਰ ਇੰਨਾ ਖੁਸ਼ ਸੀ ਕਿ ਉਸ ਦੇ ਸਵਾਗਤ (Dauther Welcome) ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਅਤੇ ਉਸ ਨੂੰ ਹੈਲੀਕਾਪਟਰ (Helicopter) ਰਾਹੀਂ ਘਰ ਲਿਆਂਦਾ ਗਿਆ।

    ਸਮਾਚਾਰ ਏਜੰਸੀ ਏਐਨਆਈ ਮੁਤਾਬਕ ਪੁਣੇ ਦੇ ਸ਼ੈਲਗਾਓਂ 'ਚ ਜਾਰੇਕਰ ਪਰਿਵਾਰ ਬੇਟੀ ਦੇ ਜਨਮ ਤੋਂ ਖੁਸ਼ ਸੀ ਅਤੇ ਉਸ ਨੂੰ ਹੈਲੀਕਾਪਟਰ ਰਾਹੀਂ ਪਿੰਡ ਲੈ ਕੇ ਆਇਆ। ਨਵਜੰਮੀ ਬੱਚੀ ਦੇ ਪਿਤਾ ਵਿਸ਼ਾਲ ਜਾਰੇਕਰ ਨੇ ਦੱਸਿਆ ਕਿ ਸਾਡੇ ਪੂਰੇ ਪਰਿਵਾਰ ਵਿੱਚ ਕੋਈ ਲੜਕੀ ਨਹੀਂ ਸੀ। ਇਸ ਲਈ ਬੇਟੀ ਦੇ ਜਨਮ ਤੋਂ ਬਾਅਦ, ਉਸ ਦੇ ਸੁਆਗਤ ਨੂੰ ਖਾਸ ਬਣਾਉਣ ਲਈ, ਅਸੀਂ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਅਤੇ ਉਸ ਨੂੰ ਘਰ ਲੈ ਆਏ।

    ANI ਦੁਆਰਾ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੀ ਦੇ ਪਿਤਾ ਉਸ ਨੂੰ ਹੈਲੀਕਾਪਟਰ ਰਾਹੀਂ ਲੈ ਕੇ ਪਿੰਡ ਪਹੁੰਚੇ ਅਤੇ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਬੇਟੀ ਦਾ ਸਵਾਗਤ ਕੀਤਾ।

    ਇਸ ਹੈਲੀਕਾਪਟਰ ਦੀ ਸਵਾਰੀ ਲਈ ਪਰਿਵਾਰ ਨੇ 1 ਲੱਖ ਰੁਪਏ ਖਰਚ ਕੀਤੇ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਪਰਿਵਾਰ ਨੇ ਇਸ ਤਰ੍ਹਾਂ ਬੇਟੀ ਦੇ ਜਨਮ ਦਾ ਜਸ਼ਨ ਮਨਾਇਆ ਹੋਵੇ। ਇਸ ਤੋਂ ਪਹਿਲਾਂ ਰਾਜਸਥਾਨ ਦੇ ਨਾਗੌਰ 'ਚ ਇਕ ਪਰਿਵਾਰ ਨੇ ਬੇਟੀ ਦੇ ਜਨਮ 'ਤੇ ਅਜਿਹਾ ਹੀ ਜਸ਼ਨ ਮਨਾਇਆ ਸੀ। ਇੱਥੇ ਦੱਸ ਦੇਈਏ ਕਿ 35 ਸਾਲ ਬਾਅਦ ਕਿਸਾਨ ਪਰਿਵਾਰ ਦੇ ਘਰ ਲੜਕੀ ਹੋਣ 'ਤੇ ਪਰਿਵਾਰ ਵਾਲੇ ਲੜਕੀ ਨੂੰ ਆਪਣੇ ਨਾਨਕੇ ਘਰ ਤੋਂ ਹੈਲੀਕਾਪਟਰ 'ਚ ਬਿਠਾ ਕੇ ਘਰ ਪਹੁੰਚੇ।

    ਇੰਨਾ ਹੀ ਨਹੀਂ ਬੱਚੀ ਦੇ ਸਵਾਗਤ ਲਈ ਹੈਲੀਪੈਡ ਤੋਂ ਘਰ ਤੱਕ ਫੁੱਲਾਂ ਦੀ ਵਰਖਾ ਕੀਤੀ ਗਈ। ਹੈਰਾਨੀ ਦੀ ਗੱਲ ਹੈ ਕਿ ਕਿਸਾਨ ਪਰਿਵਾਰ ਨੇ ਫਸਲ ਵੇਚ ਕੇ ਇਸ ਸਮਾਗਮ 'ਤੇ 5 ਲੱਖ ਰੁਪਏ ਖਰਚ ਕੀਤੇ।

    ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿੱਚ ਧੀ ਦੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਇੱਕ ਕਿਸਾਨ ਨੇ ਹੈਲੀਕਾਪਟਰ ਰਾਹੀਂ ਧੀ ਨੂੰ ਸਹੁਰੇ ਘਰ ਭੇਜ ਦਿੱਤਾ। ਕਿਸਾਨ ਦਾ ਸੁਪਨਾ ਸੀ ਕਿ ਜਦੋਂ ਉਸ ਦੀ ਧੀ ਦਾ ਵਿਆਹ ਹੋਵੇਗਾ ਤਾਂ ਉਹ ਉਸ ਨੂੰ ਹੈਲੀਕਾਪਟਰ ਰਾਹੀਂ ਵਿਦਾ ਕਰੇਗਾ।
    Published by:Krishan Sharma
    First published:

    Tags: Daughters, Father-Daughter, Inspiration, Maharashtra

    ਅਗਲੀ ਖਬਰ