Viral Video: ਕਰਵਾ ਚੌਥ ਦੇ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦਿਆਂ ਹਨ। ਪਰ ਇਸ ਦਿਨ ਬੜਾ ਹੀ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਗਾਜ਼ੀਆਬਾਦ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗਾਜ਼ੀਆਬਾਦ 'ਚ ਵੀਰਵਾਰ ਨੂੰ ਇਕ ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਖਰੀਦਦਾਰੀ ਕਰਦੇ ਦੇਖਿਆ ਅਤੇ ਉਸ ਦੀ ਕਰਵਾ ਚੌਥ ਵਾਲੇ ਦਿਨ ਖੂਬ ਕੁੱਟਮਾਰ ਕੀਤੀ। ਇਹ ਪੂਰਾ ਮਾਮਲਾ ਦੁਕਾਨ 'ਚ ਲੱਗੇ CCTV ਕੈਮਰੇ 'ਚ ਕੈਦ ਹੋ ਗਈ। ਕਰਵਾ ਚੌਥ 'ਤੇ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਦੱਸ ਦਈਏ ਕਿ ਪਤਨੀ ਅਤੇ ਉਸ ਦੀ ਮਾਂ ਬਜ਼ਾਰ ਕੁਝ ਸਮਾਨ ਲੈਣ ਗਈਆਂ ਸਨ। ਪਤਨੀ, ਮਾਂ ਅਤੇ ਉਸ ਦੀ ਸਹੇਲੀਆਂ ਨੇ ਮਿਲ ਕੇ ਆਦਮੀ ਦਾ ਕਾਲਰ ਫੜ ਕੇ ਉਸ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਆਸ-ਪਾਸ ਭੀੜ ਇਕਠੀ ਹੋ ਗਈ। ਜਦੋਂ ਆਦਮੀ ਦੀ 'ਗਰਲਫ੍ਰੈਂਡ' ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਦਿਖਾਈ ਦਿੰਦੀ ਹੈ, ਤਾਂ ਉਸ ਨੂੰ ਵੀ ਬਰਾਬਰ ਕੁੱਟਿਆ ਜਾਂਦਾ ਹੈ। ਜਿੱਥੇ ਇਹ ਘਟਨਾ ਵਾਪਰੀ ਉੱਥੇ ਦੁਕਾਨਦਾਰ 'ਬਾਹਰ, ਬਾਹਰ' (Out! Out!) ਚੀਕਦਾ ਸੁਣਿਆ ਜਾ ਸਕਦਾ ਹੈ ਕਿ ਮਾਮਲਾ ਦੁਕਾਨ ਦੇ ਬਾਹਰ ਲਿਜਾਇਆ ਜਾਵੇ।
On Karwa Chauth, Husband Gets Thrashed by Wife and Mother-in-Law After Getting Caught Red-Handed Shopping With Girlfriend in Ghaziabad pic.twitter.com/DGFm1ZWjPk
— Subodh Srivastava 🇮🇳 (@SuboSrivastava) October 13, 2022
ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਪਤਨੀ ਨੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਖਬਰਾਂ ਮੁਤਾਬਕ ਪਤਨੀ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਆਪਣੇ ਮਾਤਾ-ਪਿਤਾ ਕੋਲ ਰਹਿਣ ਲਈ ਚਲੀ ਗਈ ਹੈ। ਕਰਵਾ ਚੌਥ 'ਤੇ, ਉਹ ਆਪਣੀ ਮਾਂ ਨਾਲ ਖਰੀਦਦਾਰੀ ਕਰਨ ਗਈ ਸੀ, ਅਤੇ ਆਪਣੇ ਪਤੀ ਨੂੰ ਕਿਸੇ ਹੋਰ ਨਾਲ ਦੇਖਿਆ ਜਿਸ ਤੋਂ ਬਾਅਦ ਕੁੱਟਮਾਰ ਤੱਕ ਪਹੁੰਚ ਗਈ ਹੈ।
ਕਰਵਾ ਚੌਥ ਇੱਕ ਹਿੰਦੂ ਤਿਉਹਾਰ ਹੈ ਜੋ ਮੁੱਖ ਤੌਰ 'ਤੇ ਦੇਸ਼ ਦੇ ਉੱਤਰ ਅਤੇ ਪੱਛਮ ਵਿੱਚ ਮਨਾਇਆ ਜਾਂਦਾ ਹੈ। ਵਿਆਹੁਤਾ ਔਰਤਾਂ ਇਸ ਦਿਨ ਵਰਤ ਰੱਖਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ। ਕਰਵਾ ਚੌਥ ਹਿੰਦੂ ਮਹੀਨੇ ਕਾਰਤਿਕ ਵਿੱਚ ਕ੍ਰਿਸ਼ਨ ਪੱਖ ਦੇ ਚੌਥੇ ਦਿਨ, ਜਾਂ ਹਨੇਰੇ ਪੰਦਰਵਾੜੇ ਨੂੰ ਮਨਾਇਆ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।