ਰਾਜਕੁਮਾਰ ਰਾਓ ਤੇ ਪਤਰਲੇਖਾ ਦਾ ਵਿਆਹ ਬਾਲੀਵੁੱਡ ‘ਚ ਟਾਕ ਆਫ਼ ਦ ਟਾਊਨ ਬਣਿਆ ਰਿਹਾ। ਕਿੳੇੁਂਕਿ ਇਹ ਵੀਆਈਪੀ ਵਿਆਹ ਹੋਣ ਦੇ ਨਾਲ ਨਾਲ ਅਨੋਖਾ ਤੇ ਅਲੱਗ ਵੀ ਸੀ। ਦਰਅਸਲ, ਰਾਜਕੁਮਾਰ ਰਾਓ ਨੇ ਵਿਆਹ ਦੀਆਂ ਰਸਮਾਂ ਅਦਾ ਕਰਨ ਦੌਰਾਨ ਆਪਣੀ ਪਤਨੀ ਪਤਰਲੇਖਾ ਤੋਂ ਆਪਣੀ ਮਾਂਗ ਵਿੱਚ ਸਿੰਦੂਰ ਭਰਵਾਇਆ ਸੀ। ਇਸ ਦਾ ਕਾਰਨ ਉਨ੍ਹਾਂ ਨੇ ਦਸਿਆ ਕਿ ਪਤਰਲੇਖਾ ਕਿਸੇ ਵੀ ਲਿਹਾਜ਼ ਨਾਲ ਉਨ੍ਹਾਂ ਤੋਂ ਘੱਟ ਨਹੀਂ ਹੈ। ਸਮਾਜ ;’ਚ ਔਰਤ ਤੇ ਮਰਦ ਦਾ ਬਰਾਬਰ ਦਾ ਦਰਜਾ ਹੈ, ਇਹ ਰਾਓ ਲਈ ਸਿਰਫ਼ ਕਿਤਾਬੀ ਗੱਲਾਂ ਨਹੀਂ ਹਨ, ਸਗੋਂ ਉਹ ਇਸ ਤੱਥ ‘ਤੇ ਚੱਲਣਾ ਵੀ ਚਾਹੁੰਦੇ ਹਨ। ਇਸੇ ਕਰਕੇ ਉਨ੍ਹਾਂ ਨੇ ਆਪਣੇ ਵਿਆਹ ਦੀ ਰਸਮ ਦੌਰਾਨ ਆਪਣੀ ਪਤਨੀ ਤੋਂ ਆਪਣੀ ਮਾਂਗ ਭਰਵਾਈ।
ਇਸ ਦਾ ਵੀਡੀਓ ਰਾਜਕੁਮਾਰ ਰਾਓ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਪਾਇਆ ਜੋ ਕਿ ਖ਼ਾਸਾ ਦੇਖਿਆ ਗਿਆ ਅਤੇ ਪਸੰਦ ਵੀ ਕੀਤਾ ਗਿਆ ਸੀ। ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ ਸੀ। ਹੁਣ ਰਾਜਕੁਮਾਰ ਤੇ ਪਤਰਲੇਖਾ ਦੀ ਇਸੇ ਗੱਲ ਤੋਂ ਪ੍ਰੇਰਿਤ ਹੋ ਬੰਗਾਲ ਦੇ ਕੋਲਕਾਤਾ ਦੀ ਇਕ ਲਾੜੀ ਨੇ ਆਪਣੇ ਲਾੜੇ ਦੀ ਮਾਂਗ ਸਿੰਦੂਰ ਨਾਲ ਭਰੀ।
View this post on Instagram
ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲਾੜਾ ਆਪਣੀ ਦੁਲਹਨ ਤੋਂ ਖ਼ੁਸ਼ੀ ਖ਼ੁਸ਼ੀ ਆਪਣੀ ਮਾਂਗ ਭਰਵਾ ਰਿਹਾ ਹੈ। ਇਸ ਤੋਂ ਬਾਅਦ ਇਹ ਜੋੜਾ ਪਿਆਰ ਨਾਲ ਆਪਸ ਵਿੱਚ ਗਲ ਮਿਲਦਾ ਹੈ। ਇਹ ਹੋਰ ਕੁੱਝ ਨਹੀਂ ਉਨ੍ਹਾਂ ਦੇ ਪਿਆਰ ਤੇ ਆਪਣੀ ਬਰਾਬਰੀ ਤੇ ਤਾਲਮੇਲ ਦਾ ਸੰਦੇਸ਼ ਹੈ, ਜਿਸ ਨੂੰ ਹਰ ਕਿਸੇ ਵੀ ਆਪਣੀ ਜ਼ਿੰਦਗੀ ਵਿੱਚ ਅਪਨਾਉਣਾ ਚਾਹੀਦਾ ਹੈ।
ਇਸ ਵਿਆਹ ਨੂੰ ਆਪਣੇ ਆਪ ਵਿਚ ਇਕ ਅਨੋਖਾ ਵਿਆਹ ਮੰਨਿਆ ਜਾ ਰਿਹਾ ਹੈ, ਕਿਉਂਕਿ ਆਮਤੌਰ 'ਤੇ ਵਿਆਹਾਂ 'ਚ ਸਿੰਦੂਰ ਲਾੜਾ ਭਰਦਾ ਹੈ ਪਰ ਕੋਲਕਾਤਾ 'ਚ ਹੋਏ ਇਸ ਅਨੋਖੇ ਵਿਆਹ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਵਿਆਹ ਦੇ ਮੰਡਪ 'ਚ ਬੈਠੀ ਲਾੜੀ ਲਾੜੇ ਦੀ ਮੰਗ 'ਚ ਸਿੰਦੂਰ ਭਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਅਨੋਖਾ ਵਿਆਹ 2 ਦਸੰਬਰ ਨੂੰ ਹੋਇਆ ਸੀ। ਵੀਡੀਓ 'ਚ ਨਜ਼ਰ ਆ ਰਹੇ ਲਾੜੇ-ਲਾੜੀ ਦੇ ਨਾਂ ਸ਼ਾਲਿਨੀ ਅਤੇ ਅੰਕਨ ਹਨ। ਇਸ ਵਿਆਹ 'ਚ ਜਿੱਥੇ ਲਾੜਾ ਆਪਣੀ ਲਾੜੀ ਦੀ ਮੰਗ 'ਚ ਸਿੰਦੂਰ ਭਰਦਾ ਹੈ, ਉੱਥੇ ਹੀ ਦੁਲਹਨ ਵੀ ਆਪਣੇ ਲਾੜੇ ਦੀ ਮੰਗ 'ਚ ਸਿੰਦੂਰ ਭਰਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਸ਼ਾਲਿਨੀ ਦੀ ਭੈਣ ਕ੍ਰਿਤਿਕਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਵਾਇਰਲ ਹੋ ਰਹੀ ਵੀਡੀਓ 'ਚ ਲਾੜੀ ਆਪਣੇ ਲਾੜੇ ਦੀ ਮੰਗ 'ਚ ਸਿੰਦੂਰ ਭਰਦੀ ਨਜ਼ਰ ਆ ਰਹੀ ਹੈ। ਸ਼ਾਲਿਨੀ ਲਾੜੇ ਦੀ ਮੰਗ 'ਚ ਸਿੰਦੂਰ ਭਰਦੇ ਹੋਏ ਮੁਸਕਰਾ ਰਹੀ ਹੈ ਅਤੇ ਲਾੜਾ ਵੀ ਇਸ ਰਸਮ ਨੂੰ ਬੜੇ ਪਿਆਰ ਨਾਲ ਨਿਭਾ ਰਿਹਾ ਹੈ। ਸਿੰਦੂਰ ਭਰਨ ਤੋਂ ਬਾਅਦ, ਉਹ ਆਪਣੇ ਪਤੀ ਨੂੰ ਗਲੇ ਲਗਾ ਲੈਂਦੀ ਹੈ ਅਤੇ ਉਥੇ ਮੌਜੂਦ ਹਰ ਕੋਈ ਉਸਨੂੰ ਉਤਸ਼ਾਹਿਤ ਕਰਦਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਅਭਿਨੇਤਾ ਰਾਜਕੁਮਾਰ ਰਾਓ ਅਤੇ ਅਭਿਨੇਤਰੀ ਪਾਤਰਾਲੇਖਾ ਰਾਓ ਦੇ ਪਿਛਲੇ ਦਿਨੀਂ ਹੋਏ ਵਿਆਹ ਦੀ ਯਾਦ ਆ ਗਈ। ਵਿਆਹ 'ਚ ਪਾਤਰਾਲੇਖਾ ਨੇ ਆਪਣੇ ਲਾੜੇ ਰਾਜਕੁਮਾਰ ਰਾਓ ਦੀ ਮੰਗ 'ਚ ਸਿੰਦੂਰ ਭਰਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Bollywood, Bride, Couple, Entertainment news, Instagram, Marriage, Social media, Viral video, Wedding, West bengal