Vizag Tragedy: ਇਕ ਛੋਟੀ ਜਿਹੀ ਗੜਬੜੀ ਨਾਲ 11 ਦੀ ਮੌਤ, ਜਾਣੋ ਕਿਵੇਂ ਰਸਾਇਣਕ ਪਲਾਂਟ ਤੋਂ ਗੈਸ ਲੀਕ ਹੋਈ

News18 Punjabi | News18 Punjab
Updated: May 8, 2020, 5:30 PM IST
share image
Vizag Tragedy: ਇਕ ਛੋਟੀ ਜਿਹੀ ਗੜਬੜੀ ਨਾਲ 11 ਦੀ ਮੌਤ, ਜਾਣੋ ਕਿਵੇਂ ਰਸਾਇਣਕ ਪਲਾਂਟ ਤੋਂ ਗੈਸ ਲੀਕ ਹੋਈ
ਪੂਰੇ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੀਆਂ ਦੋ ਟੈਂਕੀਆਂ ਵਿੱਚ ਰੱਖੀ ਸਟਾਇਰੀਨ ਗੈਸ ਨਾਲ ਜੁੜੇ ਫਰਿੱਜ ਯੂਨਿਟ ਵਿੱਚ ਤਕਨੀਕੀ ਨੁਕਸ ਹੋਣ ਕਾਰਨ ਗੈਸ ਬਣ ਗਈ ਅਤੇ ਲੀਕੇਜ ਹੋਣ ਲੱਗੀ।

ਪੂਰੇ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੀਆਂ ਦੋ ਟੈਂਕੀਆਂ ਵਿੱਚ ਰੱਖੀ ਸਟਾਇਰੀਨ ਗੈਸ ਨਾਲ ਜੁੜੇ ਫਰਿੱਜ ਯੂਨਿਟ ਵਿੱਚ ਤਕਨੀਕੀ ਨੁਕਸ ਹੋਣ ਕਾਰਨ ਗੈਸ ਬਣ ਗਈ ਅਤੇ ਲੀਕੇਜ ਹੋਣ ਲੱਗੀ।

  • Share this:
  • Facebook share img
  • Twitter share img
  • Linkedin share img
ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ (Visakhapatnam)  ਵਿੱਚ ਐਲਜੀ ਪੋਲੀਮਰ ਇੰਡਸਟਰੀ ਫੈਕਟਰੀ (LG Polymer Industry) ਵਿੱਚ ਵੀਰਵਾਰ ਨੂੰ ਇੱਕ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਪੂਰੇ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੀਆਂ ਦੋ ਟੈਂਕੀਆਂ ਵਿੱਚ ਰੱਖੀ ਸਟਾਇਰੀਨ ਗੈਸ ਨਾਲ ਜੁੜੇ ਫਰਿੱਜ ਯੂਨਿਟ ਵਿੱਚ ਤਕਨੀਕੀ ਨੁਕਸ ਹੋਣ ਕਾਰਨ ਗੈਸ ਬਣ ਗਈ ਅਤੇ ਲੀਕੇਜ ਹੋਣ ਲੱਗੀ।

ਜ਼ਿਲ੍ਹਾ ਮੈਜਿਸਟਰੇਟ ਵੀ ਵਿਨੈ ਚੰਦ ਨੇ ਕਿਹਾ ਕਿ ਗੈਸ ਲੀਕ ਹੋਣਾ ਇੰਨੀ ਤੇਜ਼ੀ ਨਾਲ ਹੋਇਆ ਕਿ ਕਈਂ ਪਿੰਡਾਂ ਦੇ ਲੋਕ ਪ੍ਰਭਾਵਤ ਹੋਏ। ਉਨ੍ਹਾਂ ਕਿਹਾ ਕਿ ਲੀਕ ਹੋਣ ਕਾਰਨ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ, ਜਿਸ ਕਾਰਨ ਇਸ ਨੂੰ ਰੋਕਣ ਵਿੱਚ ਬਹੁਤ ਮੁਸ਼ਕਲ ਆਈ ਸੀ। ਸਭ ਸਵੇਰੇ ਸਾਢੇ ਨੌਂ ਵਜੇ ਲੀਕ ਹੋਣ ਛਾਈ ਧੁੰਦ ਦੂਰ ਹੋਈ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਟਾਇਰੀਨ ਨੂੰ ਆਮ ਤੌਰ ਤੇ ਟੈਂਕ ਵਿਚ ਤਰਲ ਰੂਪ ਵਿਚ ਰੱਖਿਆ ਜਾਂਦਾ ਹੈ ਅਤੇ ਇਸ ਦਾ ਭੰਡਾਰਨ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਘੱਟ ਰੱਖਿਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਦੋਂ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਘੱਟ ਹੁੰਦਾ ਹੈ। ਹਾਲਾਂਕਿ, ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫਰਿੱਜ ਯੂਨਿਟ ਵਿਚ ਆਈ ਗੜਬੜੀ ਕਾਰਨ ਇਹ ਰਸਾਇਣ ਗੈਸ ਵਿਚ ਬਦਲ ਗਿਆ।

ਉਨ੍ਹਾਂ ਕਿਹਾ ਕਿ ਤਕਨੀਕੀ ਗੜਬੜੀ ਕਾਰਨ ਸਰੋਵਰ ਵਿਚ ਰੱਖਿਆ ਰਸਾਇਣ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਉਪਰ ਗਿਆ ਅਤੇ ਇਹ ਗੈਸ ਵਿਚ ਬਦਲ ਗਿਆ ਅਤੇ ਨਸ਼ਟ ਹੋਣ ਲੱਗਾ। ਵੀਰਵਾਰ ਦੀ ਸਵੇਰ ਜਦੋਂ ਇਹ ਗੈਸ ਲੀਕ ਹੋਣ ਲੱਗੀ ਤਾਂ ਆਸ ਪਾਸ ਦੇ ਇਲਾਕਿਆਂ ਵਿਚ ਫੈਲ ਗਈ ਅਤੇ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲ ਸਕਿਆ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ।
ਸਟਾਇਰੀਨ ਦੋ ਟੈਂਕੀਆਂ ਵਿਚ ਭਰੀ ਹੋਈ

ਫੈਕਟਰੀ ਵਿੱਚ ਸਟੈਰੀਨ ਸਟੋਰ ਕਰਨ ਲਈ ਦੋ  3,500 ਕਿੱਲੋਲੀਟਰ ਅਤੇ 2500 ਕਿਲੋਲੀਟਰ ਦੇ ਦੌ ਟੈਂਕ ਹਨ। ਗੈਸ ਲੀਕ ਇਕ 2500 ਕਿਲੋਲੀਟਰ ਟੈਂਕ ਵਿਚ ਹੋਈ। ਹਾਦਸੇ ਦੇ ਸਮੇਂ ਟੈਂਕ ਵਿਚ 1,800 ਕਿਲੋਲੀਟਰ ਸਟਾਈਲਨ ਸੀ।

11 ਮਾਰੇ ਗਏ, 1 ਹਜ਼ਾਰ ਤੋਂ ਵੱਧ ਪ੍ਰਭਾਵਿਤ ਹੋਏ

ਵੀਰਵਾਰ ਸਵੇਰੇ ਵਿਸ਼ਾਖਾਪਟਨਮ ਵਿੱਚ ਐਲਜੀ ਪੋਲੀਮਰ ਉਦਯੋਗ ਦੀ ਫੈਕਟਰੀ ਵਿੱਚ ਹੋਏ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 1 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਪਲਾਂਟ ਦੇ ਆਸਪਾਸ ਕਈ ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਪਿੰਡ ਖਾਲੀ ਕਰਵਾ ਲਏ ਗਏ ਹਨ। ਸਟਾਇਰੀਨ ਗੈਸ ਨੂੰ ਦੂਰ ਕਰਨ ਲਈ, ਪੀਟੀਬੀਸੀ (ਪੈਰਾ-ਟੈਰਸ਼ਰੀ ਬਿਊਟਾਈਲ ਕੈਟੇਕੋਲ) ਨੂੰ ਗੁਜਰਾਤ ਤੋਂ ਏਅਰ ਇੰਡੀਆ ਦੇ ਵਿਸ਼ੇਸ਼ ਕਾਰਗੋ ਜਹਾਜ਼ ਵਿਚ ਲਿਆਂਦਾ ਗਿਆ ਹੈ।
First published: May 8, 2020, 10:57 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading