• Home
  • »
  • News
  • »
  • national
  • »
  • VISAKHAPATNAM TWO YEARS AFTER THE DEATH OF TWO DAUGHTERS THE COUPLE HAS TWINS ON THE SAME DAY

ਦੋ ਧੀਆਂ ਦੀ ਮੌਤ ਦੇ ਦੋ ਸਾਲਾਂ ਬਾਅਦ ਉਸੇ ਦਿਨ ਪਰਿਵਾਰ ਦੇ ਘਰ ਲਿਆ ਜੁੜਵਾ ਬੱਚੀਆਂ ਨੇ ਜਨਮ

ਦੋ ਧੀਆਂ ਦੀ ਮੌਤ ਦੇ ਬਾਅਦ ਉਸੇ ਦਿਨ ਪਰਿਵਾਰ ਦੇ ਘਰ ਲਿਆ ਜੁੜਵਾ ਬੱਚੀਆਂ ਨੇ ਜਨਮ (ਸੰਕੇਤਕ ਫੋਟੋ)

  • Share this:
    ਆਂਧਰਾ ਪ੍ਰਦੇਸ਼ (Andhra Pradesh) ਦੇ ਵਿਸ਼ਾਖਾਪਟਨਮ (Vizag) ਦੇ ਵਸਨੀਕ ਟੀ ਅਪੱਲਾ ਰਾਜੂ ਅਤੇ ਭਾਗਯਲਕਸ਼ਮੀ ਨੇ 15 ਸਤੰਬਰ 2019 ਨੂੰ ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ ਵਿੱਚ ਇੱਕ ਕਿਸ਼ਤੀ ਹਾਦਸੇ ਵਿੱਚ ਆਪਣੀਆਂ ਦੋ ਬੇਟੀਆਂ ਨੂੰ ਗੁਆ ਦਿੱਤਾ ਸੀ। ਇਸ ਹਾਦਸੇ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

    ਇਸੇ ਹਾਦਸੇ ਵਿੱਚ ਰਾਜੂ ਅਤੇ ਭਾਗਯਲਕਸ਼ਮੀ ਦੀਆਂ ਦੋ ਧੀਆਂ, ਜਿਨ੍ਹਾਂ ਦੀ ਉਮਰ 3 ਸਾਲ ਅਤੇ 1 ਸਾਲ ਸੀ, ਦੀ ਵੀ ਮੌਤ ਹੋ ਗਈ। ਇਸ ਦੁਰਘਟਨਾ ਦੇ ਠੀਕ ਦੋ ਸਾਲ ਬਾਅਦ 15 ਸਤੰਬਰ 2021 ਨੂੰ, ਭਾਗਯਲਕਸ਼ਮੀ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਸ ਨੂੰ ਕਿਸਮਤ ਦਾ ਗੇੜ ਕਿਹਾ ਜਾਵੇਗਾ ਕਿ ਦੋਵੇਂ ਧੀਆਂ ਹਨ। ਜੋੜੇ ਦਾ ਕਹਿਣਾ ਹੈ ਕਿ ਜਿਸ ਦਿਨ ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਗੁਆਇਆ, ਉਸ ਦਿਨ ਜੁੜਵਾਂ ਬੱਚਿਆਂ ਦਾ ਹੋਣਾ ਰੱਬ ਦਾ ਅਸ਼ੀਰਵਾਦ ਹੈ।

    ਅੱਜ ਤੋਂ ਦੋ ਸਾਲ ਪਹਿਲਾਂ, 15 ਸਤੰਬਰ 2019 ਨੂੰ ਸ਼ੀਸ਼ੇ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਰਾਜੂ ਦੇ ਘਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੋਦਾਵਰੀ ਨਦੀ ਵਿੱਚ ਇੱਕ ਕਿਸ਼ਤੀ ਡੁੱਬ ਗਈ।32 ਸਾਲਾ ਰਾਜੂ ਨੇ ਕਿਹਾ ਕਿ ਉਹ ਉਸ ਦਿਨ ਥੋੜ੍ਹੀ ਬੇਚੈਨੀ ਮਹਿਸੂਸ ਕਰ ਰਿਹਾ ਸੀ, ਜਿਸ ਕਾਰਨ ਜੋੜੇ ਨੇ ਆਖਰੀ ਸਮੇਂ 'ਤੇ ਆਪਣੀ ਯਾਤਰਾ ਰੱਦ ਕਰ ਦਿੱਤੀ। ਹਾਲਾਂਕਿ, ਉਸ ਨੇ ਆਪਣੀਆਂ ਦੋ ਧੀਆਂ ਗੀਤਾ ਵੈਸ਼ਨਵੀ (3) ਅਤੇ ਧਤਰੀ ਅਨੰਨਿਆ (1) ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਸ਼੍ਰੀ ਰਾਮ ਮੰਦਰ ਦੀ ਯਾਤਰਾ ਲਈ ਭੇਜਿਆ ਸੀ। ਇਸ ਕਿਸ਼ਤੀ ਵਿੱਚ ਉਸ ਦੇ ਪਰਿਵਾਰ ਦੇ 11 ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਸਿਰਫ ਇੱਕ ਮੈਂਬਰ ਨੂੰ ਬਚਾਇਆ ਜਾ ਸਕਿਆ ਹੈ।

    ਭਾਗਯਲਕਸ਼ਮੀ ਨੇ ਦੱਸਿਆ ਕਿ ਨਵਜੰਮੇ ਬੱਚਿਆਂ ਵਿੱਚ ਵੀ ਉਨ੍ਹਾਂ ਦੀਆਂ ਭੈਣਾਂ (ਮ੍ਰਿਤਕ) ਵਾਲੇ ਲੱਛਣ ਹਨ। ਦੋਵੇਂ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ। ਉਸ ਨੇ ਦੱਸਿਆ ਕਿ ਕਿਸ਼ਤੀ ਹਾਦਸੇ ਵਿੱਚ ਸਾਡੇ ਪਰਿਵਾਰ ਦੇ 10 ਰਿਸ਼ਤੇਦਾਰ ਮਾਰੇ ਗਏ। ਹਾਲਾਂਕਿ, ਹੁਣ ਅਸੀਂ ਨਵਜੰਮੇ ਬੱਚਿਆਂ ਦੇ ਆਉਣ ਨਾਲ ਬਹੁਤ ਖੁਸ਼ ਹਾਂ।

    ਡਾਕਟਰ ਪੀ ਸੁਧਾ ਪਦਮਸ਼੍ਰੀ ਨੇ ਦੱਸਿਆ ਕਿ ਜੋੜੇ ਨੇ ਇੱਕ ਸਾਲ ਪਹਿਲਾਂ ਉਸ ਨਾਲ ਸੰਪਰਕ ਕੀਤਾ ਸੀ। ਆਪਣੀਆਂ ਦੋ ਧੀਆਂ ਨੂੰ ਗੁਆਉਣ ਤੋਂ ਬਾਅਦ ਇਹ ਜੋੜਾ ਬਹੁਤ ਸਦਮੇ ਵਿੱਚ ਸੀ। ਮੈਂ ਉਸ ਨੂੰ ਆਈਵੀਐਫ ਪ੍ਰਕਿਰਿਆ ਸਮਝਾਈ ਅਤੇ ਇਲਾਜ ਸ਼ੁਰੂ ਕੀਤਾ। ਸਾਡੇ ਕੋਲ ਜੋੜੇ ਦੀ ਤਰੀਕ 20 ਅਕਤੂਬਰ ਸੀ ਪਰ ਬੱਚਿਆਂ ਦਾ ਜਨਮ 15 ਸਤੰਬਰ ਨੂੰ ਹੋਇਆ।
    Published by:Gurwinder Singh
    First published:
    Advertisement
    Advertisement