Home /News /national /

ਨਸ਼ੇ 'ਚ ਟੱਲੀ ਔਰਤ ਨੇ ਉਤਾਰੇ ਕੱਪੜੇ, ਏਅਰ ਹੋਸਟੈੱਸ ਨੂੰ ਮਾਰਿਆ ਮੁੱਕਾ, ਮੁੰਬਈ ਆ ਰਹੀ ਫਲਾਈਟ 'ਚ ਹੰਗਾਮਾ

ਨਸ਼ੇ 'ਚ ਟੱਲੀ ਔਰਤ ਨੇ ਉਤਾਰੇ ਕੱਪੜੇ, ਏਅਰ ਹੋਸਟੈੱਸ ਨੂੰ ਮਾਰਿਆ ਮੁੱਕਾ, ਮੁੰਬਈ ਆ ਰਹੀ ਫਲਾਈਟ 'ਚ ਹੰਗਾਮਾ

ਨਸ਼ੇ 'ਚ ਟੱਲੀ ਔਰਤ ਨੇ ਉਤਾਰੇ ਕੱਪੜੇ, ਏਅਰ ਹੋਸਟੈੱਸ ਨੂੰ ਮਾਰਿਆ ਮੁੱਕਾ, ਫਲਾਈਟ ਚ ਹੰਗਾਮਾ (ਸੰਕੇਤਕ ਫੋਟੋ)

ਨਸ਼ੇ 'ਚ ਟੱਲੀ ਔਰਤ ਨੇ ਉਤਾਰੇ ਕੱਪੜੇ, ਏਅਰ ਹੋਸਟੈੱਸ ਨੂੰ ਮਾਰਿਆ ਮੁੱਕਾ, ਫਲਾਈਟ ਚ ਹੰਗਾਮਾ (ਸੰਕੇਤਕ ਫੋਟੋ)

ਏਅਰਲਾਈਨ ਕਰਮਚਾਰੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਨ ਵਾਲੀ ਸਹਾਰ ਪੁਲਿਸ ਨੇ ਕਿਹਾ, ''ਮਹਿਲਾ ਯਾਤਰੀ ਪੂਰੀ ਤਰ੍ਹਾਂ ਨਸ਼ੇ 'ਚ ਸੀ। ਇਸ ਦੌਰਾਨ ਉਹ ਆਪਣੀ ਸੀਟ ਤੋਂ ਉੱਠ ਕੇ ਬਿਜ਼ਨੈੱਸ ਕਲਾਸ ਦੀ ਸੀਟ 'ਤੇ ਬੈਠ ਗਈ, ਜਦੋਂ ਕਰੂ ਮੈਂਬਰਾਂ ਨੇ ਇਤਰਾਜ਼ ਕੀਤਾ ਤਾਂ ਉਸ ਨੇ ਕਥਿਤ ਤੌਰ 'ਤੇ ਕਰੂ ਮੈਂਬਰ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ। ਜਦੋਂ ਦੂਜੇ ਕਰੂ ਮੈਂਬਰ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਉਸ 'ਤੇ ਥੁੱਕਿਆ ਅਤੇ ਆਪਣੇ ਕੱਪੜੇ ਲਾਹ ਕੇ ਫਲਾਈਟ 'ਚ ਘੁੰਮਣ ਲੱਗੀ।

ਹੋਰ ਪੜ੍ਹੋ ...
  • Share this:

ਇਨ੍ਹੀਂ ਦਿਨੀਂ ਫਲਾਈਟ 'ਚ ਹੰਗਾਮਾ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਿਤੇ ਏਅਰਲਾਈਨ ਕੰਪਨੀ ਦੀ ਗੜਬੜੀ ਸਾਹਮਣੇ ਆਈ ਤਾਂ ਕਿਤੇ ਯਾਤਰੀਆਂ ਵੱਲੋਂ ਫਲਾਈਟ 'ਚ ਹੰਗਾਮਾ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਸੁਰਖੀਆਂ 'ਚ ਰਹੀਆਂ।

ਇਸੇ ਕੜੀ 'ਚ ਇਕ ਹੋਰ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 45 ਸਾਲਾ ਮਹਿਲਾ ਯਾਤਰੀ ਨੂੰ ਮੁੰਬਈ ਪੁਲਿਸ ਨੇ ਚਾਲਕ ਦਲ ਦੇ ਮੈਂਬਰ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਔਰਤ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਔਰਤ ਮੂਲ ਰੂਪ ਤੋਂ ਇਟਲੀ ਦੀ ਰਹਿਣ ਵਾਲੀ ਹੈ। ਔਰਤ ਨੂੰ 25,000 ਰੁਪਏ ਜੁਰਮਾਨਾ ਭਰਨ ਤੋਂ ਬਾਅਦ ਜ਼ਮਾਨਤ ਮਿਲ ਗਈ।

ਮਹਿਲਾ ਨੇ ਚਾਲਕ ਦਲ ਦੇ ਮੈਂਬਰ ਦੇ ਮੂੰਹ 'ਤੇ ਮੁੱਕਾ ਮਾਰਿਆ

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਇੱਕ 45 ਸਾਲਾ ਮਹਿਲਾ ਯਾਤਰੀ 'ਤੇ ਅਬੂ ਧਾਬੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਉਡਾਣ (ਯੂਕੇ 256) ਵਿੱਚ ਇੱਕ ਕੈਬਿਨ ਕਰੂ ਮੈਂਬਰ ਨੂੰ ਮੁੱਕਾ ਮਾਰਨ ਅਤੇ ਇੱਕ ਹੋਰ ਕਰੂ ਮੈਂਬਰ 'ਤੇ ਥੁੱਕਣ ਦਾ ਦੋਸ਼ ਹੈ।

ਏਅਰਲਾਈਨ ਕਰਮਚਾਰੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਨ ਵਾਲੀ ਸਹਾਰ ਪੁਲਿਸ ਨੇ ਕਿਹਾ, ''ਮਹਿਲਾ ਯਾਤਰੀ ਪੂਰੀ ਤਰ੍ਹਾਂ ਨਸ਼ੇ 'ਚ ਸੀ। ਇਸ ਦੌਰਾਨ ਉਹ ਆਪਣੀ ਸੀਟ ਤੋਂ ਉੱਠ ਕੇ ਬਿਜ਼ਨੈੱਸ ਕਲਾਸ ਦੀ ਸੀਟ 'ਤੇ ਬੈਠ ਗਈ, ਜਦੋਂ ਕਰੂ ਮੈਂਬਰਾਂ ਨੇ ਇਤਰਾਜ਼ ਕੀਤਾ ਤਾਂ ਉਸ ਨੇ ਕਥਿਤ ਤੌਰ 'ਤੇ ਕਰੂ ਮੈਂਬਰ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ। ਜਦੋਂ ਦੂਜੇ ਕਰੂ ਮੈਂਬਰ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਉਸ 'ਤੇ ਥੁੱਕਿਆ ਅਤੇ ਆਪਣੇ ਕੱਪੜੇ ਲਾਹ ਕੇ ਫਲਾਈਟ 'ਚ ਘੁੰਮਣ ਲੱਗੀ।

ਸ਼ਰਾਬੀ ਮਹਿਲਾ ਯਾਤਰੀ ਗਾਲ੍ਹਾਂ ਕੱਢ ਰਹੀ ਸੀ

ਪੁਲਿਸ ਨੇ ਦੱਸਿਆ ਕਿ ਸ਼ਰਾਬੀ ਮਹਿਲਾ ਯਾਤਰੀ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਵੀ ਕਰ ਰਹੀ ਸੀ। ਇਸ ਤੋਂ ਬਾਅਦ ਫਲਾਈਟ ਦੇ ਕੈਪਟਨ ਦੇ ਨਿਰਦੇਸ਼ਾਂ 'ਤੇ ਚਾਲਕ ਦਲ ਦੇ ਮੈਂਬਰਾਂ ਨੇ ਮਹਿਲਾ ਯਾਤਰੀ ਨੂੰ ਫੜ ਲਿਆ ਅਤੇ ਉਸ ਦੇ ਕੱਪੜੇ ਪਾਏ ਅਤੇ ਫਿਰ ਉਸ ਨੂੰ ਸੀਟ ਨਾਲ ਬੰਨ੍ਹ ਦਿੱਤਾ।

ਪੁਲਿਸ ਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਇਸ ਮਾਮਲੇ 'ਚ ਚਾਰਜਸ਼ੀਟ ਵੀ ਦਾਖਲ ਕੀਤੀ। ਹਾਲਾਂਕਿ ਉਸ ਨੂੰ ਜ਼ਮਾਨਤ ਮਿਲ ਗਈ ਸੀ।

Published by:Gurwinder Singh
First published:

Tags: Vistara Airline