ਪਹਿਲੀ ਦਸੰਬਰ ਤੋਂ ਮਹਿੰਗੇ ਹੋਣਗੇ Vodafone-Idea ਦੇ ਟੈਰਿਫ ਪਲਾਨ
News18 Punjab
Updated: November 18, 2019, 7:56 PM IST

ਪਹਿਲੀ ਦਸੰਬਰ ਤੋਂ ਮਹਿੰਗੇ ਹੋਣਗੇ Vodafone-Idea ਦੇ ਟੈਰਿਫ ਪਲਾਨ
- news18-Punjabi
- Last Updated: November 18, 2019, 7:56 PM IST
ਵੋਡਾਫੋਨ ਆਇਡੀਆ ਨੇ ਪਹਿਲੀ ਦਸੰਬਰ ਤੋਂ ਮੋਬਾਇਲ ਸੇਵਾ ਦੀਆਂ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। ਕਰਜ਼ੇ ਦੀ ਮਾਰ ਝੱਲ ਰਹੀ ਇਸ ਕੰਪਨੀ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਵੋਡਾਫੋਨ ਆਇਡੀਆ ਨੇ ਬਿਆਨ 'ਚ ਕਿਹਾ ਕਿ ਆਪਣੇ ਗਾਹਕਾਂ ਨੂੰ ਵਿਸ਼ਵ ਪੱਧਰੀ ਡਿਜੀਟਲ ਅਨੁਭਵ ਯਕੀਨੀ ਕਰਨ ਲਈ ਕੰਪਨੀ ਪਹਿਲੀ ਦਸੰਬਰ 2019 ਤੋਂ ਆਪਣੇ ਟੈਰਿਫ ਦੀਆਂ ਕੀਮਤਾਂ ਵਧਾਏਗੀ। ਹਾਲਾਂਕਿ ਕੰਪਨੀ ਨੇ ਫਿਲਹਾਲ ਟੈਰਿਫ 'ਚ ਪ੍ਰਸਤਾਵਿਤ ਵਾਧੇ ਨਾਲ ਜੁੜੀ ਜਾਣਕਾਰੀ ਨਹੀਂ ਦਿੱਤੀ ਹੈ। ਵੋਡਾਫੋਨ ਆਇਡੀਆ ਨੂੰ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ 'ਚ 50,922 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਪ੍ਰਾਈਵੇਟ ਖੇਤਰ ਦੀ ਟੈਲੀਕਾਮ ਕੰਪਨੀ ਨੇ ਪਿਛਲੇ ਸਾਲ ਇਸੇ ਅਰਸੇ ਦੌਰਾਨ 118.8 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਸੀ। ਉਂਜ ਇਸ ਘਾਟੇ ਦੀ ਮੁੱਖ ਵਜ੍ਹਾ ਸੁਪਰੀਮ ਕੋਰਟ ਦਾ ਉਹ ਫੈਸਲਾ ਕਿਹਾ ਜਾ ਰਿਹਾ ਹੈ, ਜਿਸ ਤਹਿਤ ਕਾਨੂੰਨੀ ਦੇਣਦਾਰੀਆਂ ਨੂੰ ਖ਼ਤਮ ਕਰਨ ਲਈ ਆਖਿਆ ਗਿਆ ਸੀ। ਸਿਖਰਲੀ ਅਦਾਲਤ ਦੇ ਇਸ ਫੈਸਲੇ ਮਗਰੋਂ ਕੰਪਨੀ ਨੂੰ 28,450 ਕਰੋੜ ਰੁਪਏ ਦਾ ਅੱਡਰਾ ਪ੍ਰਬੰਧ ਕਰਨਾ ਪਿਆ।