Home /News /national /

ਵਿਧਾਨਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ 'ਚ ਹੋਈ ਵੋਟਿੰਗ 8 ਦਸੰਬਰ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ

ਵਿਧਾਨਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ 'ਚ ਹੋਈ ਵੋਟਿੰਗ 8 ਦਸੰਬਰ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਹੋਈ 65.92 ਫੀਸਦੀ ਵੋਟਿੰਗ,8 ਦਸੰਬਰ ਨੂੰ ਅਉਣਗੇ ਨਤੀਜੇ

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਹੋਈ 65.92 ਫੀਸਦੀ ਵੋਟਿੰਗ,8 ਦਸੰਬਰ ਨੂੰ ਅਉਣਗੇ ਨਤੀਜੇ

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਮੈਦਾਨ ਵਿੱਚ ਉੱਤਰੇ 412 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐੱਮ ਵਿੱਚ ਕੈਦ ਹੋ ਗਈ ਹੈ। ਅੱਜ ਹੋਏ ਮਤਦਾਨ ਦੀ ਵੋਟਿੰਗ ਸ਼ਾਮ 5 ਵਜੇ ਖਤਮ ਹੋ ਗਈ। ਸ਼ਾਮ 5 ਵਜੇ ਤੱਕ 65.92 ਫੀਸਦੀ ਵੋਟਿੰਗ ਦਰਜ਼ ਕੀਤੀ ਗਈ ਹੈ।

  • Share this:

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਮੈਦਾਨ ਵਿੱਚ ਉੱਤਰੇ 412 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐੱਮ ਵਿੱਚ ਕੈਦ ਹੋ ਗਈ ਹੈ। ਅੱਜ ਹੋਏ ਮਤਦਾਨ ਦੀ ਵੋਟਿੰਗ ਸ਼ਾਮ 5 ਵਜੇ ਖਤਮ ਹੋ ਗਈ। ਸ਼ਾਮ 5 ਵਜੇ ਤੱਕ 65.92 ਫੀਸਦੀ ਵੋਟਿੰਗ ਦਰਜ਼ ਕੀਤੀ ਗਈ ਹੈ।

ਪੇਂਡੂ ਇਲਾਕਿਆਂ ਦੇ ਵਿੱਚ ਠੰਡ ਦਾ ਮੌਸਮ ਹੋਣ ਦੇ ਬਾਵਜੂਦ ਵੋਟਿੰਗ ਕੇਂਦਰਾਂ ਵਿੱਚ ਔਰਤਾਂ ਦੀ ਗਿਣਤੀ ਕਾਫੀ ਜ਼ਿਆਦਾ ਦੇਖੀ ਗਈ। ਪਹਿਲੇ ਘੰਟੇ ਹੋਈ ਵੋਟਿੰਗ ਦੌਰਾਨ ਸਿਰਫ 4 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਸਵੇਰੇ 11 ਵਜੇ ਤੱਕ ਵੋਟਿੰਗ ਵਿੱਚ 18 ਫੀਸਦੀ ਦੀ ਤੇਜੀ ਆ ਗਈ।

ਦੁਪਹਿਰ ਦੇ 3 ਵਜੇ ਤੱਕ 55 ਫੀਸਦੀ ਵੋਟਿੰਗ ਦਰਜ਼ ਕੀਤੀ ਗਈ। ਇਸ ਤੋਂ ਬਾਅਦ ਸ਼ਾਮ ਦੇ 5 ਵਜੇ ਤੱਕ ਕੁੱਲ ਵੋਟਿੰਗ 65.92 ਫੀਸਦੀ ਦਰਜ਼ ਕੀਤੀ ਗਈ। ਵੋਟਿੰਗ ਖਤਮ ਹੋਣ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ 412 ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. ਵਿੱਚ ਬੰਦ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਗੁਜਰਾਤ ਦੇ ਚੋਣ ਨਤੀਜਿਆਂ ਦੇ ਨਾਲ 8 ਦਸੰਬਰ ਨੂੰ ਹੀ ਆਉਣਗੇ।

ਤੁਹਾਨੂੰ ਦਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 72.35 ਫੀਸਦੀ ਵੋਟਿੰਗ ਦਰਜ਼ ਕੀਤੀ ਗਈ। ਉਥੇ ਹੀ ਸੋਲਨ ਵਿੱਚ 68.48 ਫੀਸਦੀ ਵੋਟਿੰਗ ਹੋਈ। ਊਨਾ ਵਿੱਚ 67.67 ਫੀਸਦੀ ਵੋਟਿੰਗ ਹੋਈ। ਸ਼ਿਮਲਾ ਵਿੱਚ 65.66 ਫੀਸਦੀ ਵੋਟਿੰਗ ਦਰਜ਼ ਕੀਤੀ ਗਈ। ਸਭ ਤੋਂ ਜ਼ਿਆਦਾ ਸੀਟਾਂ ਵਾਲੇ ਕਾਂਗੜਾ ਵਿੱਚ 63.95 ਫੀਸਦੀ ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਵੋਟਿੰਗ ਚੰਬਾ ਵਿੱਚ ਹੋਈ ਹੈ,ਇੱਥੇ 63 ਫੀਸਦੀ ਵੋਟਿੰਗ ਹੋਈ ਹੈ।

Published by:Shiv Kumar
First published:

Tags: Assembly, Assembly Elections 2022, Himachal, Voter