Home /News /national /

ਖੁਦ ਨੂੰ ਦੱਸ ਰਿਹਾ ਸੀ ਗੈਂਗਸਟਰ, ਥਾਣੇ ਦੇ ਬਾਹਰ Video ਬਣਾ ਕੇ ਕੀਤਾ Viral, ਹੁਣ ਕੰਨਾਂ ਨੂੰ ਲੱਗੇ ਹੱਥ...

ਖੁਦ ਨੂੰ ਦੱਸ ਰਿਹਾ ਸੀ ਗੈਂਗਸਟਰ, ਥਾਣੇ ਦੇ ਬਾਹਰ Video ਬਣਾ ਕੇ ਕੀਤਾ Viral, ਹੁਣ ਕੰਨਾਂ ਨੂੰ ਲੱਗੇ ਹੱਥ...

ਖੁਦ ਨੂੰ ਦੱਸ ਰਿਹਾ ਸੀ ਗੈਂਗਸਟਰ, ਥਾਣੇ ਦੇ ਬਾਹਰ Video ਬਣਾ ਕੇ ਕੀਤਾ Viral, ਹੁਣ ਕੰਨਾਂ ਨੂੰ ਲੱਗੇ ਹੱਥ...

ਖੁਦ ਨੂੰ ਦੱਸ ਰਿਹਾ ਸੀ ਗੈਂਗਸਟਰ, ਥਾਣੇ ਦੇ ਬਾਹਰ Video ਬਣਾ ਕੇ ਕੀਤਾ Viral, ਹੁਣ ਕੰਨਾਂ ਨੂੰ ਲੱਗੇ ਹੱਥ...

ਗਾਜ਼ੀਆਬਾਦ 'ਚ ਇਕ ਨੌਜਵਾਨ ਨੇ ਮਸੂਰੀ ਥਾਣੇ ਤੋਂ ਬਾਹਰ ਨਿਕਲਦੇ ਸਮੇਂ ਖੁਦ ਨੂੰ ਗੈਂਗਸਟਰ ਦੱਸਦੇ ਹੋਏ ਵੀਡੀਓ ਬਣਾਈ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਪੁਲਸ ਵੀ ਹਰਕਤ 'ਚ ਆ ਗਈ ਅਤੇ ਪੁਲਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ।-

 • Share this:
  ਗਾਜ਼ੀਆਬਾਦ : ਗਾਜ਼ੀਆਬਾਦ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਪਹਿਲਾਂ ਤਾਂ ਪੁਲਿਸ ਨੂੰ ਹੈਰਾਨ ਕਰ ਦਿੱਤਾ ਪਰ ਬਾਅਦ ਵਿੱਚ ਜਦੋਂ ਪੁਲਿਸ ਵਾਲੇ ਸਬਕ ਸਿਖਾਉਣ ਆਏ ਤਾਂ ਇੱਕ ਨੌਜਵਾਨ ਨੂੰ ਆਪਣੀ ਹੀ ਹਰਕਤ ਭਾਰ ਪੈ ਗਈ । ਦਰਅਸਲ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਦਾ ਹੈ। ਵੀਡੀਓ ਮਸੂਰੀ ਥਾਣੇ ਦੀ ਹੈ। ਇੱਕ ਨੌਜਵਾਨ ਨੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਇਹ ਵੀਡੀਓ ਬਣਾਈ ਸੀ ਪਰ ਥਾਣੇ ਤੋਂ ਬਾਹਰ ਨਿਕਲਦੇ ਸਮੇਂ ਉਸ ਨੇ ਜੋ ਕਿਹਾ, ਉਸ ਕਾਰਨ ਪੁਲਿਸ ਨੂੰ ਪਰੇਸ਼ਾਨੀ ਹੋ ਗਈ ਅਤੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਇੱਕ ਵੀਡੀਓ ਵੀ ਬਣਾਈ ਅਤੇ ਇਹ ਵੀ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਨੌਜਵਾਨ ਦੀ ਪਛਾਣ ਗਾਜ਼ੀਆਬਾਦ ਦੇ ਰਹਿਣ ਵਾਲੇ ਆਕਾਸ਼ ਵਜੋਂ ਹੋਈ ਹੈ।

  ਟਸ਼ਨ ਦਿਖਾਉਣਾ ਪਿਆ ਮਹਿੰਗਾ


  ਵੀਡੀਓ 'ਚ ਨੌਜਵਾਨ ਮਸੂਰੀ ਪੁਲਿਸ ਸਟੇਸ਼ਨ ਤੋਂ ਬਾਹਰ ਆ ਰਿਹਾ ਹੈ ਅਤੇ ਇਸ ਦੌਰਾਨ ਬੈਕਗ੍ਰਾਊਂਡ 'ਚ ਨੌਜਵਾਨ ਕਹਿ ਰਿਹਾ ਹੈ ਕਿ 'ਅਰੇ ਡਾਰਲਿੰਗ, ਆਪਣੇ ਪਿਤਾ ਦੇ ਸਾਹਮਣੇ ਇਕ ਵਾਰ ਮੇਰਾ ਨਾਂ ਲੈ ਲਓ, ਉਸ ਨੂੰ ਇਹ ਵੀ ਦੱਸ ਦਿਓ ਕਿ ਜਵਾਈ ਗੈਂਗਸਟਰ ਐ।' ਇਸ ਤੋਂ ਬਾਅਦ ਇੱਕ ਗੀਤ ਚੱਲਦਾ ਹੈ। ਮਸੂਰੀ ਥਾਣੇ ਦੇ ਬਾਹਰ ਨਿਕਲੇ ਇਸ ਨੌਜਵਾਨ ਦਾ ਵੀਡੀਓ 4 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਵਾਇਰਲ ਵੀਡੀਓ ਮਸੂਰੀ ਥਾਣੇ ਦੀ ਪੁਲਿਸ ਤੱਕ ਵੀ ਪਹੁੰਚ ਗਿਆ। ਵੀਡੀਓ ਦੇਖਣ ਤੋਂ ਬਾਅਦ ਪੁਲਸ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਫੜ ਲਿਆ।

  ਫਿਰ ਪੁਲਿਸ ਨੇ ਕਰਵਾਇਆ ਇਹ ਕੰਮ


  ਇਸ ਤੋਂ ਬਾਅਦ ਪੁਲੀਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਤੇ ਜੰਮ ਕੇ ਡੰਡ-ਬੈਠਕਾਂ ਕਢਵਾਈਆਂ। ਨਾਲ ਹੀ ਅਜਿਹੀ ਵੀਡੀਓ ਬਣਾਉਣ ਲਈ ਉਸ ਤੋਂ ਮੁਆਫੀ ਵੀ ਮੰਗੀ ਹੈ। ਨੌਜਵਾਨ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਲੋਕ ਪੁਲਿਸ ਦੀ ਤਾਰੀਫ਼ ਕਰ ਰਹੇ ਹਨ। ਇਸ ਦੇ ਨਾਲ ਹੀ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ।
  Published by:Sukhwinder Singh
  First published:

  Tags: Viral video

  ਅਗਲੀ ਖਬਰ